Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

ਪਾਕਿਸਤਾਨ ਦਾ ਵੱਡਾ ਦਾਅਵਾ: ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਦੇ 8 ਜਹਾਜ਼ ਸੁੱਟੇ

Pakistan’s big claim on Operation Sindoor: ਨਵੀਂ ਦਿੱਲੀ: ਪਾਕਿਸਤਾਨ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਮਈ 2025 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਏ ਟਕਰਾਅ ਦੌਰਾਨ ਭਾਰਤ ਦੇ 8 ਫੌਜੀ ਜਹਾਜ਼ ਸੁੱਟੇ ਗਏ ਸਨ। ਹਾਲਾਂਕਿ ਭਾਰਤੀ ਸੂਤਰਾਂ ਨੇ ਇਸ ਦਾਅਵੇ ਨੂੰ ਬੇਬੁਨਿਆਦ ਅਤੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਦੱਸਿਆ ਹੈ। ਭਾਰਤ ਨੇ ਅਜੇ ਤੱਕ ਆਪ੍ਰੇਸ਼ਨ ਸਿੰਦੂਰ […]
By : Updated On: 19 Aug 2026 10:17:AM
ਪਾਕਿਸਤਾਨ ਦਾ ਵੱਡਾ ਦਾਅਵਾ: ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਦੇ 8 ਜਹਾਜ਼ ਸੁੱਟੇ

Pakistan’s big claim on Operation Sindoor: ਨਵੀਂ ਦਿੱਲੀ: ਪਾਕਿਸਤਾਨ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਮਈ 2025 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਏ ਟਕਰਾਅ ਦੌਰਾਨ ਭਾਰਤ ਦੇ 8 ਫੌਜੀ ਜਹਾਜ਼ ਸੁੱਟੇ ਗਏ ਸਨ।

ਇਸ਼ਤਿਹਾਰ

ਹਾਲਾਂਕਿ ਭਾਰਤੀ ਸੂਤਰਾਂ ਨੇ ਇਸ ਦਾਅਵੇ ਨੂੰ ਬੇਬੁਨਿਆਦ ਅਤੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਦੱਸਿਆ ਹੈ। ਭਾਰਤ ਨੇ ਅਜੇ ਤੱਕ ਆਪ੍ਰੇਸ਼ਨ ਸਿੰਦੂਰ ਦੌਰਾਨ ਆਪਣੇ ਨੁਕਸਾਨੇ ਜਾਂ ਗੁਆਏ ਗਏ ਜਹਾਜ਼ਾਂ ਦੀ ਸਹੀ ਗਿਣਤੀ ਜਨਤਕ ਨਹੀਂ ਕੀਤੀ ਹੈ। ਭਾਰਤੀ ਸੂਤਰਾਂ ਮੁਤਾਬਕ 8 ਜਹਾਜ਼ ਗੁਆਉਣ ਦਾ ਕੋਈ ਸਬੂਤ ਨਹੀਂ ਹੈ। ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਪਾਕਿਸਤਾਨ ਵੱਲੋਂ ਭਾਰਤੀ ਹਵਾਈ ਸੈਨਾ ਨੂੰ ਹੋਏ ਵੱਡੇ ਨੁਕਸਾਨ ਦੇ ਦਾਅਵਿਆਂ ਨੂੰ ‘ਮਨੋਹਰ ਕਹਾਣੀਆਂ’ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਹਵਾਈ ਸੈਨਾ ਨੇ ਘੱਟੋ-ਘੱਟ ਇੱਕ ਦਰਜਨ ਪਾਕਿਸਤਾਨੀ ਜਹਾਜ਼ਾਂ ਨੂੰ ਨਸ਼ਟ ਜਾਂ ਨੁਕਸਾਨ ਪਹੁੰਚਾਇਆ।

