Banner
Banner

ਕੂੜੇ ਦੇ ਵੱਡੇ-ਵੱਡੇ ਡੰਪਾਂ ਤੋਂ ਪ੍ਰੇਸ਼ਾਨ ਹੋਏ ਲੋਕ, ਨਗਰ ਕੌਂਸਲ ‘ਤੇ ਲਾਹਪ੍ਰਵਾਹੀ ਦੇ ਲੱਗੇ ਦੋਸ਼

Sangrur garbage problem; ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਵਾਅਦਿਆਂ ਦੇ ਨਾਲ ਆਈ ਸੀ। ਜਿਸ ਵੱਲੋਂ ਸੂਬੇ ਦਾ ਹਰ ਪੱਖੋ ਵਿਕਾਸ ਕਰਨ ਦੀ ਗੱਲ ਆਖੀ ਗਈ ਸੀ, ਪਰ ਕੂੜੇ ਦੇ ਵੱਡੇ ਡੰਪ ਦੀਆਂ ਇਹ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਹਨ। ਇਸ ਜ਼ਿਲ੍ਹੇ ਤੋਂ ਖੁਦ ਮੌਜੂਦਾ ਮੁੱਖ ਮੰਤਰੀ ਸਬੰਧ ਰੱਖਦੇ ਹਨ ਤੇ ਉਹ […]
Jaspreet Singh
By : Updated On: 25 Oct 2025 20:02:PM
ਕੂੜੇ ਦੇ ਵੱਡੇ-ਵੱਡੇ ਡੰਪਾਂ ਤੋਂ ਪ੍ਰੇਸ਼ਾਨ ਹੋਏ ਲੋਕ, ਨਗਰ ਕੌਂਸਲ ‘ਤੇ ਲਾਹਪ੍ਰਵਾਹੀ ਦੇ ਲੱਗੇ ਦੋਸ਼

Sangrur garbage problem; ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਵਾਅਦਿਆਂ ਦੇ ਨਾਲ ਆਈ ਸੀ। ਜਿਸ ਵੱਲੋਂ ਸੂਬੇ ਦਾ ਹਰ ਪੱਖੋ ਵਿਕਾਸ ਕਰਨ ਦੀ ਗੱਲ ਆਖੀ ਗਈ ਸੀ, ਪਰ ਕੂੜੇ ਦੇ ਵੱਡੇ ਡੰਪ ਦੀਆਂ ਇਹ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਹਨ। ਇਸ ਜ਼ਿਲ੍ਹੇ ਤੋਂ ਖੁਦ ਮੌਜੂਦਾ ਮੁੱਖ ਮੰਤਰੀ ਸਬੰਧ ਰੱਖਦੇ ਹਨ ਤੇ ਉਹ ਲੋਕ ਸਭਾ ਮੈਂਬਰ ਵੀ ਇਸ ਹਲਕੇ ਤੋਂ ਰਹੇ ਹਨ। ਸੀਐਮ ਸਿਟੀ ਸੰਗਰੂਰ ‘ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਉਥੇ ਹੀ ਸਾਰੇ ਸ਼ਹਿਰ ਦਾ ਇਕੱਠਾ ਕਰਨ ਵਾਲਾ ਕੂੜੇ ਦੇ ਡੰਪ ਜਿਥੇ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਹਨ। ਕੂੜਾ ਲੈਕੇ ਆ ਰਹੇ ਟਰੈਕਟਰ ਟਰਾਲੀ ਨੂੰ ਇੱਕ ਹੋਰ ਟਰੈਕਟਰ ਨਾਲ ਟੋਚਨ ਪਾ ਕੇ ਕੱਢਿਆ ਜਾਂਦਾ ਹੈ।

