Banner
Banner

43 ਸਾਲਾਂ ਤੋਂ ਭਾਰਤ ‘ਚ ਰਹਿ ਰਹੀਆਂ ਦੋ ਬਜ਼ੁਰਗ ਭੈਣਾਂ ਨੂੰ ਪਾਕਿਸਤਾਨ ਭੇਜਣ ਦੀਆਂ ਤਿਆਰੀਆਂ,ਪਰਿਵਾਰ ਵਿੱਚ ਨਿਰਾਸ਼ਾ ਅਤੇ ਸਵਾਲ

Pehlgaam attack:ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਗਰਿਕਾਂ ਦੇ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ ,ਜਿਸਦੇ ਚਲਦੇ ਭਾਰਤ ਸਰਕਾਰ ਨੇ ਪਾਕਿਸਤਾਨ ਨਾਗਰਿਕਾਂ ਨੂੰ ਭਾਰਤ ਦੇਸ਼ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ। ਭਾਰਤ ਸਰਕਾਰ ਦਾ ਮੰਨਣਾ ਹੈ ਕਿ ਭਾਰਤ ‘ਚ ਬੈਠੇ ਪਾਕਿਸਤਾਨ ਨਾਗਰਿਕ ਅੱਤਵਾਦ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ, ਤੇ ਜਿੰਨੇ ਵੀ […]
Jaspreet Singh
By : Updated On: 02 May 2025 12:10:PM
43 ਸਾਲਾਂ ਤੋਂ ਭਾਰਤ ‘ਚ ਰਹਿ ਰਹੀਆਂ ਦੋ ਬਜ਼ੁਰਗ ਭੈਣਾਂ ਨੂੰ ਪਾਕਿਸਤਾਨ ਭੇਜਣ ਦੀਆਂ ਤਿਆਰੀਆਂ,ਪਰਿਵਾਰ ਵਿੱਚ ਨਿਰਾਸ਼ਾ ਅਤੇ ਸਵਾਲ
Pehlgaam attack

Pehlgaam attack:ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਗਰਿਕਾਂ ਦੇ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ ,ਜਿਸਦੇ ਚਲਦੇ ਭਾਰਤ ਸਰਕਾਰ ਨੇ ਪਾਕਿਸਤਾਨ ਨਾਗਰਿਕਾਂ ਨੂੰ ਭਾਰਤ ਦੇਸ਼ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ। ਭਾਰਤ ਸਰਕਾਰ ਦਾ ਮੰਨਣਾ ਹੈ ਕਿ ਭਾਰਤ ‘ਚ ਬੈਠੇ ਪਾਕਿਸਤਾਨ ਨਾਗਰਿਕ ਅੱਤਵਾਦ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ, ਤੇ ਜਿੰਨੇ ਵੀ ਭਾਰਤ ਦੇਸ਼ ਵਿੱਚ ਪਾਕਿਸਤਾਨ ਨਾਗਰਿਕ ਰਹਿ ਰਹੇ ਹਨ ਉਹਨਾਂ ਸਾਰਿਆਂ ਦਾ ਦੇਸ਼ ਦਾ ਛੱਡਣਾ ਹੁਣ ਬਹੁਤ ਜਰੂਰੀ ਹੋ ਗਇਆ ਹੈ।

ਇਸਦੇ ਚਲਦੇ ਹੀ ਬੇਹੱਦ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜੋ ਸ੍ਰੀਨਗਰ ਦੇ ਰਾਜੌਰੀ ਵਿੱਚ ਪਿਛਲੇ 43 ਸਾਲਾਂ ਤੋਂ ਰਹਿ ਰਹੀਆਂ ਦੋ ਭੈਣਾਂ ਨੂੰ ਭਾਰਤ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ ਜਿਸ ਮਗਰੋਂ ਉਹਨਾਂ ਨੂੰ ਹੁਣ ਸਰਕਾਰ ਵਲੋਂ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਇਹ ਦੋ ਭੈਣਾਂ ਸਈਦਾ ਜਮੀਰ ਫਾਤਿਮਾ 67 ਸਾਲ ਦੀ ਹੈ ਅਤੇ ਦੂਜੀ ਸਈਦਾ ਸਗੀਰ ਫਾਤਿਮਾ 64 ਸਾਲ ਦੀ ਹੈ। ਕੁੱਝ ਸਮੇਂ ਬਾਅਦ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਹੁਣ ਉਸਦਾ ਪਾਕਿਸਤਾਨ ਵਿੱਚ ਕੋਈ ਨਹੀਂ ਹੈ।