ਪਾਕਿਸਤਾਨ ਵੱਲੋਂ ਇਹ ਤਾਜ਼ਾ ਦਾਅਵਾ ਮੰਗਲਵਾਰ ਸਵੇਰੇ ਕੀਤਾ ਗਿਆ। ਇਹ ਦਾਅਵਾ ਆਪ੍ਰੇਸ਼ਨ ਸਿੰਦੂਰ ’ਤੇ ਡਿਸਕਵਰੀ ਚੈਨਲ ਦੀ ਡਾਕੂਮੈਂਟਰੀ ਜਾਰੀ ਹੋਣ ਤੋਂ ਦੋ ਦਿਨ ਬਾਅਦ ਸਾਹਮਣੇ ਆਇਆ ਹੈ। ਪਾਕਿਸਤਾਨ ਦੇ DG-ISPR ਨੇ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ਵਿੱਚ ਕਿਹਾ ਕਿ ਪਾਕਿਸਤਾਨੀ ਹਥਿਆਰਬੰਦ ਬਲਾਂ ਨੇ ਭਾਰਤੀ ਹਮਲੇ ਨੂੰ ਰੋਕਦਿਆਂ 8 ਫੌਜੀ ਜਹਾਜ਼ ਸੁੱਟੇ।

ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵੱਲੋਂ 10 ਮਈ ਨੂੰ 11 ਪਾਕਿਸਤਾਨੀ ਏਅਰਬੇਸਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ‘ਆਪ੍ਰੇਸ਼ਨ ਬੁਨਯਾਨੁਮ ਮਰਸੂਸ’ ਚਲਾਇਆ। DG-ISPR ਮੁਤਾਬਕ ਪਾਕਿਸਤਾਨੀ ਹਵਾਈ ਸੈਨਾ ਨੇ ਮਿਜ਼ਾਈਲਾਂ, ਲੰਬੀ ਦੂਰੀ ਦੇ ਲੋਇਟਰਿੰਗ ਹਥਿਆਰਾਂ ਅਤੇ ਹੋਰ ਪ੍ਰਿਸੀਜ਼ਨ ਹਥਿਆਰਾਂ ਦੀ ਵਰਤੋਂ ਕਰਦਿਆਂ 26 ਫੌਜੀ ਟੀਚਿਆਂ ਨੂੰ ਨਿਸ਼ਾਨਾ ਬਣਾਇਆ।

ਪਾਕਿਸਤਾਨ ਨੇ ਡਾਕੂਮੈਂਟਰੀ ਵਿੱਚ ਆਪ੍ਰੇਸ਼ਨ ਸਿੰਦੂਰ ਨੂੰ ਭਾਰਤ ਦੀ ਵੱਡੀ ਜਿੱਤ ਵਜੋਂ ਦਰਸਾਏ ਜਾਣ ’ਤੇ ਵੀ ਸਵਾਲ ਚੁੱਕੇ ਹਨ। DG-ISPR ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗੋਲੀਬੰਦੀ ਦੋਵਾਂ ਦੇਸ਼ਾਂ ਦੇ DGMO ਵਿਚਾਲੇ ਗੱਲਬਾਤ ਅਤੇ ਸੈਨਿਕ ਕਾਰਵਾਈ ਰੋਕਣ ’ਤੇ ਸਹਿਮਤੀ ਤੋਂ ਬਾਅਦ ਹੋਈ ਸੀ।

ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ 10 ਮਈ ਨੂੰ ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨੀ DGMO ਨੇ ਭਾਰਤੀ DGMO ਲੈਫਟੀਨੈਂਟ ਜਨਰਲ ਰਾਜੀਵ ਘਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਬਾਅਦ ਵਿੱਚ ਦੋਵਾਂ ਵਿਚਾਲੇ ਕਰੀਬ 3:30 ਵਜੇ ਗੱਲਬਾਤ ਹੋਈ।

ਇਸ ਦੇ ਨਾਲ ਹੀ ਪਾਕਿਸਤਾਨ ਨੇ 16 ਅਪ੍ਰੈਲ ਨੂੰ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਦੇ ਭਾਸ਼ਣ ਨੂੰ 22 ਅਪ੍ਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੋੜਨ ਵਾਲੀ ਗੱਲ ਨੂੰ ਵੀ ਰੱਦ ਕਰਦਿਆਂ ਇਸ ਨੂੰ ‘ਬਿਨਾਂ ਆਧਾਰ ਦੀ ਸਾਜ਼ਿਸ਼ ਦੀ ਕਹਾਣੀ’ ਕਰਾਰ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News