Banner
Banner

ਰਮਦਾਸ ਗੋਲੀਕਾਂਡ ‘ਚ ਸ਼ਾਮਿਲ ਗੈਂਗਸਟਰਾਂ ਦਾ ਪੁਲਿਸ ਵਲੋਂ ਇਨਕਾਊਂਟਰ

ਪਿਛਲੇ ਦਿਨੀਂ ਕਸਬਾ ਰਮਦਾਸ ਵਿਖੇ ਇਕ ਵੈਲਡਿੰਗ ਵਾਲੇ ਨੌਜਵਾਨ ਕਮਲਜੀਤ ਸਿੰਘ ਕੱਲੂ ‘ਤੇ ਗੋਲੀਆਂ ਚਲਾਉਣ ਵਾਲੇ ਦੋ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਕਰਨਾਲ ਤੋਂ ਗ੍ਰਿਫਤਾਰ ਕਰਕੇ ਜਦੋਂ ਹਥਿਆਰਾਂ ਦੀ ਰਿਕਵਰੀ ਲਈ ਰਾਵੀ ਦਰਿਆ ਨੇੜੇ ਲਿਜਾਇਆ ਗਿਆ। ਉਨ੍ਹਾਂ ਨੇ ਅਚਾਨਕ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਥਾਣਾ ਰਮਦਾਸ […]
Amritpal Singh
By : Updated On: 19 Oct 2025 16:20:PM
ਰਮਦਾਸ ਗੋਲੀਕਾਂਡ ‘ਚ ਸ਼ਾਮਿਲ ਗੈਂਗਸਟਰਾਂ ਦਾ ਪੁਲਿਸ ਵਲੋਂ ਇਨਕਾਊਂਟਰ
ਸੰਕੇਤਕ ਤਸਵੀਰ

ਪਿਛਲੇ ਦਿਨੀਂ ਕਸਬਾ ਰਮਦਾਸ ਵਿਖੇ ਇਕ ਵੈਲਡਿੰਗ ਵਾਲੇ ਨੌਜਵਾਨ ਕਮਲਜੀਤ ਸਿੰਘ ਕੱਲੂ ‘ਤੇ ਗੋਲੀਆਂ ਚਲਾਉਣ ਵਾਲੇ ਦੋ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਕਰਨਾਲ ਤੋਂ ਗ੍ਰਿਫਤਾਰ ਕਰਕੇ ਜਦੋਂ ਹਥਿਆਰਾਂ ਦੀ ਰਿਕਵਰੀ ਲਈ ਰਾਵੀ ਦਰਿਆ ਨੇੜੇ ਲਿਜਾਇਆ ਗਿਆ।

ਉਨ੍ਹਾਂ ਨੇ ਅਚਾਨਕ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਥਾਣਾ ਰਮਦਾਸ ਦੇ ਐਸ.ਐਚ.ਓ. ਆਗਿਆਪਾਲ ਸਿੰਘ ਵਲੋਂ ਕੀਤੀ ਜਵਾਬੀ ਫਾਇਰਿੰਗ ‘ਤੇ ਦੋਵੇਂ ਗੈਂਗਸਟਰ ਅਭਿਨਾਸ਼ ਕੁਮਾਰ ਉਰਫ ਅਭੀ ਮਹਿਤਾ ਪੁੱਤਰ ਉਮੇਸ਼ ਅਤੇ ਆਜ਼ਾਦ ਪੁੱਤਰ ਹਾਸ਼ਮ ਵਾਸੀ ਨਿਊ ਸ਼ਿਵਾ ਜੀ ਕਾਲੋਨੀ ਕਰਨਾਲ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਅਜੀਤ ਨਾਲ ਸਾਂਝੀ ਕਰਦਿਆਂ ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਗ੍ਰਿਫਤਾਰ ਦੋਵਾਂ ਗੈਂਗਸਟਰਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad