ਬਠਿੰਡਾ ‘ਚ ਕਿਸਾਨਾਂ ਦੇ ਪੱਕੇ ਮੋਰਚੇ ਤੋਂ ਪਹਿਲਾਂ ਆਗੂਆਂ ਦੇ ਘਰ ਪਹੁੰਚੀ ਪੁਲਿਸ
Punjab News: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਦੇ ਘਰ ਊਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪੁੱਜੀ ਹੈ। ਕਿਸਾਨਾਂ ਵਲੋਂ ਅੱਜ ਬਠਿੰਡਾ ਜੇਲ੍ਹ ਵਿਚ ਬੰਦ ਦੋ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ ਲਈ ਡੀ.ਸੀ. ਦਫ਼ਤਰ ਬਠਿੰਡਾ ਦੇ ਅੱਗੇ ਪੱਕਾ ਧਰਨਾ ਦੇਣਾ ਸੀ। ਉਸ ਦੇ ਸੰਬੰਧ ਵਿਚ ਹੀ ਪੁਲਿਸ ਵਲੋਂ ਕਾਰਵਾਈ […]
By :
Nishant Malyan
Updated On: 06 Feb 2026 09:54:AM
Punjab News: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਦੇ ਘਰ ਊਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪੁੱਜੀ ਹੈ। ਕਿਸਾਨਾਂ ਵਲੋਂ ਅੱਜ ਬਠਿੰਡਾ ਜੇਲ੍ਹ ਵਿਚ ਬੰਦ ਦੋ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ ਲਈ ਡੀ.ਸੀ. ਦਫ਼ਤਰ ਬਠਿੰਡਾ ਦੇ ਅੱਗੇ ਪੱਕਾ ਧਰਨਾ ਦੇਣਾ ਸੀ। ਉਸ ਦੇ ਸੰਬੰਧ ਵਿਚ ਹੀ ਪੁਲਿਸ ਵਲੋਂ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਨੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਮਹਿਲਾਂ ਤੋਂ ਇਲਾਵਾ ਕਈ ਆਗੂਆਂ ਦੇ ਘਰਾਂ ਵਿਚ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਪਰ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਜਾ ਸਕਿਆ, ਕਿਉਂਕਿ ਸਾਰੇ ਆਗੂ ਪਹਿਲਾਂ ਹੀ ਘਰ ਤੋਂ ਬਾਹਰ ਸਨ।