“ਉਨ੍ਹਾਂ ਦੀ ਉਮਰ ਇੰਨੀ ਹੈ ਕਿ ਉਹ ਆਪਣੇ ਆਪ ਕੁਝ ਨਹੀਂ ਕਰ ਸਕਦੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਸਹਾਰਾ ਹੈ। ਉਨ੍ਹਾਂ ਦਾ ਪਾਕਿਸਤਾਨ ਵਿੱਚ ਨਾ ਤਾਂ ਕੋਈ ਘਰ ਹੈ ਅਤੇ ਨਾ ਹੀ ਕੋਈ ਪਰਿਵਾਰ। ਅਜਿਹੀ ਸਥਿਤੀ ਵਿੱਚ, ਸਰਕਾਰ ਦਾ ਇਹ ਕਦਮ ਮਨੁੱਖਤਾ ਦੇ ਵਿਰੁੱਧ ਹੈ।”

ਇਹ ਮਾਮਲਾ ਨਾ ਸਿਰਫ਼ ਮਨੁੱਖਤਾ ਨਾਲ ਜੁੜੇ ਸਵਾਲ ਉਠਾਉਂਦਾ ਹੈ, ਸਗੋਂ ਨਾਗਰਿਕਤਾ ਪ੍ਰਕਿਰਿਆ ਵਿੱਚ ਪੇਚੀਦਗੀਆਂ ਅਤੇ ਦੇਰੀ ‘ਤੇ ਗੰਭੀਰ ਚਰਚਾ ਦੀ ਵੀ ਮੰਗ ਕਰਦਾ ਹੈ। ਦੋਵੇਂ ਭੈਣਾਂ ਦੀਆਂ ਖਾਮੋਸ਼ ਅੱਖਾਂ ਹੁਣ ਸਿਰਫ਼ ਇੱਕ ਹੀ ਸਵਾਲ ਪੁੱਛ ਰਹੀਆਂ ਹਨ – ਕੀ ਜ਼ਿੰਦਗੀ ਦੇ 43 ਸਾਲ ‘ਘਰ’ ਕਹਾਉਣ ਲਈ ਕਾਫ਼ੀ ਨਹੀਂ ਹਨ?

ਇਸ ਮੌਕੇ ਉਸਦੇ ਰਿਸ਼ਤੇਦਾਰ ਤੇ ਅਹਿਮਦ ਸ਼ਾਹ ਨੇ ਦੱਸਿਆ ਕਿ ਅਸੀਂ ਜੰਮੂ ਕਸ਼ਮੀਰ ਦੇ ਸ਼ਾਹਦਰਾ ਰਾਜੌਰੀ ਤੋਂ ਅੱਜ ਸਵੇਰੇ ਡਿਪੋਟ ਹੋ ਕੇ ਅਟਾਰੀ ਵਾਘਾ ਬਾਰਡਰ ਤੇ ਪੁੱਜੇ ਤੇ ਸਾਡੀਆਂ ਭੈਣਾਂ ਨੂੰ ਪਾਕਿਸਤਾਨ ਭੇਜਣਾ ਸੀ ਪਰ ਸਵੇਰ ਦੇ 10:30 ਵਜੇ ਤੇ ਅਸੀਂ ਵਾਘਾ ਬਾਰਡਰ ਤੇ ਬੈਠੇ ਹਾਂ ਸ਼ਾਮ ਦੇ 4 ਵਜ ਚੁੱਕੇ ਹਨ ਪਰ ਅਜੇ ਤੱਕ ਅਟਾਰੀ ਵਾਗਾ ਬਾਰਡਰ ਤੇ ਗੇਟ ਨਹੀਂ ਖੁੱਲਾ ਉਹਨਾਂ ਦਾ ਕਹਿਣਾ ਕਿ ਪਾਕਿਸਤਾਨ ਵਾਲੇ ਗੇਟ ਨਹੀਂ ਖੋਲ ਰਹੇ ਜਿਸਦੇ ਚਲਦੇ ਅਸੀਂ ਤੁਹਾਨੂੰ ਨਹੀਂ ਭੇਜ ਸਕਦੇ ਹੁਣ ਅਸੀਂ ਵਾਪਸ ਆਪਣੇ ਸ਼ਹਿਰ ਜੰਮੂ ਕਸ਼ਮੀਰ ਜਾ ਰਹੇ ਹਾਂ।

Read Latest News and Breaking News at Daily Post TV, Browse for more News

Ad
Ad