ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲਾਰੈਂਸ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕੀਤੇ ਕਾਬੂ
Punjab Police Action; ਪੰਜਾਬ ਪੁਲਿਸ ਲਗਾਤਰ ਪੰਜਾਬ ‘ਚ ਗੈਂਗਵਾਰ ਵਰਗੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਵੱਡੇ ਐਕਸ਼ਨ ਮੋਡ ‘ਚ ਹੈ ਜਿਸਦੇ ਚਲਦੇ ਪੰਜਾਬ ਪੁਲਿਸ ਵੱਲੋਂ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੰਜ ਗੁਰਗਿਆਂ ਨੂੰ ਕਾਬੂ ਕੀਤਾ ਹੈ। ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੇ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਤਿੰਨ ਪਿਸਟਲ 30 ਬੋਰ ,ਤਿੰਨ ਪਿਸਤਲ 32 ਬੋਰ ਅਤੇ ਇੱਕ ਨਜਾਇਜ਼ ਕੱਟਾ 315 ਬੋਰ, 10 ਮੈਗਜੀਨ ਅਤੇ 11 ਜਿੰਦਾ ਕਾਰਤੂਸ ਕੀਤੇ ਬਰਾਮਦ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੱਗੇ ਭਿੰਦਾ ਕਤਲ ਕੇਸ ਦੇ ਵਿੱਚ ਮੁੱਖ ਦੋਸ਼ੀ ਤਜਿੰਦਰ ਸਿੰਘ ਉਰਫ ਫੌਜੀ ਦੇ ਦੁਆਰਾ ਮੁੱਖ ਚਸ਼ਮਦੀਦ ਦਲਵਿੰਦਰ ਸਿੰਘ ਜੋ ਮ੍ਰਿਤਕ ਭਿੰਦਾ ਦਾ ਦੋਸਤ ਸੀ ਦੇ ਉੱਪਰ ਹਮਲਾ ਕਰਵਾਇਆ ਗਿਆ ਸੀ।
ਗ੍ਰਿਫਤਾਰ ਕੀਤੇ ਗਏ ਰਾਹੁਲ ਉਰਫ ਕੱਦੂ ਅਤੇ ਤਜਿੰਦਰ ਸਿੰਘ ਉਰਫ ਫੌਜੀ ਇਕੱਠੇ ਜੇਲ ਦੇ ਵਿੱਚ ਰਹੇ ਹਨ ਅਤੇ ਇਹ ਸਾਰੇ ਦੋਸ਼ੀ ਅੱਗੇ ਇੱਕ ਦੂਜੇ ਦੇ ਜਾਣਕਾਰਾਂ ਰਾਹੀਂ ਸੰਪਰਕ ਵਿੱਚ ਸਨ । ਜੇਲ ਦੇ ਵਿੱਚ ਹੀ ਇਹਨਾਂ ਦੇ ਲਾਰੰਸ ਗਰੁੱਪ ਦੇ ਨਾਲ ਸਬੰਧ ਸਥਾਪਿਤ ਹੋਏ ।ਜੇਲ ਵਿੱਚੋਂ ਹੀ ਗੱਲਬਾਤ ਕਰਕੇ ਯੋਜਨਾ ਬਣਾ ਕੇ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ।ਇਹਨਾਂ ਵੱਲੋਂ ਹੁਣ ਵੀ ਪੰਜਾਬ ਵਿੱਚ ਪਟਿਆਲਾ ਅਤੇ ਹੋਰ ਕਈ ਥਾਵਾਂ ਤੇ ਰੈਕੀ ਕੀਤੀ ਗਈ ਸੀ ਅਤੇ ਕਈ ਟਾਰਗੇਟ ਕਿਲਿੰਗਾਂ ਦੀਆਂ ਘਟਨਾਵਾਂ ਕਰਨੀਆਂ ਸਨ ਇਹਨਾਂ ਵਿੱਚੋਂ ਭਿੰਦਾ ਕਤਲ ਕੇਸ ਜੋ ਕਿ ਅਰਬਨ ਸਟੇਟ ਪਟਿਆਲਾ ਦੇ ਵਿੱਚ ਅਹਿਮ ਗਵਾਹ ਦੀ ਵੀ ਇਹਨਾਂ ਵੱਲੋਂ ਰੈਕੀ ਕੀਤੀ ਗਈ ਸੀ ਜੇਕਰ ਦੋਸ਼ੀਆਂ ਨੂੰ ਪੁਲਿਸ ਦੇ ਦੁਆਰਾ ਗਿਰਫਤਾਰ ਨਾ ਕੀਤਾ ਜਾਂਦਾ ਤਾਂ ਸ਼ਾਇਦ ਇਹ ਕਿਸੇ ਵੱਡੀ ਘਟਨਾ ਨੂੰ ਵੀ ਅੰਜਾਮ ਦੇ ਸਕਦੇ ਸਨ।
ਐਸਐਸਪੀ ਪਟਿਆਲਾ ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਦੋ ਸ਼ੂਟਰ ਪਟਿਆਲਾ ਦੇ ਨਾਲ ਸੰਬੰਧ ਰੱਖਦੇ ਸਨ ਅਤੇ ਦੋ ਉੱਤਰ ਪ੍ਰਦੇਸ਼ ਦੇ ਹਨ।।
ਇਹ ਸਭ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਿਸ ਦੇ ਦੁਆਰਾ ਭਿੰਦਾ ਕਤਲ ਕੇਸ ਦੇ ਮੁੱਖ ਦੋਸ਼ੀ ਤਜਿੰਦਰ ਸਿੰਘ ਫੌਜੀ ਨੂੰ ਪ੍ਰੋਡਕਸ਼ਨ ਵਰੰਟ ਉੱਪਰ ਲਿਆਂਦਾ ਗਿਆ ਤੇ ਉਸਦੇ ਦੁਆਰਾ ਦੱਸਿਆ ਗਿਆ ਕਿ ਕਿਵੇਂ ਉਸਦੇ ਦੁਆਰਾ ਮੁੱਖ ਗਵਾਹ ਦਲਵਿੰਦਰ ਸਿੰਘ ਦੇ ਉੱਪਰ ਹਮਲਾ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਇਹ ਸਾਰੇ ਲਿੰਕ ਸਾਹਮਣੇ ਆਏ।
ਪੁਲਿਸ ਦੇ ਦੁਆਰਾ ਸੁਖਚੈਨ ਸਿੰਘ ਉਰਫ ਸੁਖੀ, ਰਾਹੁਲ ਉਰਫ ਕੱਦੂ ,ਬਿਪਲ ਕੁਮਾਰ ਉਰਫ ਬਿੱਟੂ, ਦੇਵ ਕਰਨ ਨੂੰ ਗਿਰਫਤਾਰ ਕੀਤਾ ਅਤੇ ਬਾਅਦ ਦੇ ਵਿੱਚ ਇਹਨਾਂ ਦੇ ਕੋਲੋਂ 7 ਨਜਾਇਜ਼ ਅਸਲੇ ਬਰਾਮਦ ਕੀਤੇ।