Journalism Of Hope
BREAKING NEWS
ਪੰਜਾਬ ‘ਚ 27 ਅਗਸਤ ਨੂੰ ਸਰਕਾਰੀ ਕਰਕਮਚਾਰੀਆਂ ਦੀ ਹੜਤਾਲ: ਪੜ੍ਹੋ ਕੀ ਰਹੇਗਾ ਬੰਦ ਅਤੇ ਕੀ ਰਹੇਗਾ ਖੁੱਲ੍ਹਾ ?.......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ, ਸ਼ਡਿਊਲ ਹੋਇਆ ਜਾਰੀ

Punjab Issues Paddy Sowing Schedule: ਪੰਜਾਬ ਸਰਕਾਰ ਨੇ ਸੂਬੇ ਵਿੱਚ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ ਜਦੋਂ ਕਿ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਉਨ੍ਹਾਂ […]
Nishant Malyan
By : Updated On: 29 Apr 2026 14:05:PM
ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ, ਸ਼ਡਿਊਲ ਹੋਇਆ ਜਾਰੀ

Punjab Issues Paddy Sowing Schedule: ਪੰਜਾਬ ਸਰਕਾਰ ਨੇ ਸੂਬੇ ਵਿੱਚ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ ਜਦੋਂ ਕਿ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਜਾਈ 15 ਮਈ ਤੋਂ ਸ਼ੁਰੂ ਹੋ ਕੇ 31 ਮਈ ਤੱਕ ਹੋਵੇਗੀ।

ਇਸ ਤੋਂ ਬਾਅਦ 1 ਜੂਨ ਨੂੰ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਅਤੇ ਮੋਹਾਲੀ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਜਿਸ ਉਪਰੰਤ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮੁਕਤਸਰ ਅਤੇ ਫਜ਼ੀਲਕਾ ਵਿੱਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇਗੀ।

ਜਦੋਂ ਕਿ ਆਖਰੀ ਪੜਾਅ 9 ਜੂਨ ਤੋਂ ਸ਼ੁਰੂ ਹੋਵੇਗਾ। ਜਿਸ ਦੌਰਾਨ ਲੁਧਿਆਣਾ, ਮਲੇਰਕੋਟਲਾ, ਮਾਨਸਾ, ਪਟਿਆਲਾ, ਮੋਗਾ, ਬਰਨਾਲਾ, ਜਲੰਧਰ, ਸੰਗਰੂਰ, ਕਪੂਰਥਲਾ ਅਤੇ ਨਵਾਂ ਸ਼ਹਿਰ ਵਿੱਚ ਝੋਨੇ ਦੀ ਲਵਾਈ ਹੋਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਲਵਾਈ ਦੌਰਾਨ ਅੱਠ ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਝੋਨੇ ਦੀ ਲਵਾਈ ਲਈ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ ਵਾਸਤੇ ਇੱਕ ਮਈ ਤੋਂ ਸੂਬੇ ਦੇ ਸਾਰੇ ਖਾਲ਼ਾਂ ਵਿੱਚ ਨਹਿਰੀ ਪਾਣੀ ਛੱਡਿਆ ਜਾਵੇਗਾ।

ਇਸ਼ਤਿਹਾਰ

Read Latest News and Breaking News at Daily Post TV, Browse for more News

Ad
Ad

Punjab District News