Journalism Of Hope
BREAKING NEWS
ਸੁਭਾਸ਼ ਚੰਦਰਾ ਦੇ ਲੋਨ ਮਾਮਲੇ ‘ਤੇ ਸਿਆਸਤ ਗਰਮ, ਜੈਰਾਮ ਰਮੇਸ਼ ਦਾ ਤੰਜ- ‘ਹੇਅਰਕੱਟ ਨਹੀਂ, ਹੋਇਆ ਮੁੰਡਨ’....2027 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਨੇ ਜਸਵੀਰ ਸਿੰਘ ਗੜ੍ਹੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ.....ਪੰਜਾਬ ਦੇ ਸੀਨੀਅਰ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼, ਹਾਈਕੋਰਟ ‘ਚ ਪਟੀਸ਼ਨ ਦਾਇਰ....SKM ਦੇ ਕਿਸਾਨਾਂ ਨੂੰ ਚੰਡੀਗੜ੍ਹ ‘ਚ 7 ਦਿਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ, 1 ਤੋਂ 7 ਸਤੰਬਰ ਤੱਕ ਲੱਗੇਗਾ ਮੋਰਚਾ....ਬੱਚਿਆਂ ਦੀਆਂ ਚਿਤਾਵਾਂ ਬਲਦੀਆਂ ਰਹੀਆਂ, ਓਮਾਨ ਤੋਂ ਨਹੀਂ ਆ ਸਕੀ ਮਾਂ, ਵੀਡੀਓ ਕਾਲ ਰਾਹੀਂ ਰੋਂਦੀ ਹੋਈ ਨੇ ਦਿੱਤੀ ਅੰਤਿਮ ਵਿਦਾਈ....ਮੋਗਾ ‘ਚ ਸਾਬਕਾ ਫੌਜੀ ਨਾਲ 1 ਕਰੋੜ ਤੋਂ ਵੱਧ ਦੀ ਠੱਗੀ, ਸਾਬਕਾ ਸਾਥੀ ਨੇ ਦੁੱਗਣੇ ਪੈਸਿਆਂ ਦਾ ਦਿੱਤਾ ਸੀ ਲਾਲਚ....ਨੇਪਾਲ ਨੇ ਵਿਦੇਸ਼ੀ ਰੈਸਕਿਊ ਟੀਮਾਂ ਦੀ ਮਦਦ ਲੈਣ ਤੋਂ ਕੀਤਾ ਇਨਕਾਰ

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪ੍ਰਿਅੰਕਾ ਚੋਪੜਾ

Punjab News: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਮੰਗਲਵਾਰ ਨੂੰ ਅੰਮ੍ਰਿਤਸਰ ਪਹੁੰਚੇ। ਜਿੱਥੇ ਉਹ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਫਿਰ ਉਹ ਲੰਗਰ ਹਾਲ ਗਏ ਅਤੇ ਭਾਂਡੇ ਧੋ ਕੇ ਸੇਵਾ ਕੀਤੀ। ਉਨ੍ਹਾਂ ਨੇ ਲੰਗਰ ਹਾਲ ਵਿੱਚ ਹੋਰ ਕੰਮਾਂ ਵਿੱਚ ਵੀ ਸਹਾਇਤਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੁਝ […]
Nishant Malyan
By : Updated On: 31 Mar 2026 20:08:PM
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪ੍ਰਿਅੰਕਾ ਚੋਪੜਾ

Punjab News: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਮੰਗਲਵਾਰ ਨੂੰ ਅੰਮ੍ਰਿਤਸਰ ਪਹੁੰਚੇ। ਜਿੱਥੇ ਉਹ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਫਿਰ ਉਹ ਲੰਗਰ ਹਾਲ ਗਏ ਅਤੇ ਭਾਂਡੇ ਧੋ ਕੇ ਸੇਵਾ ਕੀਤੀ। ਉਨ੍ਹਾਂ ਨੇ ਲੰਗਰ ਹਾਲ ਵਿੱਚ ਹੋਰ ਕੰਮਾਂ ਵਿੱਚ ਵੀ ਸਹਾਇਤਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੁਝ ਦੇਰ ਬੈਠ ਕੇ ਅਤੇ ਗੁਰਬਾਣੀ ਕੀਰਤ ਸੁਣਿਆ।

