ਚੋਰਾਂ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ‘ਤੇ ਹਮਲਾ, ਇੱਕ ਪੁਲਿਸ ਮੁਲਾਜ਼ਮ ਜ਼ਖਮੀ
Punjab News; ਚੋਰਾਂ ਦੇ ਹੌਸਲੇ ਇਸ ਤਰੀਕੇ ਦੇ ਨਾਲ ਹੁਣ ਬੁਲੰਦ ਹੋ ਚੁੱਕੇ ਕੀ ਇਹਨਾਂ ਚੋਰਾਂ ਨੂੰ ਨਾ ਤਾਂ ਕਾਨੂੰਨ ਦਾ ਖੌਫ ਹੈ ਤੇ ਨਾ ਕਾਨੂੰਨ ਦੀ ਵਰਦੀ ਦਾ ਜੋ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਤੇ ਕਈ ਵਾਰ ਬੇਖੌਫ ਚੋਰ ਬਦਮਾਸ਼ ਪੁਲਿਸ ਦੇ ਉੱਤੇ ਹੀ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਤਰੀਕੇ ਦੀ ਇੱਕ ਤਾਜ਼ਾ ਉਦਾਹਰਣ ਬਠਿੰਡੇ ਦੇ ਵਿੱਚੋਂ ਸਾਹਮਣੇ ਆਈ ਹੈ, ਬਠਿੰਡਾ ਦੇ ਕੈਨਾਲ ਥਾਣੇ ਦੇ ਅਧੀਨ ਪੈਂਦੇ ਇਲਾਕੇ ਪਰਸਰਾਮ ਨਗਰ ਨਹਿਰ ਦੇ ਕਿਨਾਰੇ ਤੇ ਬਣੀ ਪੁਲਿਸ ਪਿਕਡ ਦੇ ਪੀਸੀਆਰ ਦੇ ਮੁਲਾਜ਼ਮ ਦੇ ਵੱਲੋਂ ਦੋ ਚੋਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਰੋਕ ਕੇ ਪੁੱਛ ਗਿੱਛ ਕੀਤੀ ਗਈ ਤਾਂ ਚੋਰ ਨੇ ਪੁਲਿਸ ਮੁਲਾਜ਼ਮ ਦੀ ਬਾਂਹ ਦੇ ਉੱਤੇ ਇੱਕ ਤਿੱਖੀ ਚੀਜ਼ ਦੇ ਨਾਲ ਹਮਲਾ ਕਰ ਦਿੱਤਾ ਅਤੇ ਪੁਲਿਸ ਮੁਲਾਜ਼ਮ ਦੀ ਬਾਂਹ ਗੰਭੀਰ ਰੂਪ ਦੇ ਵਿੱਚ ਜਖਮੀ ਹੋਵੇ ਜਿਸ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ।