Journalism Of Hope
BREAKING NEWS
ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ......ਪਰਮਿੰਦਰ ਝੋਟਾ ਕਤਲ ਮਾਮਲੇ ’ਚ CM ਮਾਨ ਨੇ ਸੱਦੀ ਉੱਚ ਪੱਧਰੀ ਮੀਟਿੰਗ.....10 ਰੁਪਏ ਪਿੱਛੇ ਨੌਜਵਾਨ ਦਾ ਕਤਲ, ਪਿਤਾ ਦੇ ਸਾਹਮਣੇ ਛਾਤੀ ’ਚ ਮਾਰਿਆ ਚਾਕੂ......ਸੁਖਬੀਰ ਬਾਦਲ ਨੇ ਦੋ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਨਿਯੁਕਤ.......ਇਤਿਹਾਸਕ ਪ੍ਰਾਪਤੀ: ਮਾਈ ਭਾਗੋ AFPI ਦੀਆਂ 17 ਮਹਿਲਾ ਕੈਡਿਟਾਂ ਵੱਲੋਂ NDA ਪ੍ਰੀਖਿਆ ਪਾਸ.....LPU ਹਿੰਸਾ ਮਾਮਲੇ ’ਚ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਜਾਂਚ ’ਤੇ ਚੁੱਕੇ ਸਵਾਲ.....ਫਰਜ਼ੀ ਇਮੀਗ੍ਰੇਸ਼ਨ ਏਜੰਟਾਂ ’ਤੇ ਹੋਵੇਗੀ ਸਖ਼ਤੀ, ਹੁਣ ਜਾਇਦਾਦਾਂ ਤੇ ਬੈਂਕ ਖਾਤਿਆਂ ਦੀ ਵੀ ਹੋਵੇਗੀ ਜਾਂਚ.....

ਪਠਾਨਕੋਟ ਦੇ ਪਿੰਡ ਰਾਣੀਪੁਰ ਧੀਂਗਾਂ ‘ਚ ਟੁੱਟਿਆ ਨਵਾਂ ਸੂਆ, ਖੇਤਾਂ ਤੇ ਘਰਾਂ ‘ਚ ਵੜਿਆ ਪਾਣੀ

ਪਹਿਲੀ ਬਰਸਾਤ ਨੇ ਹੀ ਖੋਲ੍ਹੀ ਪ੍ਰਸ਼ਾਸਨਿਕ ਕੰਮਾਂ ਦੀ ਪੋਲ; ਸੂਏ ਵਿੱਚ ਪਿਆ 10 ਫੁੱਟ ਦਾ ਪਾੜ, ਝੋਨੇ ਦੀ ਫ਼ਸਲ ਬਰਬਾਦ ਸਮੇਂ ਸਿਰ ਨਿਕਾਸੀ ਨਾ ਖੋਲ੍ਹਣ ਕਾਰਨ ਓਵਰਫਲੋ ਹੋਇਆ ਸੂਆ; ਪ੍ਰਸ਼ਾਸਨ ਦੇ ਲਾਪਰਵਾਹ ਰਵੱਈਏ ‘ਤੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਚੁੱਕੇ ਸਵਾਲ ਪਠਾਨਕੋਟ (03 ਜੁਲਾਈ, 2026): ਅਜੇ ਕਿਸਾਨ ਪਿਛਲੇ ਸਾਲਾਂ ਦੌਰਾਨ ਹੜ੍ਹਾਂ ਕਾਰਨ ਹੋਈ ਤਬਾਹੀ ਦੇ […]
By : Updated On: 03 Jul 2026 09:19:AM
ਪਠਾਨਕੋਟ ਦੇ ਪਿੰਡ ਰਾਣੀਪੁਰ ਧੀਂਗਾਂ ‘ਚ ਟੁੱਟਿਆ ਨਵਾਂ ਸੂਆ, ਖੇਤਾਂ ਤੇ ਘਰਾਂ ‘ਚ ਵੜਿਆ ਪਾਣੀ

