DAILYPOST NEWS ਦੇ ਮੈਨੇਜਿੰਗ ਐਡੀਟਰ Nitika Maheshwari ਨੂੰ SOCIAL IMPACT ਅਵਾਰਡ ਨਾਲ ਸਨਮਾਨਿਤ ਕੀਤਾ
SOCIAL IMPACT Awards: ਅਸੀਂ ਭਰੋਸਾ ਰੱਖਦੇ ਹਾਂ ਸੱਚਾਈ ’ਚ…ਅਸੀਂ ਭਰੋਸਾ ਰੱਖਦੇ ਹਾਂ ਲੋਕਾਂ ਦੀ ਭਲਾਈ ’ਚ… ਅਸੀਂ ਭਰੋਸਾ ਰੱਖਦੇ ਹਾਂ ਲੋਕਾਂ ਤੋਂ ਮਿਲੇ ਪਿਆਰ ਦੀ ਕਮਾਈ ’ਚ… ਅੱਜ ਡੇਲੀ ਪੋਸਟ ਦੇ Viewers ਦੇ ਅਟੁੱਟ ਵਿਸ਼ਵਾਸ ਕਾਰਨ ਯੂ.ਕੇ ਪਾਰਲੀਮੈਂਟ ’ਚ ਡੇਲੀ ਪੋਸਟ ਚੈਨਲ ਤੇ ਮੈਨੇਜਿੰਗ ਐਡੀਟਰ ਨਿਤਿਕਾ ਮਹੇਸ਼ਵਰੀ ਨੂੰ SOCIAL IMPACT ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯੂ.ਕੇ ’ਚ ਹੋ ਰਹੇ AI excellence ਤੇ Diplomacy Summit ਦੇ ਗ੍ਰੈਂਡ ਇਵੈੰਟ ’ਚ ਵਿਸ਼ੇਸ਼ ਤੌਰ ’ਤੇ USA, AUSTRALIA, INDIA ਤੇ ਹੋਰ ਵੀ ਕਈ ਦੇਸ਼ਾਂ ਤੋਂ ਕੈਂਡੀਡੇਟਸ ਨੂੰ ਵੱਖ-ਵੱਖ ਫੀਲਡਜ਼ ’ਚ ਬੇਹਤਰੀਨ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ।
ਲੰਡਨ ਦੇ ਹਾਊਸ ਆਫ ਲਾਰਡਜ਼ ਦੇ ਵਿੱਚ ਡੇਲੀ ਪੋਸਟ ਚੈਨਲ ਨੂੰ ਅਤੇ ਖਾਸ ਕਰਕੇ ਦਸਵੰਦ ਪ੍ਰੋਗਰਾਮ ਦੇ ਸੋਸ਼ਲ ਇੰਮਪੈਕਟ ਤੇ ਲੋਕਾਂ ਨੂੰ ਹੋ ਰਹੇ ਭਲੇ ਕਾਰਨ ਮੈਨੇਜਿੰਗ ਐਡੀਟਰ ਨਿਤਿਕਾ ਮਹੇਸ਼ਵਰੀ ਨੂੰ ਸਨਮਾਨਿਤ ਕੀਤਾ ਗਿਆ। ਨਵੇਂ Viewers ਨੂੰ ਦੱਸ ਦਈਏ ਕਿ ਦਸਵੰਧ ਸ਼ੋਅ ਤੋਂ ਚੈਨਲ crowd funding ਕਰ ਰਿਹਾ ਹੈ, ਹੁਣ ਤੱਕ 35 ਤੋਂ ਵੱਧ ਲੋਕਾਂ ਨੂੰ ਆਰਥਿਕ ਤੌਰ ’ਤੇ ਸਹਾਇਤਾ ਮਿਲ ਚੁੱਕੀ ਹੈ, 50 ਤੋਂ ਵੱਧ ਬਿਮਾਰ ਲੋਕਾਂ ਦਾ ਇਲਾਜ ਦਸਵੰਧ ਸ਼ੋਅ ’ਤੇ ਆਉਣ ਤੋਂ ਬਾਅਦ ਚੱਲ ਰਿਹਾ ਹੈ, ਆਓ ਇੱਕ ਵਾਰ ਸੁਣਦੇ ਹਾਂ ਡੇਲੀ ਪੋਸਟ ਦੇ ਮੈਨੇਜਿੰਗ ਐਡੀਟਰ ਨਿਤਿਕਾ ਮਹੇਸ਼ਵਰੀ ਨੇ ਅਵਾਰਡ ਮਿਲਣ ਤੋਂ ਬਾਅਦ ਕੀ ਕਿਹਾ
