ਫਗਵਾੜਾ ਪੁਲਿਸ ਵੱਲੋਂ 5 ਮੁਲਜ਼ਮ ਕਾਬੂ, ਹਸਪਤਾਲ ‘ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ‘ਤੇ ਕੀਤਾ ਸੀ ਹਮਲਾ
Punjab Police Action; ਫਗਵਾੜਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮਿਲੀ ਹੈ। ਪਿਛਲੇ ਦਿਨੀ ਫਗਵਾੜਾ ਦੇ ਸਿਵਲ ਹਸਪਤਾਲ ‘ਚ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰਨ ਵਾਲੇ 5 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਐੱਸ. ਪੀ. ਫਗਵਾੜਾ ਗੁਰਮੀਤ ਕੌਰ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਫਗਵਾੜਾ ਦੇ ਨਜ਼ਦੀਕੀ ਪਿੰਡ ਬਲਾਲੋ ‘ਚ ਕੁਝ ਨੌਜਵਾਨਾਂ ਵਲੋਂ ਪਿੰਡ ਦੇ ਹੀ ਇਕ ਵਿਅਕਤੀ ‘ਤੇ ਹਮਲਾ ਕਰ ਜ਼ਖਮੀ ਕੀਤਾ ਗਿਆ ਸੀ, ਜਿਸ ਨੂੰ ਪਰਿਵਾਰਿਕ ਮੈਂਬਰਾਂ ਵਲੋਂ ਸਿਵਲ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਜਦੋ ਉਹ ਆਪਣਾ ਇਲਾਜ ਕਰਵਾ ਰਿਹਾ ਸੀ ਤਾਂ ਉਨਾਂ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਸਮੇਤ ਸਿਵਲ ਹਸਪਤਾਲ ਅੰਦਰ ਦਾਖਿਲ ਹੋ ਕੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਸ ਮਾਮਲੇ ਨੂੰ ਹੱਲ ਕਰਨ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ ਤੇ ਡੀ ਐੱਸ ਪੀ ਫਗਵਾੜਾ ਭਾਰਤ ਭੂਸ਼ਨ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ।
ਪੁਲਿਸ ਵਲੋਂ ਇਸ ਮਾਮਲੇ ‘ਚ 5 ਨੌਜਵਾਨਾਂ ਨੂੰ ਕਾਬੁ ਕੀਤਾ ਗਿਆ ਹੈ, ਜਿਨ੍ਹਾਂ ਕੋਲੋ ਵਰਦਾਤ ਸਮੇ ਵਰਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ. ਐੱਸ. ਪੀ. ਦੇ ਦੱਸਣ ਮੁਤਾਬਿਕ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਜਤਿੰਦਰ ਕੁਮਾਰ ਸੋਨੂ ਵਾਸੀ ਪਿੰਡ ਬਲਾਲੋ,ਅਜੇ ਕੁਮਾਰ ਵਾਸੀ ਪਿੰਡ ਬਲਾਲੋ,ਰਵੀ ਵਾਲੀਆ ਵਾਸੀ ਮੁਹੱਲਾ ਸੰਤੋਖ ਪੁਰਾ ਫਗਵਾੜਾ,ਗਗਨ ਕੁਮਾਰ ਉਰਫ ਗੱਗੂ ਵਾਸੀ ਪਿੰਡ ਢੱਕ ਪੰਡੋਰੀ ਅਤੇ ਅਰਮਾਨਪ੍ਰੀਤ ਉਰਫ ਅਰਮਾਨ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫਗਵਾੜਾ ਵਜੋਂ ਹੋਈ ਹੈ। ਐੱਸ ਪੀ ਨੇ ਦਸਿਆ ਕਿ ਜਤਿੰਦਰ ਕੁਮਾਰ ਸੋਨੂ ਖਿਲਾਫ ਪਹਿਲਾਂ ਵੀ 13 ਅਪਰਾਧਿਕ ਮਾਮਲੇ ਵੱਖ ਵੱਖ ਥਾਣਿਆ ‘ਚ ਦਰਜ ਹਨ। ਪੁਲਿਸ ਵਲੋਂ ਮੁਲਜਮਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾ ਜਾਵੇਗੀ।