ਪਹਿਲੀ ਬਰਸਾਤ ਨੇ ਹੀ ਖੋਲ੍ਹੀ ਪ੍ਰਸ਼ਾਸਨਿਕ ਕੰਮਾਂ ਦੀ ਪੋਲ; ਸੂਏ ਵਿੱਚ ਪਿਆ 10 ਫੁੱਟ ਦਾ ਪਾੜ, ਝੋਨੇ ਦੀ ਫ਼ਸਲ ਬਰਬਾਦ

ਸਮੇਂ ਸਿਰ ਨਿਕਾਸੀ ਨਾ ਖੋਲ੍ਹਣ ਕਾਰਨ ਓਵਰਫਲੋ ਹੋਇਆ ਸੂਆ; ਪ੍ਰਸ਼ਾਸਨ ਦੇ ਲਾਪਰਵਾਹ ਰਵੱਈਏ ‘ਤੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਚੁੱਕੇ ਸਵਾਲ

ਪਠਾਨਕੋਟ (03 ਜੁਲਾਈ, 2026):

ਇਸ਼ਤਿਹਾਰ

ਅਜੇ ਕਿਸਾਨ ਪਿਛਲੇ ਸਾਲਾਂ ਦੌਰਾਨ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਜ਼ਖਮਾਂ ਤੋਂ ਪੂਰੀ ਤਰ੍ਹਾਂ ਉੱਭਰ ਵੀ ਨਹੀਂ ਸਕੇ ਸਨ ਕਿ ਹੁਣ ਮੁੜ ਬਰਸਾਤਾਂ ਦਾ ਦੌਰ ਸ਼ੁਰੂ ਹੁੰਦਿਆਂ ਹੀ ਮੁਸ਼ਕਿਲਾਂ ਨੇ ਘੇਰ ਲਿਆ ਹੈ। ਜੁਲਾਈ ਮਹੀਨੇ ਦੀ ਪਹਿਲੀ ਬਰਸਾਤ ਨੇ ਹੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਨਿਕਾਸੀ ਪ੍ਰਬੰਧਾਂ ਅਤੇ ਕੰਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਠਾਨਕੋਟ ਦੇ ਪਿੰਡ ਰਾਣੀਪੁਰ ਧੀਂਗਾਂ ਦੇ ਕੋਲੋਂ ਲੰਘ ਰਹੇ ਸੂਏ ਦਾ ਬੰਨ੍ਹ ਪਹਿਲੀ ਬਾਰਿਸ਼ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਹੈ, ਜਿਸ ਕਾਰਨ ਪਾਣੀ ਖੇਤਾਂ ਅਤੇ ਘਰਾਂ ਵੱਲ ਵਧ ਰਿਹਾ ਹੈ।

ਨਵਾਂ ਬਣਿਆ ਸੀ ਸੂਆ, ਪਰ ਪਹਿਲੀ ਬਾਰਿਸ਼ ਵੀ ਨਾ ਝੱਲ ਸਕਿਆ

ਦੱਸਿਆ ਜਾ ਰਿਹਾ ਹੈ ਕਿ ਇਹ ਸੂਆ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਨਵਾਂ ਬਣਾਇਆ ਗਿਆ ਸੀ ਅਤੇ ਅਜੇ ਇਸ ਦੀ ਨਿਕਾਸੀ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਸੀ ਹੋਈ। ਪਹਿਲੀ ਬਰਸਾਤ ਦੇ ਪਾਣੀ ਕਾਰਨ ਸੂਏ ਦੀ ਪਟਰੀ ਵਿੱਚ ਕਰੀਬ 10 ਫੁੱਟ ਦਾ ਵੱਡਾ ਪਾੜ ਪੈ ਗਿਆ। ਸੂਆ ਟੁੱਟਣ ਕਾਰਨ ਤੇਜ਼ ਬਹਾਅ ਦਾ ਪਾਣੀ ਸਿੱਧਾ ਕਿਸਾਨਾਂ ਦੇ ਖੇਤਾਂ ਵਿੱਚ ਜਾ ਵੜਿਆ। ਕੁਝ ਦਿਨ ਪਹਿਲਾਂ ਹੀ ਲਗਾਈ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਕੇ ਬਰਬਾਦ ਹੋਣ ਕਾਰਨ ਕਿਸਾਨ ਬੇਹੱਦ ਚਿੰਤਤ ਹਨ।