ਯੂ.ਕੇ ਦੀ ਧਰਤੀ ਤੋਂ ਗਗਨੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੇ ਕੈਂਡੀਡੇਟਸ ਨੂੰ ਉਹਨਾਂ ਦੇ ਵੱਖਰੇ ਤੇ ਦਮਦਾਰ ਕੰਮ ਲਈ ਐਵਾਰਡਜ਼ ਨਾਲ ਨਵਾਜ਼ਿਆ ਗਿਆ।
ਭਾਰਤ ਤੋਂ ਹੋਰ ਵੀ ਕਈ ਕੈਂਡੀਡੇਟਸ ਨੂੰ ਉਹਨਾਂ ਦੇ ਕੰਮ ਲਈ ਤੇ ਅਲੱਗ ਅਲੱਗ ਅਵਾਰਡਜ਼ ਮਿਲੇ, ਆਪਣੀ ਫੀਲਡ ਰਾਹੀਂ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਮਦਦ ਪਹੁੰਚਾਉਣ ਵਾਲੇ ਲੋਕਾਂ ਤੇ ਸੰਸਥਾਵਾਂ ਨੂੰ ਹਾਊਸ ਆਫ਼ ਲਾਰਡਜ਼ ’ਚ ਸਨਮਾਨਿਤ ਕੀਤਾ ਗਿਆ, ਇੱਕ ਵਾਰ ਤੁਸੀਂ ਵੀ ਸੁਣੋ ਅਵਾਰਡੀਜ਼ ਦਾ ਕੀ ਕਹਿਣਾ ਹੈ।
ਡੇਲੀ ਪੋਸਟ ਦੇ ਐਡੀਟਰ ਇਨ ਚੀਫ਼ ਜਗਦੀਪ ਸਿੰਘ ਸੰਧੂ ਦੇ Creative Ideas, Creative ਸ਼ੋਅਜ਼ ਪਹਿਲਾਂ ਤੋਂ ਹੀ viewers ਵਲੋਂ ਪਸੰਦ ਕੀਤੇ ਜਾ ਰਹੇ ਹਨ, ਜਗਦੀਪ ਸੰਧੂ ਵਲੋਂ ਹਰ ਇੱਕ Employee ਨੂੰ ਜਰਨਲਿਜ਼ਮ ਦੀ ਫੀਲਡ ’ਚ ਨਵੇਂ ideas ਨੂੰ ਅੱਗੇ ਲਿਆਉਣ ਤੇ ਪੇਸ਼ ਕਰਨ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ, ਐਡੀਟਰ ਇਨ ਚੀਫ਼ ਜਗਦੀਪ ਸਿੰਘ ਸੰਧੂ ਵਲੋਂ ਹਰ ਕਿਸੇ ਨੂੰ ਮੋਟੀਵੇਟ ਕੀਤਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਅੱਜ ਪੰਜਾਬ ’ਚ ਡੇਲੀ ਪੋਸਟ ਚੈਨਲ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ, ਲੋਕਾਂ ਦਾ ਚੈਨਲ ’ਤੇ ਵਿਸ਼ਵਾਸ ਬਣ ਗਿਆ ਹੈ, ਚੈਨਲ ਦੀ ਟੈਗਲਾਈਨ journalism of hope ਆਪਣੇ ਆਪ ’ਚ ਹੀ ਬਹੁਤ ਕੁਝ ਬਿਆਨ ਕਰਦੀ ਹੈ, ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ ਹੋਰ ਵੱਡੇ ਪੱਧਰ ’ਤੇ ਉਪਰ ਚੁੱਕਿਏ ਤੇ ਲੋਕਾਂ ਤੱਕ ਸੱਚਾਈ ਲਿਆਂਦੇ ਰਹੀਏ।