Amritsar ‘ਪਵਿੱਤਰ ਸ਼ਹਿਰ’ ਘੋਸ਼ਿਤ ਹੋਣ ਤੋਂ ਬਾਅਦ ਵਿਰੋਧ ਤੇਜ਼, ਮੀਟ-ਸ਼ਰਾਬ-ਤੰਬਾਕੂ ਕਾਰੋਬਾਰੀਆਂ ਦਾ ਰੋਸ
ਪੰਜਾਬ ਸਰਕਾਰ ਵੱਲੋਂ Amritsar, Anandpur Sahib ਅਤੇ Talwandi Sabo ਨੂੰ ‘ਪਵਿੱਤਰ ਸ਼ਹਿਰ’ ਘੋਸ਼ਿਤ ਕਰਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਵਿਰੋਧ ਦੇ ਸੁਰ ਉੱਭਰਣ ਲੱਗੇ ਹਨ। ਨਵੇਂ ਹੁਕਮਾਂ ਅਨੁਸਾਰ ਸ਼ਹਿਰ ਦੇ 12 ਗੇਟਾਂ ਦੇ ਅੰਦਰ ਮੀਟ, ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ‘ਤੇ ਪਾਬੰਦੀ ਲਾਗੂ ਕੀਤੀ ਗਈ ਹੈ।
ਇਸ ਫੈਸਲੇ ਨਾਲ ਪ੍ਰਭਾਵਿਤ ਦੁਕਾਨਦਾਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਿਨ੍ਹਾਂ ਪਹਿਲਾਂ ਸੂਚਨਾ ਦਿੱਤੇ ਅਚਾਨਕ ਇਹ ਕਦਮ ਚੁੱਕਿਆ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਅਸਰ ਪਿਆ ਹੈ।
ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ, ਹਰਭਜਨ ਸਿੰਘ ETO ਅਤੇ ਡੀਸੀ ਅੰਮ੍ਰਿਤਸਰ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸਰਕਾਰ ਦੇ ਸਰਵੇ ਵਿੱਚ 40-50 ਦੁਕਾਨਾਂ ਦਰਸਾਈਆਂ ਗਈਆਂ ਹਨ, ਜਦਕਿ ਅਸਲ ਵਿੱਚ ਇਸ ਫੈਸਲੇ ਨਾਲ 20 ਤੋਂ 25 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ।
ਦੁਕਾਨਦਾਰ ਕਹਿੰਦੇ ਜਾਂ ਤੇ ਪੂਰੇ ਸੂਬੇ ਚ ਬੰਦ ਕਰੋ ਨਹੀਂ ਤੇ ਇਹ ਧੱਕਾ ਨਾ ਕਰੋ
ਨੋਟਿਸ ਆਉਣ ਤੋਂ ਬਾਅਦ ਦੁਕਾਨਦਾਰਾਂ ਵਲੋਂ ਦੁਕਾਨਾਂ ਨਹੀਂ ਖਾਲੀ ਕੀਤੀਆ ਗਿਆ ਦੁਕਿਉਂਕਿ ਸਰਕਾਰ ਨਾਲ ਮੀਟਿੰਗ ਦੌਰਾਨ ਇਹੀ ਤਹਿ ਹੋਇਆ ਸੀ ਜਦ ਤੱਕ ਕੀਤੇ ਹੋਰ ਨਾ ਵੱਸ ਜਾਣ ਉਜਾੜ੍ਹਿਆ ਨਾ ਜਾਵੇ। ਦੁਕਾਨਦਾਰ ਕਹਿੰਦੇ ਜੇ 300 ਦੁਕਾਨਾਂ ਬੰਦ ਹੋ ਜਾਣਗੀਆਂ ਰੁਜ਼ਗਾਰ ਨਾ ਮਿਲਿਆ ਤੇ ਕੀ ਸਾਰੇ ਨਸ਼ੇ ਤੇ ਲੱਗ ਜਾਈਏ?
ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਪੂਰਵ ਸੂਚਨਾ ਜਾਂ ਸਮਾਂ ਦਿੱਤੇ ਅਚਾਨਕ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈਆਂ ਨੇ ਵੱਡੇ ਕਿਰਾਏ ‘ਤੇ ਦੁਕਾਨਾਂ ਲਈਆਂ ਹੋਈਆਂ ਹਨ ਅਤੇ ਕਈਆਂ ਨੇ ਲੋਨ ਲਏ ਹੋਏ ਹਨ। ਅਚਾਨਕ ਲਏ ਗਏ ਇਸ ਫੈਸਲੇ ਨਾਲ ਉਹਨਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ।
ਉਹਨਾਂ ਦੱਸਿਆ ਕਿ ਇੱਕ-ਇੱਕ ਦੁਕਾਨ ਨਾਲ ਪੰਜ ਤੋਂ ਦਸ ਪਰਿਵਾਰਾਂ ਦੀ ਗੁਜ਼ਾਰਾ ਜੁੜਿਆ ਹੋਇਆ ਹੈ ਅਤੇ ਜੇ ਦੁਕਾਨਾਂ ਬੰਦ ਹੋ ਜਾਂਦੀਆਂ ਹਨ ਤਾਂ ਸਿਰਫ਼ ਦੁਕਾਨਦਾਰ ਹੀ ਨਹੀਂ, ਸਗੋਂ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀ ਵੀ ਬੇਰੁਜ਼ਗਾਰ ਹੋ ਜਾਣਗੇ।
ਦੁਕਾਨਦਾਰਾਂ ਨੇ ਕਿਹਾ ਕਿ ਉਹ ਪਵਿੱਤਰ ਸ਼ਹਿਰ ਦੇ ਐਲਾਨ ਦਾ ਵਿਰੋਧ ਨਹੀਂ ਕਰਦੇ, ਪਰ ਸਰਕਾਰ ਨੂੰ ਪਹਿਲਾਂ ਉਹਨਾਂ ਲਈ ਕੋਈ ਵਿਕਲਪਕ ਪ੍ਰਬੰਧ ਕਰਨਾ ਚਾਹੀਦਾ ਸੀ। ਇਕ ਦੁਕਾਨਦਾਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਇਹ ਪਹਿਲਾ ਦਿਨ ਹੈ ਅਤੇ ਕੁਝ ਘੰਟਿਆਂ ਵਿੱਚ ਹੀ ਕਾਫ਼ੀ ਗਿਣਤੀ ਵਿੱਚ ਦੁਕਾਨਦਾਰ ਇਕੱਠੇ ਹੋ ਗਏ ਹਨ ਅਤੇ ਵੱਡੇ ਪੱਧਰ ‘ਤੇ ਇਕੱਠ ਕਰਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ।
ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ, ਹਰਭਜਨ ਸਿੰਘ ETO ਅਤੇ ਡੀਸੀ ਅੰਮ੍ਰਿਤਸਰ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸਰਕਾਰ ਦੇ ਸਰਵੇ ਵਿੱਚ 40-50 ਦੁਕਾਨਾਂ ਦਰਸਾਈਆਂ ਗਈਆਂ ਹਨ, ਜਦਕਿ ਅਸਲ ਵਿੱਚ ਇਸ ਫੈਸਲੇ ਨਾਲ 20 ਤੋਂ 25 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ।
ਦੁਕਾਨਦਾਰਾਂ ਨੇ ਸਵਾਲ ਉਠਾਇਆ ਕਿ ਜੇ 12 ਗੇਟਾਂ ਦੇ ਅੰਦਰ ਦੁਕਾਨਾਂ ਬੰਦ ਹੋਣਗੀਆਂ ਤਾਂ ਕੀ Swiggy, Zomato ਅਤੇ ਹੋਟਲਾਂ ਵਿੱਚ ਵੀ ਮੀਟ ਅਤੇ ਸ਼ਰਾਬ ਬੰਦ ਹੋਵੇਗੀ? ਕੀ ਪੁਲਿਸ 12 ਗੇਟਾਂ ਦੇ ਬਾਹਰ ਨਾਕਾਬੰਦੀ ਕਰਕੇ ਚੈਕਿੰਗ ਕਰੇਗੀ? ਕੀ 12 ਗੇਟਾਂ ਦੇ ਅੰਦਰ ਘਰਾਂ ਵਿੱਚ ਮੀਟ ਨਹੀਂ ਬਣੇਗਾ ਜਾਂ ਸ਼ਰਾਬ ਨਹੀਂ ਜਾਵੇਗੀ?
ਦੁਕਾਨਦਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਤਾਂ ਉਹ ਕੋਰਟ ਦਾ ਰੁਖ ਕਰਨਗੇ।