Journalism Of Hope
BREAKING NEWS
ਜੰਤਰ-ਮੰਤਰ ’ਤੇ CJP ਦਾ ਪ੍ਰਦਰਸ਼ਨ ਮੁੜ ਸ਼ੁਰੂ, ਸੁਰੱਖਿਆ ਸਖ਼ਤ; 70 ਲੋਕ ਹਿਰਾਸਤ ’ਚ, ਸੋਨਮ ਵਾਂਗਚੁਕ ਜਾਰੀ ਰੱਖਣਗੇ ਅਨਸ਼ਨ

ਹੁਣ CCTV ਤੋਂ ਬਿਨਾਂ ਨਹੀਂ ਵਿਕੇਗੀ ਦਵਾਈ! ਕੈਮਿਸਟਾਂ ਲਈ DC ਦੇ ਸਖ਼ਤ ਹੁਕਮ ਜਾਰੀ

CCTV mandatory in chemist shops; ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ, ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਸਥਿਤ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਲਈ ਉਕਤ […]
Jaspreet Singh
By : Updated On: 20 Jul 2026 19:38:PM
ਹੁਣ CCTV ਤੋਂ ਬਿਨਾਂ ਨਹੀਂ ਵਿਕੇਗੀ ਦਵਾਈ! ਕੈਮਿਸਟਾਂ ਲਈ DC ਦੇ ਸਖ਼ਤ ਹੁਕਮ ਜਾਰੀ

CCTV mandatory in chemist shops; ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ, ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਸਥਿਤ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਲਈ ਉਕਤ ਅਹਿਮ ਹੁਕਮ ਜਾਰੀ ਕੀਤੇ ਹਨ।

ਇਸ਼ਤਿਹਾਰ

ਕਾਊਂਟਰ, ਸਟੋਰੇਜ ਅਤੇ ਐਂਟਰੀ ‘ਤੇ ਕੈਮਰੇ ਹੋਣਗੇ ਲਾਜ਼ਮੀ

ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਹਰ ਦਵਾਈਆਂ ਵੇਚਣ ਵਾਲੀ ਦੁਕਾਨ ਵਿੱਚ ਕਾਰਜਸ਼ੀਲ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਲਾਜ਼ਮੀ ਹਨ। ਦਵਾਈਆਂ ਦੀ ਵਿਕਰੀ ਕੇਵਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੀ ਕੀਤੀ ਜਾਵੇਗੀ। ਵਿਕਰੀ ਕਾਊਂਟਰ, ਨਸ਼ੀਲੀਆਂ ਅਤੇ ਨਿਯੰਤਰਿਤ ਦਵਾਈਆਂ ਦਾ ਸਟੋਰੇਜ ਏਰੀਆ ਅਤੇ ਦੁਕਾਨ ਦੇ ਪ੍ਰਵੇਸ਼/ਨਿਕਾਸ ਦੁਆਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਕਵਰੇਜ ਹੇਠ ਹੋਣੇ ਲਾਜ਼ਮੀ ਹੋਣਗੇ।

90 ਦਿਨਾਂ ਦੀ ਰਿਕਾਰਡਿੰਗ ਰੱਖਣੀ ਪਵੇਗੀ ਸੁਰੱਖਿਅਤ

ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਘੱਟੋ-ਘੱਟ 90 ਦਿਨਾਂ ਤੱਕ ਸੁਰੱਖਿਅਤ ਰੱਖੀ ਜਾਵੇਗੀ ਅਤੇ ਮੰਗੇ ਜਾਣ ’ਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਉਪਲੱਬਧ ਕਰਵਾਈ ਜਾਵੇਗੀ।

ਕੈਮਰੇ ਖਰਾਬ ਹੋਣ ‘ਤੇ ਦਵਾਈ ਵੇਚਣ ‘ਤੇ ਪੂਰਨ ਮਨਾਹੀ

ਹੁਕਮਾਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਸਮੇਂ ਸੀ.ਸੀ.ਟੀ.ਵੀ. ਸਿਸਟਮ ਖਰਾਬ ਜਾਂ ਗੈਰ-ਕਾਰਜਸ਼ੀਲ ਹੋ ਜਾਂਦਾ ਹੈ ਤਾਂ ਉਸ ਸਮੇਂ ਦੌਰਾਨ ਦਵਾਈਆਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਿਕਰੀ ਕਰਨੀ ਪੂਰਨ ਤੌਰ ‘ਤੇ ਮਨਾਹੀ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News