Journalism Of Hope
BREAKING NEWS
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਪਪਲਪ੍ਰੀਤ ਸਿੰਘ ਨੂੰ ਮਜੀਠਾ ਤੋਂ ਐਲਾਨਿਆ ਉਮੀਦਵਾਰ....ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖ਼ਮੀ....ਪੰਜੋਖਰਾ ਸਾਹਿਬ ਵਿਵਾਦ: ਜੇਲ੍ਹ ਵਿੱਚ ਬੰਦ ਦੋਵੇਂ ਸਿੱਖ ਨੌਜਵਾਨ ਰਿਹਾਅ.....ਸਿੱਧੂ ਮੂਸੇਵਾਲਾ ‘Signed to God’ ਵਰਲਡ ਟੂਰ: ਇਸ ਦਿਨ ਮਿਲਣਗੀਆਂ ਟੋਰਾਂਟੋ ਸ਼ੋਅ ਲਈ ਟਿਕਟਾਂ....FBI ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਕਮਲ ਦੀ ਭਾਲ, ਲੁੱਕਆਊਟ ਨੋਟਿਸ ਕੀਤਾ ਜਾਰੀ....105 ਸਾਲਾ ਬਜ਼ੁਰਗ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਉਮਰ ਕੈਦ ਦੀ ਬਾਕੀ ਸਜ਼ਾ ਮੁਆਫ਼

ਪਟਿਆਲਾ ਦੇ ਅਧਿਆਪਕ ਨੇ ਕੌਮੀ ਅਧਿਆਪਕ ਪੁਰਸਕਾਰ 2026 ਜਿੱਤ ਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ

PATIALA TEACHER WINS NATIONAL TEACHERS AWARD: ਚੰਡੀਗੜ੍ਹ: ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਅਧਿਆਪਕ ਦਿਨੇਸ਼ ਕੁਮਾਰ ਨੇ ਸਿੱਖਿਆ ਖੇਤਰ ਵਿੱਚ ਮਿਸਾਲੀ ਯੋਗਦਾਨ ਲਈ ਵੱਕਾਰੀ ਕੌਮੀ ਅਧਿਆਪਕ ਪੁਰਸਕਾਰ, 2026 ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਪੁਰਸਕਾਰ, ਜੋ ਕਿ ਦੇਸ਼ ਭਰ ਵਿੱਚ ਅਧਿਆਪਕਾਂ ਲਈ ਸਰਵਉੱਚ ਸਨਮਾਨਾਂ ਵਿੱਚੋਂ ਇੱਕ ਹੈ, […]
Ranjit Singh
By : Updated On: 22 Aug 2026 11:40:AM
ਪਟਿਆਲਾ ਦੇ ਅਧਿਆਪਕ ਨੇ ਕੌਮੀ ਅਧਿਆਪਕ ਪੁਰਸਕਾਰ 2026 ਜਿੱਤ ਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ
  • ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕ ਦਿਨੇਸ਼ ਕੁਮਾਰ ਨੂੰ ਉਪਲਬਧੀ ਲਈ ਵਧਾਈ
  • ਹਰਜੋਤ ਬੈਂਸ ਨੇ ਦਿਨੇਸ਼ ਨੂੰ ਸਮੁੱਚੇ ਅਧਿਆਪਕ ਭਾਈਚਾਰੇ ਲਈ ਪ੍ਰੇਰਨਾ ਸਰੋਤ ਦੱਸਿਆ

PATIALA TEACHER WINS NATIONAL TEACHERS AWARD: ਚੰਡੀਗੜ੍ਹ: ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਅਧਿਆਪਕ ਦਿਨੇਸ਼ ਕੁਮਾਰ ਨੇ ਸਿੱਖਿਆ ਖੇਤਰ ਵਿੱਚ ਮਿਸਾਲੀ ਯੋਗਦਾਨ ਲਈ ਵੱਕਾਰੀ ਕੌਮੀ ਅਧਿਆਪਕ ਪੁਰਸਕਾਰ, 2026 ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਪੁਰਸਕਾਰ, ਜੋ ਕਿ ਦੇਸ਼ ਭਰ ਵਿੱਚ ਅਧਿਆਪਕਾਂ ਲਈ ਸਰਵਉੱਚ ਸਨਮਾਨਾਂ ਵਿੱਚੋਂ ਇੱਕ ਹੈ, ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਕਾਰਗੁਜ਼ਾਰੀ, ਨਵੀਨ ਵਿਚਾਰਾਂ ਅਤੇ ਸਮਰਪਿਤ ਭਾਵਨਾ ਨੂੰ ਮਾਨਤਾ ਦਿੰਦਿਆਂ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ।

ਇਸ਼ਤਿਹਾਰ

ਦਿਨੇਸ਼ ਕੁਮਾਰ ਨੂੰ ਹਾਰਦਿਕ ਵਧਾਈ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਨੂੰ ਸੂਬੇ ਦੇ ਸਮੁੱਚੇ ਅਧਿਆਪਕ ਭਾਈਚਾਰੇ ਲਈ ਪ੍ਰੇਰਨਾ ਸਰੋਤ ਦੱਸਿਆ।

ਸਿੱਖਿਆ ਮੰਤਰੀ ਨੇ ਕਿਹਾ, “ਰਾਸ਼ਟਰੀ ਪੱਧਰ ‘ਤੇ ਦਿਨੇਸ਼ ਕੁਮਾਰ ਦਾ ਇਹ ਸਨਮਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਅਤੇ ਸਾਡੇ ਅਧਿਆਪਕਾਂ ਦੇ ਅਣਥੱਕ ਯਤਨਾਂ ਦਾ ਪ੍ਰਮਾਣ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਧਿਆਪਕਾਂ ਨੂੰ ਸਮਰੱਥ ਬਣਾਉਣ ਅਤੇ ਸੂਬੇ ਦੇ ਵਿਦਿਅਕ ਢਾਂਚੇ ਦੀ ਨੁਹਾਰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਸਮੁੱਚੇ ਅਧਿਆਪਕ ਵਰਗ ਦਾ ਮਨੋਬਲ ਉੱਚਾ ਕਰੇਗੀ ਅਤੇ ਹੋਰ ਅਧਿਆਪਕਾਂ ਨੂੰ ਵੀ ਬੇਮਿਸਾਲ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਪੰਜਾਬ ਸਰਕਾਰ ਦੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਅਧਿਆਪਕਾਂ ਨੂੰ ਇੱਕ ਪ੍ਰਗਤੀਸ਼ੀਲ ਸਮਾਜ ਦੇ ਅਸਲ ਨਿਰਮਾਤਾ ਵਜੋਂ ਮਾਨਤਾ ਦੇਣ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰਦੇ ਹਨ।

Read Latest News and Breaking News at Daily Post TV, Browse for more News

Ad
Ad

Punjab District News