Journalism Of Hope
BREAKING NEWS
Punjab Police Transfers: 31 IPS/PPS ਅਫਸਰਾਂ ਦੀਆਂ ਬਦਲੀਆਂ.......ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ.......ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਅਮਰੀਕਾ ਵੱਲੋਂ ਹੁਣ ਤੱਕ ਕੱਢੇ 1,703 ਭਾਰਤੀਆਂ ‘ਚੋਂ ਸਭ ਤੋਂ ਵੱਧ ਪੰਜਾਬੀ

Punjab News: ਅਮਰੀਕਾ ਸਰਕਾਰ ਨੇ 20 ਜਨਵਰੀ ਤੋਂ ਲੈ ਕੇ 22 ਜੁਲਾਈ ਤੱਕ 1,708 ਭਾਰਤੀਆਂ ਨੂੰ ਮੁਲਕ ‘ਚੋਂ ਕੱਢਿਆ ਹੈ। ਇਨ੍ਹਾਂ ‘ਚ ਸਭ ਤੋਂ ਵੱਧ ਪੰਜਾਬ (620), ਹਰਿਆਣਾ (604) ਅਤੇ ਗੁਜਰਾਤ (245) ਦੇ ਵਿਅਕਤੀ ਸ਼ਾਮਲ ਹਨ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਦੇ ਸਟੂਡੈਂਟ ਵੀਜ਼ਿਆਂ ਲਈ ਅਪਾਇਟਮੈਂਟਸ ਹੁਣ ਖੁੱਲੀਆਂ ਹਨ। ਇਹ ਜਾਣਕਾਰੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Punjab News: ਅਮਰੀਕਾ ਸਰਕਾਰ ਨੇ 20 ਜਨਵਰੀ ਤੋਂ ਲੈ ਕੇ 22 ਜੁਲਾਈ ਤੱਕ 1,708 ਭਾਰਤੀਆਂ ਨੂੰ ਮੁਲਕ ‘ਚੋਂ ਕੱਢਿਆ ਹੈ। ਇਨ੍ਹਾਂ ‘ਚ ਸਭ ਤੋਂ ਵੱਧ ਪੰਜਾਬ (620), ਹਰਿਆਣਾ (604) ਅਤੇ ਗੁਜਰਾਤ (245) ਦੇ ਵਿਅਕਤੀ ਸ਼ਾਮਲ ਹਨ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਦੇ ਸਟੂਡੈਂਟ ਵੀਜ਼ਿਆਂ ਲਈ ਅਪਾਇਟਮੈਂਟਸ ਹੁਣ ਖੁੱਲੀਆਂ ਹਨ।

ਇਹ ਜਾਣਕਾਰੀ ਅੱਜ ਲੋਕ ਸਭਾ ‘ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਇਕ ਲਿਖਤੀ ਜਵਾਬ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਯੂਪੀ ਦੇ 38. ਗੋਆ ਦੇ 20, ਮਹਾਰਾਸ਼ਟਰ ਤੇ ਦਿੱਲੀ ਦੇ 20-20, ਤਿਲੰਗਾਨਾ ਦੇ 19, ਤਾਮਿਲਨਾਡੂ ਦੇ 17, ਆਂਧਰਾ ਪ੍ਰਦੇਸ਼ ਤੇ ਉੱਤਰਾਖੰਡ ਦੇ 12-12 ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ से 10-10, ਕੇਰਲ ਤੇ ਚੰਡੀਗੜ੍ਹ से 88, ਮੱਧ ਪ੍ਰਦੇਸ਼ ਤੇ ਰਾਜਸਥਾਨ 1-4,ਪੱਛਮੀ ਬੰਗਾਲ ਦੇ 6, ਕਰਨਾਟਕ ਦੇ 6, ਉੜੀਸਾ, ਬਿਹਾਰ ਤੇ ਝਾਰਖੰਡ ਦੇ 11 ਵਿਅਕਤੀ ਵਤਨ ਪਰਤੇ ਹਨ। ਉਨ੍ਹਾਂ ਕਿਹਾ ਕਿ ਛੇ ਕੇਸਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ।

ਸਰਕਾਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੋ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਨਾਲ ਮਾਨਵੀ ਵਿਹਾਰ – ਯਕੀਨੀ ਬਣਾਉਣ ਲਈ ਅਮਰੀਕਾ ਨਾਲ ਰਾਬਤਾ ਕਾਇਮ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਡਿਪੋਰਟੀਆਂ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਭੇਜਣ ‘ਤੇ ਅਮਰੀਕੀ ਅਧਿਕਾਰੀਆਂ ਕੋਲ ਸਖਤ ਇਤਰਾਜ਼ ਜਤਾਇਆ ਸੀ।

ਇਸ ਤੋਂ ਇਲਾਵਾ ਦਸਤਾਰਾਂ ਵਰਤੋਂ ਸਮੇਤ ਧਾ ਰ ਮਿ ਕ / ਸੱ ਕਿ ਆ ਚਾ ਰ ਕ ਸੰਵੇਦਨਸ਼ੀਲਤਾਵਾਂ ਬਾਰੇ ਚਿੰਤਾਵਾਂ ਵੀ ਅਮਰੀਕੀ ਅਧਿਕਾਰੀਆਂ ਕੋਲ ਰੱਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ 5 ਫਰਵਰੀ ਤੋਂ ਬਾਅਦ ਕਿਸੇ ਵੀ ਉਡਾਣ ‘ਚ ਡਿਪੋਰਟੀਆਂ ਨਾਲ ਮਾੜੇ ਵਿਹਾਰ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ।

ਉਨ੍ਹਾਂ ਕਿਹਾ ਕਿ ਵਿਦਿਆਰਥੀ ਵੀਜ਼ਾ ਅਪਾਇਟਮੈਂਟਾਂ ਹੁਣ ਖੁੱਲ੍ਹ ਗਈਆਂ ਹਨ। ਅਤੇ ਹੁਣ ਅਮਰੀਕਾ ਨੇ ਜੇ-1 ਡਾਕਟਰ ਸ਼੍ਰੇਣੀ ਲਈ ਅਪਾਇਟਮੈਂਟਾਂ ਨੂੰ ਤਰਜੀਹ ਦੇਣ ਲਈ ਇੱਕ ਸਾਫਟਵੇਅਰ ਆਧਾਰਿਤ ਤਕਨੀਕ ਸ਼ੁਰੂ ਕੀਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News