Journalism Of Hope
BREAKING NEWS
ਜਿਨਸੀ ਸ਼ੋਸ਼ਣ ਮਾਮਲਾ: ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 10 ਸਾਲ ਦੀ ਸਜ਼ਾ.........ਬਜਰੰਗ ਦਲ ਟਿੱਪਣੀ ਮਾਮਲਾ: ਹਾਈਕੋਰਟ ਤੋਂ ਮਲਿਕਾਰਜੁਨ ਖੜਗੇ ਨੂੰ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ‘ਤੇ ਰੋਕ.......ਮਾਫੀਆ ਡਾਨ ਅਤੀਕ ਅਹਿਮਦ ਦੇ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ.......DA ਮਾਮਲਾ: ਸਰਕਾਰੀ ਕਰਮਚਾਰੀ ਪਹੁੰਚੇ ਸੁਪਰੀਮ ਕੋਰਟ, ਦਾਇਰ ਕੀਤੀ ਕੈਵੀਏਟ.......‘ਕੀ ਪਤਾ ਕਦੋਂ ਕੀਹਨੂੰ ਜੇਲ੍ਹ ਜਾਣਾ ਪੈ ਜਾਵੇ!’ ਪਠਾਣਮਾਜਰਾ ਦੇ ਬਿਆਨ ‘ਤੇ ਵਿਧਾਨ ਸਭਾ ਵਿੱਚ ਲੱਗੇ ਠਹਾਕੇ........ਪੰਜਾਬ ਦੀ ਧੀ ਨੇ ਜਿੱਤਿਆ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਤਾਜ........ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ.......

ਪੰਜਾਬ ਵਿੱਚ ਝੋਨੇ ਦੀ ਲੁਆਈ ਆਖ਼ਰੀ ਪੜਾਅ ‘ਚ, ਰਕਬਾ 32 ਲੱਖ ਹੈਕਟੇਅਰ ਤੋਂ ਪਾਰ

Paddy sowing in Punjab in final stage: ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਲੁਆਈ ਦਾ ਸੀਜ਼ਨ ਆਪਣੇ ਆਖ਼ਰੀ ਪੜਾਅ ਵਿੱਚ ਪਹੁੰਚ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਜੂਨ ਤੋਂ ਸ਼ੁਰੂ ਹੋਈ ਲੁਆਈ ਦਾ ਕੰਮ ਹੁਣ ਲਗਭਗ ਮੁਕੰਮਲ ਹੋਣ ਵਾਲਾ ਹੈ। ਖ਼ਾਸ ਕਰਕੇ ਮੱਕੀ ਦੀ ਕਟਾਈ ਤੋਂ ਬਾਅਦ 20 ਜੁਲਾਈ ਤੋਂ ਸ਼ੁਰੂ ਹੋਈਆਂ ਪਿਛੇਤੀਆਂ ਕਿਸਮਾਂ […]
Ranjit Singh
By : Updated On: 06 Aug 2026 15:35:PM
ਪੰਜਾਬ ਵਿੱਚ ਝੋਨੇ ਦੀ ਲੁਆਈ ਆਖ਼ਰੀ ਪੜਾਅ ‘ਚ, ਰਕਬਾ 32 ਲੱਖ ਹੈਕਟੇਅਰ ਤੋਂ ਪਾਰ

Paddy sowing in Punjab in final stage: ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਲੁਆਈ ਦਾ ਸੀਜ਼ਨ ਆਪਣੇ ਆਖ਼ਰੀ ਪੜਾਅ ਵਿੱਚ ਪਹੁੰਚ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਜੂਨ ਤੋਂ ਸ਼ੁਰੂ ਹੋਈ ਲੁਆਈ ਦਾ ਕੰਮ ਹੁਣ ਲਗਭਗ ਮੁਕੰਮਲ ਹੋਣ ਵਾਲਾ ਹੈ। ਖ਼ਾਸ ਕਰਕੇ ਮੱਕੀ ਦੀ ਕਟਾਈ ਤੋਂ ਬਾਅਦ 20 ਜੁਲਾਈ ਤੋਂ ਸ਼ੁਰੂ ਹੋਈਆਂ ਪਿਛੇਤੀਆਂ ਕਿਸਮਾਂ ਦੀ ਲੁਆਈ ਵੀ 5 ਅਗਸਤ ਤੱਕ ਕਰੀਬ-ਕਰੀਬ ਪੂਰੀ ਹੋ ਚੁੱਕੀ ਹੈ। ਇਸ ਸਾਲ ਪੰਜਾਬ ਵਿੱਚ ਝੋਨੇ ਹੇਠਲਾ ਕੁੱਲ ਰਕਬਾ 32 ਲੱਖ ਹੈਕਟੇਅਰ ਤੋਂ ਪਾਰ ਹੋ ਗਿਆ ਹੈ। ਪਿਛਲੇ ਇੱਕ ਦਹਾਕੇ ਦੌਰਾਨ ਸੂਬੇ ਵਿੱਚ ਝੋਨੇ ਦੀ ਖੇਤੀ ਹੇਠਲਾ ਰਕਬਾ ਲਗਾਤਾਰ ਵਧਦਾ ਆ ਰਿਹਾ ਹੈ।

