Banner
Banner

Pakistan ਦੇ ਨਾਪਾਕ ਇਰਾਦਿਆਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਕੀਤਾ ਜਾਵੇਗਾ ਵਿਸ਼ਵ ਪੱਧਰ ਤੇ ਉਜਾਗਰ : ਡਾ. ਅਮਰ ਸਿੰਘ ਸੰਸਦ ਮੈਂਬਰ

ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਭਾਰਤ ਸਰਕਾਰ ਦੇ ਫਰਾਂਸ, ਇਟਲੀ, ਇੰਗਲੈਂਡ ਤੇ ਡੈਨਮਾਰਕ ਆਦਿ ਬਾਹਰਲੇ ਮੁਲਕਾਂ ਵਿੱਚ ਡਿਲੀਗੇਸ਼ਨ ਮੈਂਬਰ ਬਣਨ ਤੇੇ ਬੱਸੀ ਪਠਾਣਾ ਵਿੱਚ ਕੀਤਾ ਗਿਆ ਸਨਮਾਨ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਭਾਰਤ ਸਰਕਾਰ ਦੇ ਫਰਾਂਸ, ਇਟਲੀ, ਇੰਗਲੈਂਡ ਤੇ ਡੈਨਮਾਰਕ ਆਦਿ ਬਾਹਰਲੇ ਮੁਲਕਾਂ ਵਿੱਚ ਡਿਲੀਗੇਸ਼ਨ ਵਿੱਚ ਸ਼ਾਮਿਲ […]
ਮਨਵੀਰ ਰੰਧਾਵਾ
By : Updated On: 19 May 2025 20:07:PM
Pakistan ਦੇ ਨਾਪਾਕ ਇਰਾਦਿਆਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਕੀਤਾ ਜਾਵੇਗਾ ਵਿਸ਼ਵ ਪੱਧਰ ਤੇ ਉਜਾਗਰ : ਡਾ. ਅਮਰ ਸਿੰਘ ਸੰਸਦ ਮੈਂਬਰ

ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਭਾਰਤ ਸਰਕਾਰ ਦੇ ਫਰਾਂਸ, ਇਟਲੀ, ਇੰਗਲੈਂਡ ਤੇ ਡੈਨਮਾਰਕ ਆਦਿ ਬਾਹਰਲੇ ਮੁਲਕਾਂ ਵਿੱਚ ਡਿਲੀਗੇਸ਼ਨ ਮੈਂਬਰ ਬਣਨ ਤੇੇ ਬੱਸੀ ਪਠਾਣਾ ਵਿੱਚ ਕੀਤਾ ਗਿਆ ਸਨਮਾਨ

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਭਾਰਤ ਸਰਕਾਰ ਦੇ ਫਰਾਂਸ, ਇਟਲੀ, ਇੰਗਲੈਂਡ ਤੇ ਡੈਨਮਾਰਕ ਆਦਿ ਬਾਹਰਲੇ ਮੁਲਕਾਂ ਵਿੱਚ ਡਿਲੀਗੇਸ਼ਨ ਵਿੱਚ ਸ਼ਾਮਿਲ ਹੋਣ ਤੇ ਬੱਸੀ ਪਠਾਣਾ ਪਹੁੰਚਣ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ।ਕਾਂਗਰਸ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਇਸ ਡੈਲੀਗੇਸ਼ਨ ਵਿੱਚ ਸ਼ਾਮਿਲ ਹੋ ਕੇ ਉਹ ਉਹ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਦੀ ਵਿਸ਼ਵ ਪੱਧਰ ਤੇ ਪੌਲ ਖੋਲਣਗੇ।

ਉਹਨਾਂ ਕਿਹਾ ਕਿ ਉਹ ਪੂਰੀ ਦੁਨੀਆਂ ਨੂੰ ਦੱਸਣਗੇ ਕੀ ਪਾਕਿਸਤਾਨ ਵੱਲੋਂ ਕਿਵੇਂ ਭਾਰਤ ਦੀ ਸ਼ਾਂਤੀ ਭੰਗ ਕੀਤੀ ਜਾ ਰਹੀ ਹੈ ਤੇ ਖਾਸਕਰ ਪੰਜਾਬ ਵਿਚ ਨਸ਼ਾ ਕਿਸ ਤਰ੍ਹਾਂ ਭੇਜਿਆ ਜਾ ਰਿਹਾ ਹੈ ।ਇਸ ਮੌਕੇ ਬੋਲਦਿਆਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਲਈ ਸਾਲ 2025 ਦੌਰਾਨ ਕਈ ਤਰਾਂ ਦੀਆਂ ਗਤੀਵਿਧੀਆਂ ਉਲਕੀਆਂ ਜਾ ਰਹੀਆਂ ਹਨ, ਜਿਨਾਂ ਪ੍ਰਤੀ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸੰਸਦ ਮੈਂਬਰ ਨੇ ਕਰਨਲ ਸੋਫੀਆ ਕੁਰੈਸ਼ੀ ਖ਼ਿਲਾਫ ਅਪਮਾਨ ਜਨਕ ਟਿਪੱਣੀ ਲਈ ਭਾਜਪਾ ਆਗੂ ਦੀ ਨਿਖੇਧੀ ਵੀ ਕੀਤੀ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਵਿੱਚ ਕੀਤੀਆਂ ਜਾ ਰਹੀਆਂ ਸੰਵਿਧਾਨ ਬਚਾਓ ਰੈਲੀਆਂ ਦੀ ਕੜੀ ਤਹਿਤ ਅਗਾਮੀਂ 26 ਮਈ ਨੂੰ ਅਮਲੋਹ ਹਲਕੇ ਵਿਚ ਹੋਣ ਜਾ ਰਹੀ ਸੰਵਿਧਾਨ ਬਚਾੳ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵੱਲੋਂ ਹਲਕਾ ਬਸੀ ਪਠਾਣਾ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਦੌਰਾਨ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ ਜਿਥੇ ਵਰਕਰਾਂ ਨੂੰ ਸੰਵਿਧਾਨ ਬਚਾਉਣ ਦੀ ਸੰਹੁ ਚੁਕਾਈ ਜਾਵੇਗੀ, ਉਥੇ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਆਪ ਸਰਕਾਰ ਦੀਆਂ ਗਲਤੀਆਂ ਨੂੰ ਪਿੰਡ ਪਿੰਡ ਪੰਹੁਚਾਉਣ ਦੀ ਜਿੰਮੇਵਾਰੀ ਸੌਂਪੀ ਜਾਵੇਗੀ।

Read Latest News and Breaking News at Daily Post TV, Browse for more News

Ad
Ad