ਇਸ਼ਤਿਹਾਰ

ਇਸ ਫੇਰੀ ਦੌਰਾਨ ਪ੍ਰਿਯੰਕਾ ਚੋਪੜਾ ਨੇ ਹਰਿਮੰਦਰ ਸਾਹਿਬ ਦੀ ਮਰਿਆਦਾ ਦਾ ਖਾਸ ਖਿਆਲ ਰੱਖਿਆ। ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ‘ਤੇ ਉਨ੍ਹਾਂ ਦਾ ਸਿਰ ਦੁਪੱਟੇ ਨਾਲ ਢੱਕਿਆ ਹੋਇਆ ਸੀ। ਪ੍ਰਿਯੰਕਾ ਚੋਪੜਾ ਇੱਕ ਆਮ ਸ਼ਰਧਾਲੂ ਵਜੋਂ ਉੱਥੇ ਰਹੇ ਅਤੇ ਸੇਵਾ ਨਿਭਾਈ।
ਇਸ ਦੌਰਾਨ, ਉਨ੍ਹਾਂ ਨੇ ਕਿਸੇ ਨਾਲ ਕੋਈ ਵੀ ਗੱਲ ਨਹੀਂ ਕੀਤੀ। ਮੀਡੀਆ ਨੇ ਵੀ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਕਿਸੇ ਦਾ ਜਵਾਬ ਨਹੀਂ ਦਿੱਤਾ। ਉਹ ਸੇਵਾ ਤੋਂ ਬਾਅਦ ਚਲੇ ਗਏ। ਉਹ ਸ਼ਾਮ 4:30 ਵਜੇ ਹਰਿਮੰਦਰ ਸਾਹਿਬ ਪਹੁੰਚੇ। ਉਹ ਲਗਭਗ ਅੱਧਾ ਘੰਟਾ ਉੱਥੇ ਰਹੇ।

18 ਸਾਲ ਦੀ ਉਮਰ ਵਿੱਚ 9 ਮਿਸ ਵਰਲਡ ਬਣੀ
ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਜਨਮੀ ਪ੍ਰਿਯੰਕਾ ਚੋਪੜਾ ਨੂੰ ਬਚਪਨ ਵਿੱਚ ਨਸਲਵਾਦ ਦਾ ਸਾਹਮਣਾ ਕਰਨਾ ਪਿਆ, ਕਈ ਵਾਰ ਤਾਅਨਿਆਂ ਤੋਂ ਬਚਣ ਲਈ ਬਾਥਰੂਮ ਵਿੱਚ ਲੁਕਣਾ ਪੈਂਦਾ ਸੀ। ਇਸ ਸਭ ਦੇ ਬਾਵਜੂਦ, ਉਨ੍ਹਾਂ ਨੇ 2000 ਵਿੱਚ 90 ਦੇਸ਼ਾਂ ਦੇ ਸੁੰਦਰ ਪ੍ਰਤੀਯੋਗੀਆਂ ਨੂੰ ਹਰਾ ਕੇ ਸਿਰਫ਼ 18 ਸਾਲ ਦੀ ਉਮਰ ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ।

ਮਿਸ ਵਰਲਡ ਜਿੱਤਣ ਤੋਂ ਬਾਅਦ, ਪ੍ਰਿਯੰਕਾ ਪਹਿਲਾਂ ਤਾਮਿਲ ਸਿਨੇਮਾ ਅਤੇ ਫਿਰ ਬਾਲੀਵੁੱਡ ਵਿੱਚ ਐਂਟਰੀ ਕੀਤਾ। ਪ੍ਰਿਯੰਕਾ ਨੇ ਐਤਰਾਜ਼, ਕ੍ਰਿਸ਼, ਫੈਸ਼ਨ, ਡੌਨ 2, ਅਤੇ ਅਗਨੀਪਥ ਵਰਗੀਆਂ ਫਿਲਮਾਂ ਵਿੱਚ ਕੰਮ ਕਰਕੇ ਲਗਾਤਾਰ ਬਾਲੀਵੁੱਡ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ। ਹਾਲਾਂਕਿ, ਉਨ੍ਹਾਂ ਨੇ 2015 ਵਿੱਚ ਅਚਾਨਕ ਇੰਡਸਟਰੀ ਛੱਡ ਦਿੱਤੀ।

Read Latest News and Breaking News at Daily Post TV, Browse for more News

Ad
Ad

Punjab District News