Banner
Banner

ਅਖ਼ੀਰਲੇ ਦਿਨ ਫ਼ੈਸਟੀਵਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਟਕ “ਕਾਲ ਰੂਪਮ” ਅਤੇ “ਗਾਂਧੀ” ਦਾ ਹੋਇਆ ਮੰਚਨ

ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ 5 ਦਿਨਾਂ ‘ਦਸਤਕ ਥੀਏਟਰ ਫ਼ੈਸਟੀਵਲ 2026’ ਦਾ ਸ਼ਾਨਦਾਰ ਸਮਾਪਨ ਹੋਇਆ। ‘ਭਾਵਨਾਓਂ ਕੀ ਚੌਖਟ ਪਰ ਏਕ ਦਸਤਕ’ ਥੀਮ ਹੇਠਾਂ ਕਰਵਾਏ ਗਏ ਫ਼ੈਸਟੀਵਲ ਵਿੱਚ ਉੱਘੀਆਂ ਫ਼ਿਲਮ ਅਤੇ ਥੀਏਟਰ ਸ਼ਖ਼ਸੀਅਤਾਂ ਨੇ ਖ਼ੂਬ ਰੌਣਕਾਂ ਲਾਈਆਂ ਅਤੇ ਆਪਣੇ ਨਾਟਕਾਂ ਦੇ ਨਾਲ ਦਰਸ਼ਕਾਂ ਨੂੰ ਕਦੇ ਹਸਾਇਆ, ਕਦੇ ਰੁਵਾਇਆ ਤੇ ਕਦੇ ਸੋਚਣ ‘ਤੇ ਮਜਬੂਰ ਕਰ […]
Amritpal Singh
By : Updated On: 13 Nov 2025 18:14:PM
ਅਖ਼ੀਰਲੇ ਦਿਨ ਫ਼ੈਸਟੀਵਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਟਕ “ਕਾਲ ਰੂਪਮ” ਅਤੇ “ਗਾਂਧੀ” ਦਾ ਹੋਇਆ ਮੰਚਨ

ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ 5 ਦਿਨਾਂ ‘ਦਸਤਕ ਥੀਏਟਰ ਫ਼ੈਸਟੀਵਲ 2026’ ਦਾ ਸ਼ਾਨਦਾਰ ਸਮਾਪਨ ਹੋਇਆ। ‘ਭਾਵਨਾਓਂ ਕੀ ਚੌਖਟ ਪਰ ਏਕ ਦਸਤਕ’ ਥੀਮ ਹੇਠਾਂ ਕਰਵਾਏ ਗਏ ਫ਼ੈਸਟੀਵਲ ਵਿੱਚ ਉੱਘੀਆਂ ਫ਼ਿਲਮ ਅਤੇ ਥੀਏਟਰ ਸ਼ਖ਼ਸੀਅਤਾਂ ਨੇ ਖ਼ੂਬ ਰੌਣਕਾਂ ਲਾਈਆਂ ਅਤੇ ਆਪਣੇ ਨਾਟਕਾਂ ਦੇ ਨਾਲ ਦਰਸ਼ਕਾਂ ਨੂੰ ਕਦੇ ਹਸਾਇਆ, ਕਦੇ ਰੁਵਾਇਆ ਤੇ ਕਦੇ ਸੋਚਣ ‘ਤੇ ਮਜਬੂਰ ਕਰ ਦਿੱਤਾ। ਪੰਜ ਦਿਨਾਂ ਥੀਏਟਰ ਫ਼ੈਸਟੀਵਲ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਅਤੇ ਚੰਡੀਗੜ੍ਹ ਸੈਕਟਰ-16 ਦੇ ਪੰਜਾਬ ਕਲਾ ਭਵਨ ਵਿਖੇ ਕੁੱਲ 7 ਨਾਟਕ ਖੇਡੇ ਗਏ। ਪੰਜਵੇਂ ਦਿਨ ਬਾਲੀਵੁੱਡ ਅਦਾਕਾਰ ਮਕਰੰਦ ਦੇਸ਼ਪਾਂਡੇ ਦੇ ਨਾਟਕ “ਗਾਂਧੀ” ਦੇ ਨਾਲ ਥੀਏਟਰ ਫ਼ੈਸਟੀਵਲ ਦਾ ਸਮਾਪਨ ਹੋਇਆ।

