‘ਚਾਈਨਾ ਡੋਰ’ ਦੀ ਵਿਕਰੀ ‘ਤੇ ਪੁਲਿਸ ਦਾ ਸਖ਼ਤ ਐਕਸ਼ਨ, ਡੋਰ ਦੇ 90 ਗੱਟੂ ਸਮੇਤ ਕੀਤੇ ਬਰਾਮਦ

Police take strict action on sale of ‘China Door’; ਫਰੀਦਕੋਟ ਪੁਲਿਸ ਵੱਲੋ ਲਗਾਤਾਰ ਚਾਇਨਾ ਡੋਰ ਵੇਚਣ ਵਾਲਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਜੈਤੋ ਵੱਲੋ ਇਕ ਵਿਅਕਤੀ ਨੂੰ 90 ਗੱਟੂ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕਥਿਤ ਦੋਸ਼ੀ ਦੀ ਪਹਿਚਾਣ ਮੰਗਤ ਲਾਲ ਉਰਫ ਕਾਲਾ ਕਵਾੜੀਆਂ […]
Jaspreet Singh
By : Updated On: 01 Jan 2026 22:11:PM
‘ਚਾਈਨਾ ਡੋਰ’ ਦੀ ਵਿਕਰੀ ‘ਤੇ ਪੁਲਿਸ ਦਾ ਸਖ਼ਤ ਐਕਸ਼ਨ, ਡੋਰ ਦੇ 90 ਗੱਟੂ ਸਮੇਤ ਕੀਤੇ ਬਰਾਮਦ

Police take strict action on sale of ‘China Door’; ਫਰੀਦਕੋਟ ਪੁਲਿਸ ਵੱਲੋ ਲਗਾਤਾਰ ਚਾਇਨਾ ਡੋਰ ਵੇਚਣ ਵਾਲਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਜੈਤੋ ਵੱਲੋ ਇਕ ਵਿਅਕਤੀ ਨੂੰ 90 ਗੱਟੂ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਗ੍ਰਿਫਤਾਰ ਕਥਿਤ ਦੋਸ਼ੀ ਦੀ ਪਹਿਚਾਣ ਮੰਗਤ ਲਾਲ ਉਰਫ ਕਾਲਾ ਕਵਾੜੀਆਂ ਪੁੱਤਰ ਅਮੀ ਚੰਦ ਵਜੋ ਹੋਈ ਹੈ, ਜੋ ਕਿ ਮੁਕਤਸਰ ਰੋਡ, ਜੈਤੋ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋ ਚਾਇਨਾ ਡੋਰ ਦੇ 90 ਗੱਟੂ ਬਰਾਮਦ ਕੀਤੇ ਗਏ ਹਨ।

ਜਾਣਕਾਰੀ ਦਿੰਦੇ ਹੋਏ DSP ਜੈਤੋ ਇਕਬਾਲ ਸਿੰਘ ਨੇ ਦੱਸਿਆ ਕਿ 31 ਦਸੰਬਰ ਨੂੰ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਸੀ ਕਿ ਕਥਿਤ ਦੋਸ਼ੀ ਮੰਗਤ ਲਾਲ ਉਰਫ ਕਾਲਾ ਕਵਾੜੀਆ ਜੋ ਆਪਣੇ ਮਕਾਨ ਵਿੱਚ ਚਾਈਨਾ ਡੋਰ (ਪਲਾਸਟਿਕ ਡੋਰ) ਵੇਚਣ ਦਾ ਕੰਮ ਕਰ ਰਿਹਾ ਹੈ। ਜਿਸ ਨਾਲ ਮਨੁੱਖੀ ਅਤੇ ਪਸ਼ੂ/ਪੰਛੀਆ ਦੀ ਜਾਨਾ ਨੂੰ ਖਤਰੇ ਵਿੱਚ ਪਾਉਦਾ ਹੈ। ਜਿਸ ਉਪਰੰਤ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਮੰਗਤ ਲਾਲ ਉਰਫ ਕਾਲਾ ਕਵਾੜੀਆ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋ ਚਾਈਨਾ ਡੋਰ ਦੇ 90 ਗੱਟੂ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਜੈਤੋ ਵਿਖੇ ਬੀ.ਐਨ.ਐਸ ਦੀ ਧਾਰਾ 223, 125 ਤਹਿਤ ਮੁਕੱਦਮਾ ਨੰਬਰ 217 ਮਿਤੀ 31.12.2025 ਦਰਜ ਰਜਿਸਟਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਫਰੀਦਕੋਟ ਪੁਲਿਸ ਵਲੋਂ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋ ਕਰਨ ਵਾਲਿਆ ਖਿਲਾਫ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਿ ਅਸੀਂ ਦਿਨ ਰਾਤ ਇੱਕ ਕਰਕੇ ਸਮਾਜ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋ ਪਬਲਿਕ ਨੂੰ ਅਪੀਲ ਹੈ ਕਿ ਜੇਕਰ ਤੁਹਾਡੇ ਕੋਲ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਤੁਸੀਂ ਉਸਦੀ ਜਾਣਕਾਰੀ ਆਪਣੇ ਨਜਦੀਕ ਦੇ ਪੁਲਿਸ ਸਟੇਸ਼ਨ ਤੇ ਦੇ ਸਕਦੇ ਹੋ।

Read Latest News and Breaking News at Daily Post TV, Browse for more News

Ad
Ad