ਇਸ਼ਤਿਹਾਰ

ਘੱਟ ਮੀਂਹ ਕਾਰਨ ਵਧਿਆ ਖਰਚਾ
ਇਸ ਵਾਰ ਮਾਨਸੂਨ ਦੌਰਾਨ ਘੱਟ ਬਾਰਿਸ਼ ਹੋਣ ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਧਰਤੀ ਹੇਠਲੇ ਪਾਣੀ ‘ਤੇ ਵੱਧ ਨਿਰਭਰ ਰਹਿਣਾ ਪਿਆ। ਨਤੀਜੇ ਵਜੋਂ ਭੂਜਲ ਪੱਧਰ ਹੋਰ ਹੇਠਾਂ ਚਲਾ ਗਿਆ ਅਤੇ ਕਈ ਕਿਸਾਨਾਂ ਨੂੰ ਡੂੰਘੇ ਟਿਊਬਵੈੱਲ ਲਗਾਉਣ ਜਾਂ ਪੁਰਾਣੇ ਟਿਊਬਵੈੱਲਾਂ ਵਿੱਚ ਵਾਧੂ ਪਾਈਪਾਂ ਪਾ ਕੇ ਮੋਟਰਾਂ ਨੂੰ ਹੋਰ ਹੇਠਾਂ ਕਰਨ ਲਈ ਲੱਖਾਂ-ਕਰੋੜਾਂ ਰੁਪਏ ਖਰਚਣੇ ਪਏ।

ਪ੍ਰਤੀ ਏਕੜ 2 ਤੋਂ 2.5 ਹਜ਼ਾਰ ਰੁਪਏ ਵਧੀ ਲਾਗਤ
ਗਰਮੀ ਅਤੇ ਨਮੀ ਦੀ ਕਮੀ ਕਾਰਨ ਝੋਨੇ ਦੀ ਫ਼ਸਲ ਦੇ ਫੁੱਟਾਂਦ ਵਿੱਚ ਦੇਰੀ ਆਈ, ਜਿਸ ਕਾਰਨ ਕਿਸਾਨਾਂ ਨੂੰ ਵਾਧੂ ਖਾਦਾਂ ਅਤੇ ਹੋਰ ਖੇਤੀ ਉਤਪਾਦ ਵਰਤਣੇ ਪਏ। ਇਸ ਨਾਲ ਪ੍ਰਤੀ ਏਕੜ 2,000 ਤੋਂ 2,500 ਰੁਪਏ ਤੱਕ ਵਾਧੂ ਖਰਚਾ ਆਇਆ। ਇੱਕ ਹੈਕਟੇਅਰ ਫ਼ਸਲ ‘ਤੇ ਇਹ ਵਾਧੂ ਲਾਗਤ 5,000 ਤੋਂ 7,000 ਰੁਪਏ ਤੱਕ ਅੰਕੜੀ ਜਾ ਰਹੀ ਹੈ। ਅੰਦਾਜ਼ਾ ਹੈ ਕਿ ਸੂਬੇ ਭਰ ਵਿੱਚ ਝੋਨੇ ਦੀ ਖੇਤੀ ‘ਤੇ ਕਿਸਾਨਾਂ ਨੂੰ ਕਰੀਬ 200 ਕਰੋੜ ਰੁਪਏ ਦਾ ਵਾਧੂ ਖਰਚਾ ਝੱਲਣਾ ਪਿਆ ਹੈ।

ਹਾਈਬ੍ਰਿਡ ਬੀਜਾਂ ਦੀ ਵਰਤੋਂ ਵੀ ਵਧੀ
ਇਸ ਸਾਲ ਕਈ ਕਿਸਾਨਾਂ ਨੇ ਰਵਾਇਤੀ ਕਿਸਮਾਂ ਦੀ ਬਜਾਏ ਹਾਈਬ੍ਰਿਡ ਝੋਨੇ ਦੇ ਬੀਜਾਂ ਦੀ ਵਰਤੋਂ ਕੀਤੀ। ਸਾਵਾ 7501 ਅਤੇ ਸਾਵਾ 7301 ਵਰਗੇ ਹਾਈਬ੍ਰਿਡ ਬੀਜ 200 ਤੋਂ 300 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਖਰੀਦੇ ਗਏ, ਜਿਸ ਨਾਲ ਉਤਪਾਦਨ ਲਾਗਤ ਵਿੱਚ ਹੋਰ ਵਾਧਾ ਹੋਇਆ।

ਸਮਰਥਨ ਮੁੱਲ ਵਾਧੇ ‘ਤੇ ਕਿਸਾਨਾਂ ਦੀ ਨਾਰਾਜ਼ਗੀ
ਕਿਸਾਨ ਜਥੇਬੰਦੀਆਂ ਅਤੇ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਵਧੀਆਂ ਲਾਗਤਾਂ ਦੇ ਮੁਕਾਬਲੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਕੀਤਾ ਗਿਆ 70 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਨਾਕਾਫ਼ੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਧਦੀ ਉਤਪਾਦਨ ਲਾਗਤ ਦੇ ਮੱਦੇਨਜ਼ਰ ਕਿਸਾਨਾਂ ਨੂੰ ਢੁੱਕਵਾਂ ਮੁੱਲ ਮਿਲਣਾ ਲਾਜ਼ਮੀ ਹੈ। ਕੁੱਲ ਮਿਲਾ ਕੇ, ਇਸ ਸਾਲ ਝੋਨੇ ਦੀ ਖੇਤੀ ਦੌਰਾਨ ਬੀਜ, ਸਿੰਚਾਈ, ਖਾਦਾਂ ਅਤੇ ਹੋਰ ਇਨਪੁੱਟਾਂ ‘ਤੇ ਵਧੇ ਖਰਚ ਕਾਰਨ ਪੰਜਾਬ ਦੇ ਕਿਸਾਨਾਂ ‘ਤੇ ਕਰੀਬ 1,000 ਕਰੋੜ ਰੁਪਏ ਦਾ ਵਾਧੂ ਆਰਥਿਕ ਬੋਝ ਪੈਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News