ਇਨ੍ਹਾਂ ਪੰਜ ਦਿਨਾਂ ਦੇ ਦਰਮਿਆਨ ਉੱਘੇ ਕਲਾਕਾਰਾਂ ਹਿਮਾਨੀ ਸ਼ਿਵਪੁਰੀ, ਰਾਜਿੰਦਰ ਗੁਪਤਾ, ਮਕਰੰਦ ਦੇਸ਼ਪਾਂਡੇ, ਵਿਨੈ ਪਾਠਕ, ਰਜਤ ਕਪੂਰ, ਵੈੱਬ ਸੀਰੀਜ਼ ‘ਪੰਚਾਇਤ’ ਫ਼ੇਮ ਅਦਾਕਾਰ ਦੁਰਗੇਸ਼ ਕੁਮਾਰ, ਕੁਮੂਦ ਮਿਸ਼ਰਾ, ਰਾਜਿੰਦਰ ਸ਼ਰਮਾ ਨਾਨੂ ਅਤੇ ਅਜੀਤ ਚੌਧਰੀ ਨੇ ਆਪਣੀ ਕਲਾ ਦੇ ਜੌਹਰ ਰਾਹੀਂ ਰੰਗਮੰਚ ‘ਤੇ ਵੱਖ-ਵੱਖ ਭਾਵਨਾਵਾਂ ਦੇ ਰੰਗ ਬਿਖੇਰੇ। ਅੱਜ ਯਾਨਿ ਅਖ਼ੀਰਲੇ ਦਿਨ ਅਖ਼ੀਰਲੇ ਦਿਨ ਫ਼ੈਸਟੀਵਲ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਰਜਿਸਟਰਾਰ ਪ੍ਰਦੀਪ ਕੁਮਾਰ ਮੁਹਾਂਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਫ਼ੈਸਟੀਵਲ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮਕਰੰਦ ਦੇਸ਼ਪਾਂਡੇ, ਗਾਇਕ ਅਤੇ ਕਵੀ ਜਗਬੀਰ ਰਾਠੀ, ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਕੁਲਦੀਪ ਕੁਨਾਲ ਅਤੇ ਮੀਡੀਆ ਦੀਆਂ ਦਿੱਗਜ ਸ਼ਖ਼ਸੀਅਤਾਂ ਰਾਜੀ ਐਮ ਸ਼ਿੰਦੇ ਅਤੇ ਰਸ਼ਮੀ ਜੈਨ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਦਰਮਿਆਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣਾ ਕੌਮੀ ਪੁਰਸਕਾਰ ਜੇਤੂ ਨਾਟਕ “ਕਾਲ ਰੂਪਮ” ਖੇਡਿਆ ਅਤੇ ਨਾਲ ਹੀ ਬਾਲੀਵੁੱਡ ਅਦਾਕਾਰ ਮਕਰੰਦ ਦੇਸ਼ਪਾਂਡੇ ਦੇ ਪ੍ਰਸਿੱਧ ਨਾਟਕ “ਗਾਂਧੀ” ਦਾ ਵੀ ਮੰਚਨ ਹੋਇਆ।

