ਪੰਜਾਬ ‘ਚ ਚੋਰੀ ਦੀ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਗਿਰੋਹ ਨੂੰ ਪੁਲਿਸ ਨੇ ਪਾਈ ਨੱਥ
Punjab News; ਫਰੀਦਕੋਟ ਪੁਲਿਸ ਵਲੋਂ ਜਿਲ੍ਹੇ ਅੰਦਰ ਲਗਾਤਾਰ ਰਾਤ ਵੇਲੇ ਦੁਕਾਨਾਂ ਦੇ ਸਟਰ ਤੋੜ ਕੇ ਕੀਤੀਆਂ ਜਾ ਰਹੀਆਂ ਚੋਰੀਆਂ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਪੁਲਿਸ ਵਲੋਂ ਫਿਰੋਜਪੁਰ ਜਿਲ੍ਹੇ ਨਾਲ ਜੁੜੇ ਇਕ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਫਿਰੋਜਪੁਰ ਦੇ ਨਾਲ ਨਾਲ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਜਿਆਦਾਤਰ ਇਲੈਕਟ੍ਰਾਨਿਕ ਦੀਆਂ ਦੁਕਾਨਾਂ ਨੂੰ ਹੀ ਟਾਰਗੇਟ ਕਰਦੇ ਸਨ। ਪੁਲਿਸ ਵਲੋਂ ਇਸ ਚੋਰ ਗਿਰੋਹ ਦੇ 4 ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਫਰੀਦਕੋਟ ਵਿਚ 23 ਅਤੇ 24 ਜੂਨ ਦੀ ਰਾਤ ਨੂੰ ਇਹਨਾਂ ਚੋਰਾਂ ਵਲੋਂ ਇਕ ਇਲੈਕਟ੍ਰਾਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਦੁਕਾਨ ਅੰਦਰੋਂ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਦਾ ਇਲੈਕਟ੍ਰਾਨਿਕ ਦਾ ਸਮਾਨ ਚੋਰੀ ਕਰ ਕੇ ਫਰਾਰ ਹੋ ਗਏ ਸਨ, ਚੋਰੀ ਦੀ ਪੂਰੀ ਵਾਰਦਾਤ CCTV ਕੈਮਰੇ ਵਿਚ ਕੈਦ ਹੋ ਗਈ ਸੀ
ਜਾਣਕਾਰੀ ਦਿੰਦਿਆਂ SSP ਫਰੀਦਕੋਟ ਡਾ ਪ੍ਰਗਿਆ ਜੈਨ ਨੇ ਦਸਿਆ ਕਿ ਫਰੀਦਕੋਟ ਜਿਲ੍ਹੇ ਅੰਦਰ ਮਈ ਅਤੇ ਜੂਨ ਮਹੀਨੇ ਵਿਚ ਵੱਖ ਵੱਖ ਸਮਿਆਂ ਤੇ ਰਾਤ ਸਮੇਂ ਦੁਕਾਨਾਂ ਦੇ ਸਟਰ ਤੋੜ ਜੇ ਚੋਰੀਆਂ ਕੀਤੀਆਂ ਗਈਆਂ ਸਨ ਜਿੰਨਾ ਦੀ ਫਰੀਦਕੋਟ ਪੁਲਿਸ ਵਲੋਂ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਜਿਸ ਤਹਿਤ ਮਹਿਜ ਕੁਝ ਘੰਟਿਆਂ ਵਿਚ ਹੀ CCTV ਦੇ ਅਧਾਰ ਤੇ ਦੋਸ਼ੀਆਂ ਦੀ ਪਹਿਚਾਣ ਕਰ 4 ਦੋਸ਼ੀਆਂ ਨੂੰ ਕਾਬੂ ਕਰ ਉਹਨਾਂ ਪਾਸੋਂ ਚੋਰੀ ਕੀਤਾ ਸਮਾਨ ਬਰਾਮਦ ਕਰ ਲਿਆ ਹੈ। ਉਹਨਾਂ ਦੱਸਿਆ ਕਿ ਉਕਤ ਲੋਕਾਂ ਨੇ ਇਕ ਵੱਡਾ ਗਿਰੋਹ ਬਣਾਇਆ ਹੋਇਆ ਸੀ ਜੋ ਦਿਨ ਵੇਲੇ ਰੈਕੀ ਕਰਦੇ ਸਨ ਅਤੇ ਰਾਤ ਵੇਲੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਉਹਨਾਂ ਦੱਸਿਆ ਕਿ ਫਰੀਦਕੋਟ ਅਤੇ ਫਿਰੋਜਪੁਰ ਜਿਲ੍ਹੇ ਦੇ ਨਾਲ ਨਾਲ ਇਹਨਾਂ ਵਲੋਂ ਪੰਜਾਬ ਦੇ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਤੇ ਇਹ ਜਿਆਦਾਤਰ ਇਲੈਕਟ੍ਰਾਨਿਕ ਦੇ ਸਮਾਨ ਦੀਆਂ ਦੁਕਾਨਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਸਨ। ਉਹਨਾਂ ਕਿਹਾ ਕਿ ਫੜ੍ਹੇ ਗਏ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰ ਪੁਲਿਸ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਤਫਤੀਸ਼ ਵਿਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।