ਘਰਾਂ ਵਿੱਚ ਪਾਣੀ ਵੜਨ ਦੀ ਚਿੰਤਾ, ਪਿੰਡ ਵਾਸੀਆਂ ਨੇ ਖ਼ੁਦ ਸੰਭਾਲਿਆ ਮੋਰਚਾ

ਖੇਤਾਂ ਨੂੰ ਜਲਮਗਨ ਕਰਨ ਤੋਂ ਬਾਅਦ ਹੁਣ ਇਹ ਪਾਣੀ ਹੌਲੀ-ਹੌਲੀ ਪਿੰਡ ਦੇ ਘਰਾਂ ਨੂੰ ਵੀ ਆਪਣੀ ਚਪੇਟ ਵਿੱਚ ਲੈਣ ਲੱਗ ਪਿਆ ਹੈ। ਪ੍ਰਸ਼ਾਸਨ ਦੀ ਤਰਫ਼ੋਂ ਕੋਈ ਸੁਧ ਨਾ ਲਏ ਜਾਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਹਾਲਾਤ ਵਿਗੜਦੇ ਦੇਖ, ਪਿੰਡ ਦੇ ਜਿਸ ਨੌਜਵਾਨ ਅਤੇ ਬਜ਼ੁਰਗ ਨੂੰ ਜੋ ਵੀ ਸਮੱਗਰੀ (ਮਿੱਟੀ, ਬੋਰੇ) ਮਿਲੀ, ਉਹ ਲੈ ਕੇ ਸੂਏ ਦਾ ਪਾੜ ਬੰਦ ਕਰਨ ਲਈ ਖ਼ੁਦ ਹੀ ਕੰਢੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕੀਤੇ।

ਸਮੇਂ ਸਿਰ ਬੰਨ੍ਹ ਨਾ ਖੋਲ੍ਹਣਾ ਬਣਿਆ ਹਾਦਸੇ ਦਾ ਕਾਰਨ: ਸਰਪੰਚ

ਇਸ ਸਬੰਧੀ ਗੱਲ ਕਰਦਿਆਂ ਸਥਾਨਕ ਲੋਕਾਂ ਅਤੇ ਪਿੰਡ ਦੇ ਸਰਪੰਚ ਨੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਆ ਬਿਲਕੁਲ ਨਵਾਂ ਤਿਆਰ ਕੀਤਾ ਗਿਆ ਸੀ, ਪਰ ਅਧਿਕਾਰੀਆਂ ਨੇ ਸਮੇਂ ਸਿਰ ਇਸ ਦਾ ਅੱਗੇ ਵਾਲਾ ਬੰਨ੍ਹ ਨਹੀਂ ਖੋਲ੍ਹਿਆ, ਜਿਸ ਕਾਰਨ ਪਾਣੀ ਓਵਰਫਲੋ ਹੋ ਗਿਆ ਅਤੇ ਇਹ ਪਾੜ ਪੈ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਨਾਕਾਮੀ ਅਤੇ ਲਾਪਰਵਾਹੀ ਦਾ ਖਮਿਆਜਾ ਅੱਜ ਗਰੀਬ ਕਿਸਾਨਾਂ ਅਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੂਏ ਦੀ ਤੁਰੰਤ ਮਜ਼ਬੂਤ ਮੁਰੰਮਤ ਕਰਵਾਈ ਜਾਵੇ ਅਤੇ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।

Read Latest News and Breaking News at Daily Post TV, Browse for more News

Ad
Ad

Punjab District News