Journalism Of Hope
BREAKING NEWS
ਭਾਈ ਪਰਵਿੰਦਰ ਸਿੰਘ (ਝੋਟਾ) ਕੌਮ ਦਾ ਸ਼ਹੀਦ, ਜਥੇਦਾਰ ਗੜਗੱਜ ਨੇ ਕੀਤਾ ਐਲਾਨ.....OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਸੁਣਵਾਈ ਮੁਲਤਵੀ....ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਵੱਡਾ ਝਟਕਾ: ਜ਼ਮਾਨਤ ਪਟੀਸ਼ਨ ਖਾਰਜ....ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ......ਮੋਗਾ ਬੱਸ ਅੱਗਜ਼ਨੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ 9 ਪ੍ਰੇਮੀ ਬਰੀ.....15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ.....ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ......ਦਸੰਬਰ ’ਚ ਕੈਨੇਡਾ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ.....

ਪੰਜਾਬ ਤੇ ਚੰਡੀਗੜ੍ਹ ਦੇ ਬਜ਼ੁਰਗਾਂ ’ਚ ਤੇਜ਼ੀ ਨਾਲ ਵਧ ਰਿਹੈ ਮੋਟਾਪਾ

Trending News: ਪੰਜਾਬ ਤੇ ਚੰਡੀਗੜ੍ਹ ਵਿੱਚ ਮੋਟਾਪਾ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਵਿੱਚ 28 ਫੀਸਦ ਅਤੇ ਚੰਡੀਗੜ੍ਹ ਵਿੱਚ 21.5 ਫੀਸਦ ਬਜ਼ੁਰਗਾਂ ਦਾ ਭਾਰ ਜ਼ਿਆਦਾ ਹੈ ਅਤੇ ਉਹ ਮੋਟਾਪੇ ਦਾ ਸ਼ਿਕਾਰ ਹਨ। ਇਸੇ ਤਰ੍ਹਾਂ 60 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ 35.6 ਫੀਸਦ ਲੋਕ ਦਿਲ ਦੇ ਰੋਗਾਂ, 32 ਫੀਸਦ ਹਾਈ ਬਲੱਡ ਪ੍ਰੈਸ਼ਰ ਅਤੇ […]
By : Updated On: 02 Aug 2025 09:28:AM
ਪੰਜਾਬ ਤੇ ਚੰਡੀਗੜ੍ਹ ਦੇ ਬਜ਼ੁਰਗਾਂ ’ਚ ਤੇਜ਼ੀ ਨਾਲ ਵਧ ਰਿਹੈ ਮੋਟਾਪਾ

Trending News: ਪੰਜਾਬ ਤੇ ਚੰਡੀਗੜ੍ਹ ਵਿੱਚ ਮੋਟਾਪਾ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਵਿੱਚ 28 ਫੀਸਦ ਅਤੇ ਚੰਡੀਗੜ੍ਹ ਵਿੱਚ 21.5 ਫੀਸਦ ਬਜ਼ੁਰਗਾਂ ਦਾ ਭਾਰ ਜ਼ਿਆਦਾ ਹੈ ਅਤੇ ਉਹ ਮੋਟਾਪੇ ਦਾ ਸ਼ਿਕਾਰ ਹਨ।

ਇਸੇ ਤਰ੍ਹਾਂ 60 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ 35.6 ਫੀਸਦ ਲੋਕ ਦਿਲ ਦੇ ਰੋਗਾਂ, 32 ਫੀਸਦ ਹਾਈ ਬਲੱਡ ਪ੍ਰੈਸ਼ਰ ਅਤੇ 13.2 ਫੀਸਦ ਲੋਕ ਸ਼ੂਗਰ ਦੇ ਮਰੀਜ਼ ਹਨ। ਪੰਜਾਬ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 12.6 ਫੀਸਦ ਹੈ। ਉਂਝ, ਕੇਰਲਾ 16.5 ਫੀਸਦ ਬਜ਼ੁਰਗਾਂ ਦੀ ਆਬਾਦੀ ਨਾਲ ਸਿਖ਼ਰ ’ਤੇ ਹੈ। ਇਹ ਜਾਣਕਾਰੀ ਇਕ ਨਵੀਂ ਰਿਪੋਰਟ ਤੋਂ ਸਾਹਮਣੇ ਆਈ ਹੈ।

ਇਸ ਅਧਿਐਨ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਭਾਰਤ ਦੀ ਲਗਪਗ 70 ਫੀਸਦ ਬਜ਼ੁਰਗ ਆਬਾਦੀ ਆਰਥਿਕ ਤੌਰ ’ਤੇ ਨਿਰਭਰ ਹੈ ਅਤੇ ਕਈ ਲੋਕ ਸੇਵਾਮੁਕਤੀ ਤੋਂ ਬਾਅਦ ਵੀ ਕੰਮ ਕਰਨਾ ਜਾਰੀ ਰੱਖਦੇ ਹਨ। ‘ਭਾਰਤ ਵਿੱਚ ਬਜ਼ੁਰਗ ਅਵਸਥਾ: ਚੁਣੌਤੀਆਂ ਤੇ ਮੌਕੇ’ ਨਾਮ ਦੇ ਅਧਿਐਨ ਨੂੰ ‘ਸੰਕਲਪ ਫਾਊਂਡੇਸ਼ਨ ਨੇ ਨੀਤੀ ਆਯੋਗ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਭਾਈਵਾਲੀ ਵਿੱਚ ਜਾਰੀ ਕੀਤਾ ਹੈ।

ਇਹ ਰਿਪੋਰਟ ਭਾਰਤ ਵਿੱਚ ਲੌਂਗੀਟਿਊਡਨਲ ਏਜਿੰਗ ਸਟੱਡੀ (ਐੱਲਏਐੱਸਆਈ) ਦੇ ਨਤੀਜਿਆਂ ’ਤੇ ਆਧਾਰਿਤ ਹੈ, ਜੋ ਕਿ ਭਾਰਤ ਦੀ ਤੇਜ਼ੀ ਨਾਲ ਬਿਰਤ ਹੁੰਦੀ ਆਬਾਦੀ ਦਾ ਵਿਸਥਾਰ ਵਿੱਚ ਵੇਰਵਾ ਪੇਸ਼ ਕਰਦੀ ਹੈ। ਰਿਪੋਰਟ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਕਈ ਭਾਰਤੀ ਬਜ਼ੁਰਗ ਆਰਥਿਕ ਤੇ ਸਿਹਤ ਸਬੰਧੀ ਅਸੁਰੱਖਿਆਵਾਂ ਦੇ ਨਾਲ ਹੀ ਰਹਿ ਰਹੇ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਪਗ 6.4 ਫੀਸਦ ਬਜ਼ੁਰਗਾਂ ਨੇ ਆਪਣੇ ਭੋਜਨ ਦੀ ਮਾਤਰਾ ਘੱਟ ਕਰ ਦਿੱਤੀ, 5.6 ਫੀਸਦ ਬਜ਼ੁਰਗ ਬਿਨਾ ਖਾਣਾ ਖਾਧੇ ਭੁੱਖੇ ਰਹੇ ਅਤੇ 4.2 ਫੀਸਦ ਨੇ ਪਿਛਲੇ ਸਾਲ ਵਿੱਚ ਘੱਟੋ ਘੱਟ ਇਕ ਵਾਰ ਪੂਰਾ ਦਿਨ ਕੁਝ ਨਹੀਂ ਖਾਧਾ।

ਇਸ਼ਤਿਹਾਰ

Read Latest News and Breaking News at Daily Post TV, Browse for more News

Ad
Ad

Punjab District News