ਅਖ਼ਰੀਲੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣਾ ਕੌਮੀ ਪੁਰਸਕਾਰ ਜੇਤੂ ਨਾਟਕ “ਕਾਲ ਰੂਪਮ” ਦਾ ਮੰਚਨ ਕੀਤਾ। ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮਕਰੰਦ ਦੇਸ਼ਪਾਂਡੇ ਨੇ “ਕਾਲ ਰੂਪਮ” ਦੀ ਖ਼ੂਬ ਤਾਰੀਫ਼ ਕੀਤੀ। ਉਨ੍ਹਾਂ ਕਿਹਾ, “ਮੈਂ ਕਾਲ ਰੂਪਮ ਦੇ ਕਿਰਦਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਜਦੋਂ ਮੈਂ ਦੇਖਣਾ ਸ਼ੁਰੂ ਕੀਤਾ ਤਾਂ ਪੂਰੇ ਨਾਟਕ ਦੇ ਦਰਮਿਆਨ ਮੈਂ ਆਪਣੀਆਂ ਪਲਕਾਂ ਵੀ ਨਹੀਂ ਝਪਕਾਈਆਂ, ਤਾਂ ਕਿ ਮੈਂ ਕਿਸੇ ਵੀ ਪਲ ਨੂੰ ਦੇਖਣ ਤੋਂ ਵਾਂਝਾ ਨਾ ਰਹਿ ਜਾਵਾਂ। ਜਿਸ ਤਰ੍ਹਾਂ “ਕਾਲ ਰੂਪਮ” ਵਿੱਚ ਹਰ ਇੱਕ ਕਿਰਦਾਰ ਨੂੰ ਗੁੰਦਿਆ ਗਿਆ ਹੈ, ਉਹ ਬੇਹੱਦ ਕਮਾਲ ਦਾ ਹੈ। ਕਾਲ ਰੂਪਮ ਵੱਖ-ਵੱਖ ਭਾਵਨਾਵਾਂ ਨਾਲ ਭਰਿਆ ਇੱਕ ਸਮੁੰਦਰ ਹੈ, ਕਿ ਹਰ ਕੋਈ ਇਸ ਦੇ ਅੰਦਰ ਡੁੱਬ ਜਾਂਦਾ ਹੈ, ਖ਼ਾਸ ਕਰਕੇ ਇੱਕ ਮਾਂ ਦੇ ਪਿਆਰ ਨੂੰ ਆਪਣੇ ਬੱਚਿਆਂ ਲਈ ਜਿਸ ਤਰ੍ਹਾਂ ਮੰਚ ‘ਤੇ ਪੇਸ਼ ਕੀਤਾ ਗਿਆ ਹੈ, ਉਸ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹਾਂ। ਮੈਂ ਸੁਣਿਆ ਸੀ ਕਿ ਮਾਂ ਆਪਣੇ ਬੱਚਿਆਂ ਲਈ ਕੁੱਝ ਵੀ ਕਰ ਗੁਜ਼ਰਦੀ ਹੈ, ਪਰ ਅੱਜ ਮੈਂ ਇਸ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖ ਵੀ ਲਿਆ ਹੈ।

ਦੱਸ ਦਈਏ ਕਿ “ਕਾਲ ਰੂਪਮ” ਉੱਤਰ ਪ੍ਰਦੇਸ਼ ਵਿੱਚ ਵਾਪਰੀ ਇੱਕ ਸੱਚੀ ਘਟਨਾ ‘ਤੇ ਆਧਾਰਿਤ ਹੈ, ਜਿਸ ਵਿੱਚ ਸਮਾਜ ਦੀ ਸਤਾਈ ਗਈ ਇੱਕ ਬੇਵੱਸ ਔਰਤ ਸੁਮਿੱਤਰਾ ਦੀ ਕਹਾਣੀ ਹੈ, ਜੋ ਕਿ ਮਰ ਜਾਂਦੀ ਹੈ। ਪਰ ਕੁੱਝ ਸਮੇਂ ਬਾਅਦ ਉਸ ਦੇ ਸਰੀਰ ਦੇ ਅੰਦਰ ਕੋਈ ਦੂਜੀ ਆਤਮਾ ਪ੍ਰਵੇਸ਼ ਕਰ ਜਾਂਦੀ ਹੈ, ਜੋ ਖ਼ੁਦ ਸਮਾਜ ਦੇ ਤਸ਼ੱਦਦ ਦੀ ਸ਼ਿਕਾਰ ਹੈ। ਇਸ ਔਰਤ ਦਾ ਨਾਂਅ ਸ਼ਿਵਾ ਹੈ, ਜੋ ਕਿ ਸੁਮਿੱਤਰਾ ਦੇ ਸਰੀਰ ‘ਚ ਦਾਖ਼ਲ ਹੋ ਕੇ ਆਪਣੇ ਖੋਏ ਹੋਏ ਵਜੂਦ ਨੂੰ ਤਲਾਸ਼ਦੀ ਹੈ। ਸ਼ਿਵਾ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਦਾਜ ਦੀ ਖ਼ਾਤਿਰ ਮੌਤ ਦੇ ਘਾਟ ਉਤਾਰ ਦਿੱਤਾ, ਬੱਚਿਆਂ ਦੇ ਮੋਹ ਅਤੇ ਮਾਪਿਆਂ ਦੇ ਪਿਆਰ ਦੀ ਖ਼ਾਤਿਰ ਸ਼ਿਵਾ ਵਾਪਸ ਆਉਂਦੀ ਹੈ। ਜਿਹੜੇ ਪਰਿਵਾਰ ਦੀ ਖ਼ਾਤਰ ਉਹ ਵਾਪਸ ਆਈ, ਉਸ ਦੇ ਸਾਹਮਣੇ ਉਸ ਨੂੰ ਆਪਣਾ ਵਜੂਦ ਸਾਬਿਤ ਕਰਨ ਲਈ ਇਮਤਿਹਾਨ ਵਿੱਚੋਂ ਲੰਘਣਾ ਪੈਂਦਾ ਹੈ।

