Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

ਅੰਮ੍ਰਿਤਸਰ ’ਚ ਪੁਲਿਸ–ਬਦਮਾਸ਼ ਮੁਕਾਬਲਾ, ਆਰੋਪੀ 9 ਐਮਐਮ ਵਿਦੇਸ਼ੀ ਪਿਸਟਲ ਸਮੇਤ ਗ੍ਰਿਫ਼ਤਾਰੀ

Punjab News: ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਅਧੀਨ ਖੇਤਰ ਵਿੱਚ ਪੁਲਿਸ ਅਤੇ ਇਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ, ਜਿਸ ਦੌਰਾਨ ਮੁੱਖ ਆਰੋਪੀ ਚੰਦਨ ਸ਼ਰਮਾ ਨੂੰ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਮੌਕੇ ’ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਜਾਣਕਾਰੀ ਸਾਝੀ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ […]
adm6txtr8
By : Updated On: 20 Dec 2025 19:59:PM
ਅੰਮ੍ਰਿਤਸਰ ’ਚ ਪੁਲਿਸ–ਬਦਮਾਸ਼ ਮੁਕਾਬਲਾ, ਆਰੋਪੀ 9 ਐਮਐਮ ਵਿਦੇਸ਼ੀ ਪਿਸਟਲ ਸਮੇਤ ਗ੍ਰਿਫ਼ਤਾਰੀ

Punjab News: ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਅਧੀਨ ਖੇਤਰ ਵਿੱਚ ਪੁਲਿਸ ਅਤੇ ਇਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ, ਜਿਸ ਦੌਰਾਨ ਮੁੱਖ ਆਰੋਪੀ ਚੰਦਨ ਸ਼ਰਮਾ ਨੂੰ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਮੌਕੇ ’ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਜਾਣਕਾਰੀ ਸਾਝੀ ਕੀਤੀ।

ਇਸ਼ਤਿਹਾਰ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 13 ਦਸੰਬਰ ਦੀ ਦਰਮਿਆਨੀ ਰਾਤ ਕੋਟ ਖਾਲਸਾ ਖੇਤਰ ਵਿੱਚ ਜਗਰਾਤੇ ਦੇ ਸਮਾਗਮ ਤੋਂ ਵਾਪਸੀ ਦੌਰਾਨ ਇਕ ਵਿਵਾਦ ਵਾਪਰਿਆ। ਇਸ ਦੌਰਾਨ ਤਕਰਾਰ ਵਧ ਗਈ ਅਤੇ ਚੰਦਨ ਸ਼ਰਮਾ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਨਾਲ ਸ਼ਿਕਾਇਤਕਰਤਾ ਜ਼ਖ਼ਮੀ ਹੋ ਗਿਆ। ਇਸ ਮਾਮਲੇ ਸਬੰਧੀ ਤੁਰੰਤ ਕੇਸ ਦਰਜ ਕਰ ਲਿਆ ਗਿਆ।

ਅਗਲੇ ਦਿਨ ਆਰੋਪੀ ਦੀ ਤਲਾਸ਼ ਜਾਰੀ ਸੀ ਕਿ ਭੱਜਣ ਦੀ ਕੋਸ਼ਿਸ਼ ਦੌਰਾਨ ਉਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੁੜ ਫਾਇਰਿੰਗ ਕੀਤੀ, ਜਿਸ ਵਿੱਚ ਇਕ ਮਜ਼ਦੂਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੌਰਾਨ ਰਿਕੋਸ਼ੇਟ ਹੋ ਕੇ ਇਕ ਮਹਿਲਾ ਨੂੰ ਵੀ ਚੋਟਾਂ ਆਈਆਂ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ।

ਪੁਲਿਸ ਨੂੰ ਸੂਚਨਾ ਮਿਲੀ ਕਿ ਆਰੋਪੀ ਥਾਣਾ ਇਸਲਾਮਾਬਾਦ ਖੇਤਰ ਵਿੱਚ ਆ ਸਕਦਾ ਹੈ। ਜਦੋਂ ਪੁਲਿਸ ਨੇ ਉਸ ਨੂੰ ਰੋਕ ਕੇ ਸਰੰਡਰ ਕਰਨ ਲਈ ਕਿਹਾ ਅਤੇ ਚੇਤਾਵਨੀ ਵਜੋਂ ਹਵਾ ਵਿੱਚ ਫਾਇਰ ਕੀਤਾ, ਤਾਂ ਆਰੋਪੀ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ। ਆਪਣੀ ਰੱਖਿਆ ਕਰਦੇ ਹੋਏ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਚੰਦਨ ਸ਼ਰਮਾ ਜ਼ਖ਼ਮੀ ਹੋਇਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 9 ਐਮਐਮ ਦਾ ਵਿਦੇਸ਼ੀ (ਤੁਰਕੀ ਬਣਿਆ) ਪਿਸਟਲ ਅਤੇ ਗੋਲਾਬਾਰੂਦ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀ ਮਈ 2025 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਸ ਖ਼ਿਲਾਫ਼ ਥਾਣਾ ਐਨਟੀਐਫ ਮੋਹਾਲੀ ਵਿੱਚ ਵੀ ਮਾਮਲਾ ਦਰਜ ਹੈ। ਜੇਲ੍ਹ ਦੌਰਾਨ ਬਣੇ ਅਪਰਾਧੀ ਸੰਪਰਕਾਂ ਰਾਹੀਂ ਹਥਿਆਰ ਹਾਸਲ ਕਰਨ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News