ਡੰਪ ਲਈ ਠੇਕੇ ‘ਤੇ ਜ਼ਮੀਨ

ਦੱਸ ਦਈਏ ਕਿ ਕੂੜੇ ਦੇ ਡੰਪ ਦੀ ਸਾਂਭ-ਸੰਭਾਲ ਵੀ ਨਗਰ ਕੌਂਸਲ ਵੱਲੋਂ ਕੀਤੀ ਜਾਣੀ ਹੁੰਦੀ ਹੈ। ਜਿਥੇ ਡੰਪ ਲਈ ਜ਼ਮੀਨ ਠੇਕੇ ‘ਤੇ ਦੇਣ ਵਾਲੇ ਕਿਸਾਨ ਦੀਵਾਨ ਸਿੰਘ ਵੱਲੋਂ ਨਗਰ ਕੌਂਸਲ ‘ਤੇ ਕਈ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਵੱਲੋਂ ਆਪਣਾ ਕਰਾਰ ਖ਼ਤਮ ਕਰਨ ਤੱਕ ਦੀ ਗੱਲ ਕੀਤੀ ਜਾ ਰਹੀ ਹੈ। ਕਿਸਾਨ ਦਾ ਕਹਿਣਾ ਕਿ “ਉਨ੍ਹਾਂ ਦਾ ਨਗਰ ਕੌਂਸਲ ਦਾ ਜ਼ਮੀਨ ‘ਚ ਡੰਪ ਲਗਾਉਣ ਨੂੰ ਲੈਕੇ ਠੇਕਾ ਹੋਇਆ ਸੀ, ਜਿਸ ਦੀ ਰਕਮ ਉਨ੍ਹਾਂ ਨੂੰ ਮਿਲ ਚੁੱਕੀ ਹੈ ਪਰ ਨਗਰ ਕੌਂਸਲ ਨੇ ਜੋ ਨਿਯਮ ਦੱਸੇ ਸੀ ਉਸ ਅਨੁਸਾਰ ਡੰਪ ਦੀ ਸਾਫ਼ ਸਫ਼ਾਈ ਨਹੀਂ ਕੀਤੀ ਜਾ ਰਹੀ।”

ਡੰਪ ਸਿਸਟਮ ਦੀ ਸਮੱਸਿਆ

ਉਨ੍ਹਾਂ ਦੱਸਿਆ ਕਿ “ਨਗਰ ਕੌਂਸਲ ਵੱਲੋਂ ਹੁਣ ਤੱਕ ਇੱਕ ਵਾਰ ਵੀ ਇਸ ਡੰਪ ‘ਤੇ ਸਪਰੇਅ ਦਾ ਛਿੜਕਾਅ ਨਹੀਂ ਕੀਤਾ ਗਿਆ, ਸਗੋਂ ਉਹ ਖੁਦ ਆਪਣਾ ਪੰਪ ਅਤੇ ਹੋਰ ਸਮਾਨ ਸਪਰੇਅ ਲਈ ਦਿੰਦੇ ਰਹੇ ਹਨ। ਨਗਰ ਕੌਂਸਲ ਸਿਰਫ਼ ਲਾਰੇ ਹੀ ਲਗਾ ਰਹੀ ਹੈ, ਕਿਉਂਕਿ ਉਸ ਸਮੇਂ ਨਗਰ ਕੌਂਸਲ ਦਾ ਕਹਿਣਾ ਸੀ ਕਿ ਸਾਲ ਬਾਅਦ ਕੂੜਾ ਚੱਕ ਲਿਆ ਕਰਨਾ ਤੇ ਫਿਰ ਦੁਬਾਰਾ ਕੂੜਾ ਸੁੱਟਣਾ ਸੀ ਪਰ ਉਨ੍ਹਾਂ ਇੱਕ ਵਾਰ ਵੀ ਕੂੜਾ ਨਹੀਂ ਚੁੱਕਿਆ। ਇਸ ਕੂੜੇ ਦੇ ਕਾਰਨ ਨਾਲ ਲੱਗਦੀ ਜ਼ਮੀਨ ਦੀ ਫ਼ਸਲ ਵੀ ਖ਼ਰਾਬ ਹੋ ਰਹੀ ਹੈ। ਨਵੰਬਰ ਮਹੀਨੇ ‘ਚ ਠੇਕਾ ਪੂਰਾ ਹੋ ਜਾਣਾ ਹੈ, ਜਿਸ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਇਨ੍ਹਾਂ ਨੂੰ ਇੱਥੇ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ। ਨਗਰ ਕੌਂਸਲ ਵੱਲੋਂ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ।”