ਅਦਾਕਾਰ ਮਕਰੰਦ ਦੇਸ਼ਪਾਂਡੇ ਦੇ ਨਾਟਕ “ਗਾਂਧੀ” ਦੀ ਗੱਲ ਕਰੀਏ ਤਾਂ ਇਹ ਅਦਾਕਾਰ ਦਾ ਸੋਲੋ ਪਲੇਅ ਹੈ, ਯਾਨਿ ਕਿ ਅਜਿਹਾ ਨਾਟਕ ਜਿਸ ਵਿੱਚ ਇੱਕੋ ਪਾਤਰ ਹੈ। ਇਸ ਨਾਟਕ ਵਿੱਚ ਮਕਰੰਦ ਨੇ ਆਪਣੀ ਦਮਦਾਰ ਅਦਾਕਾਰੀ ਨਾਲ “ਗਾਂਧੀ” ਦੇ ਕਿਰਦਾਰ ਵਿੱਚ ਜਾਨ ਪਾ ਦਿੱਤੀ ਹੈ। ਇਸ ਨਾਟਕ ਦੀ ਕਹਾਣੀ ਇੱਕ “ਬਾਹੂਬਲੀ” ਵਿਅਕਤੀ ‘ਤੇ ਆਧਾਰਿਤ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਇੱਕ ਤਾਕਤਵਰ ਸ਼ਖ਼ਸ ਕਿਸੇ ਕਵੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਕਿਵੇਂ ਉਸ ਦੇ ਸੁਪਨਿਆਂ ਅਤੇ ਹਕੀਕਤ ਦੀ ਦੁਨੀਆ ਵਿੱਚ ਟਕਰਾਅ ਹੁੰਦਾ ਹੈ। ਇਹ ਕਵੀ ਉਸ ਨੂੰ ਮਹਾਤਮਾ ਗਾਂਧੀ ਦੇ ਅਹਿੰਸਾ ਅਤੇ ਸ਼ਾਂਤੀ ਦੇ ਸਿਧਾਂਤਾਂ ਨਾਲ ਜਾਣੂ ਕਰਵਾਉਂਦਾ ਹੈ, ਜੋ ਇਸ ਬਾਹੂਬਲੀ ਯਾਨਿ ਸ਼ਕਤੀਸ਼ਾਲੀ ਵਿਅਕਤੀ ਦੀ ਸੋਚ ਅਤੇ ਕਰਮ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੇ ਹਨ। ਬਾਹੂਬਲੀ ਉਸ ਕਿਸਮ ਦਾ ਇਨਸਾਨ ਹੈ ਜੋ ਆਪਣਾ ਹੱਕ ਲੈਣ ਲਈ ਖ਼ੂਨ ਖ਼ਰਾਬੇ ਵਿੱਚ ਵਿਸ਼ਵਾਸ ਕਰਦਾ ਹੈ। ਪਰ ਜਦੋਂ ਕਵੀ ਉਸ ਦੇ ਮੂਹਰੇ ਗਾਂਧੀ ਦੀ ਵਿਚਾਰਧਾਰਾ ਰੱਖਦਾ ਹੈ, ਤਾਂ ਉਹ ਸੋਚਣ ‘ਤੇ ਮਜਬੂਰ ਹੋ ਜਾਂਦਾ ਹੈ ਕਿ ਕੀ ਅੱਜ ਤੱਕ ਉਸ ਨੇ ਜੋ ਵੀ ਕੁੱਝ ਕੀਤਾ ਉਹ ਸਹੀ ਹੈ? ਇਹ ਨਾਟਕ ਇੱਕ ਇਨਸਾਨ ਦੇ ਮਨ ਦੀ ਇਸੇ ਕਸ਼ਮਕਸ਼ ਨੂੰ ਬੜੀ ਖ਼ੂਬਸੂਰਤੀ ਦੇ ਨਾਲ ਪੇਸ਼ ਕਰਦਾ ਹੈ।

Read Latest News and Breaking News at Daily Post TV, Browse for more News

Ad
Ad