ਸ਼ਹਿਰ ‘ਚ ਲੱਗੇ ਕੂੜੇ ਦੇ ਢੇਰ

ਇਸ ਦੇ ਨਾਲ ਹੀ ਜਦੋਂ ਇਸ ਬਾਰੇ ਸ਼ਹਿਰਵਾਸੀਆਂ ਨਾਲ ਗੱਲ ਕੀਤੀ ਹੈ ਤਾਂ ਉਨ੍ਹਾਂ ਕਿਹਾ ਹੈ ਕਿ ਦਿਵਾਲੀ ਤੋਂ ਲੈ ਕੇ ਹੁਣ ਤੱਕ ਇਹ ਕੂੜੇ ਦੇ ਡੰਪ ਸ਼ਹਿਰ ਦੀ 50-50 ਮੀਟਰ ਦੀ ਦੂਰੀ ‘ਤੇ ਹਨ। ਜਿਸ ਕਰਕੇ ਸ਼ਹਿਰ ਦੇ ਵਿੱਚ ਭਿਆਨਕ ਡੇਂਗੂ ਅਤੇ ਚਿਕਨਗੁਨੀਆਂ ਦੀ ਬਿਮਾਰੀ ਫੈਲੀ ਹੋਈ ਹੈ ਅਤੇ ਲੋਕ ਬੁਰੀ ਤਰ੍ਹਾਂ ਬਿਮਾਰ ਹੋ ਰਹੇ ਹਨ। ਇਸ ਡੰਪ ਦੇ ਨਾਲ ਹਵਾ ਦੂਸ਼ਿਤ ਹੋ ਰਹੀ ਹੈ, ਜਿਸ ਕਰਕੇ ਬੱਚੇ-ਬਜ਼ੁਰਗ ਸਭ ਬਿਮਾਰ ਤਾਂ ਹੋ ਹੀ ਰਹੇ ਹਨ ਪਰ ਇਸ ਦੇ ਨਾਲ ਹੀ ਸ਼ਹਿਰ ਦੀ ਜੋ ਹਾਲਤ ਹੋ ਰਹੀ ਹੈ, ਉਹ ਬਹੁਤ ਹੀ ਖਸਤਾ ਹੁੰਦੀ ਜਾ ਰਹੀ ਹੈ। ਪ੍ਰਸ਼ਾਸਨ ਨੂੰ ਇਸ ਉੱਪਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕੂੜੇ ਦੇ ਡੰਪੇ ਇਸੇ ਤਰ੍ਹਾਂ ਜੇਕਰ ਬਣਦੇ ਰਹੇ ਤਾਂ ਹੋਰ ਵੱਡੀ ਬਿਮਾਰੀਆਂ ਦਾ ਸਾਹਮਣਾ ਵੀ ਸ਼ਹਿਰ ਨਿਵਾਸੀਆਂ ਨੂੰ ਕਰਨਾ ਪੈ ਸਕਦਾ ਹੈ।

ਜਾਣੋ ਕੀ ਕਹਿੰਦੇ ਨਗਰ ਕੌਂਸਲ ਪ੍ਰਧਾਨ

ਉਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਨਾਹਿਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਕਈ ਸਫਾਈ ਕਰਮੀ ਚਿਕਨਗੁਨੀਆਂ ਦੀ ਮਾਰ ਹੇਠ ਆ ਗਏ, ਜਿਸ ਕਰਕੇ ਸ਼ਹਿਰ ਦੇ ਵਿੱਚ ਕੂੜਾ ਨਾ ਸਾਫ ਕਰਨ ਹੋਣ ਦਾ ਵੱਡਾ ਕਾਰਨ ਬਣਿਆ। ਇਸ ਦੇ ਨਾਲ ਹੀ ਜਿਥੇ ਤਿਉਹਾਰ ਆ ਗਏ ਤਾਂ ਉਥੇ ਹੀ ਉਨ੍ਹਾਂ ਕੋਲ ਕੁਝ ਚੀਜ਼ਾਂ ਦੀ ਕਮੀ ਵੀ ਸੀ, ਜਿਸ ਨੂੰ ਪੂਰਾ ਕੀਤਾ ਗਿਆ ਹੈ ਤੇ ਹੁਣ ਸ਼ਹਿਰ ਦੇ ਵਿੱਚੋਂ ਵੱਧ ਤੋਂ ਵੱਧ ਕੂੜੇ ਨੂੰ ਸਾਫ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਦਾ ਪ੍ਰਧਾਨ ਬਣੇ ਉਨ੍ਹਾਂ ਨੂੰ ਚਾਰ ਮਹੀਨੇ ਹੀ ਹੋਏ ਹਨ ਪਰ ਡੰਪ ਸਬੰਧੀ ਮਸਲੇ ‘ਤੇ ਵੀ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਆਮ ਜਨਤਾ ਨੂੰ ਨਹੀਂ ਕਰਨਾ ਪਵੇਗਾ।

Read Latest News and Breaking News at Daily Post TV, Browse for more News

Ad
Ad