Journalism Of Hope
BREAKING NEWS
ਸੁਭਾਸ਼ ਚੰਦਰਾ ਦੇ ਲੋਨ ਮਾਮਲੇ ‘ਤੇ ਸਿਆਸਤ ਗਰਮ, ਜੈਰਾਮ ਰਮੇਸ਼ ਦਾ ਤੰਜ- ‘ਹੇਅਰਕੱਟ ਨਹੀਂ, ਹੋਇਆ ਮੁੰਡਨ’....2027 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਨੇ ਜਸਵੀਰ ਸਿੰਘ ਗੜ੍ਹੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ.....ਪੰਜਾਬ ਦੇ ਸੀਨੀਅਰ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼, ਹਾਈਕੋਰਟ ‘ਚ ਪਟੀਸ਼ਨ ਦਾਇਰ....SKM ਦੇ ਕਿਸਾਨਾਂ ਨੂੰ ਚੰਡੀਗੜ੍ਹ ‘ਚ 7 ਦਿਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ, 1 ਤੋਂ 7 ਸਤੰਬਰ ਤੱਕ ਲੱਗੇਗਾ ਮੋਰਚਾ....ਬੱਚਿਆਂ ਦੀਆਂ ਚਿਤਾਵਾਂ ਬਲਦੀਆਂ ਰਹੀਆਂ, ਓਮਾਨ ਤੋਂ ਨਹੀਂ ਆ ਸਕੀ ਮਾਂ, ਵੀਡੀਓ ਕਾਲ ਰਾਹੀਂ ਰੋਂਦੀ ਹੋਈ ਨੇ ਦਿੱਤੀ ਅੰਤਿਮ ਵਿਦਾਈ....ਮੋਗਾ ‘ਚ ਸਾਬਕਾ ਫੌਜੀ ਨਾਲ 1 ਕਰੋੜ ਤੋਂ ਵੱਧ ਦੀ ਠੱਗੀ, ਸਾਬਕਾ ਸਾਥੀ ਨੇ ਦੁੱਗਣੇ ਪੈਸਿਆਂ ਦਾ ਦਿੱਤਾ ਸੀ ਲਾਲਚ....ਨੇਪਾਲ ਨੇ ਵਿਦੇਸ਼ੀ ਰੈਸਕਿਊ ਟੀਮਾਂ ਦੀ ਮਦਦ ਲੈਣ ਤੋਂ ਕੀਤਾ ਇਨਕਾਰ

‘ਮੇਰੇ ਲਈ ਪੰਥ ਅਤੇ ਅਕਾਲੀ ਦਲ ਦੀ ਸ਼ਾਨ ਸਭ ਤੋਂ ਜ਼ਰੂਰੀ ਹੈ’, ਸੁਖਬੀਰ ਬਾਦਲ ਦਾ ਵੱਡਾ ਬਿਆਨ

Punjab News: ਫਰੀਦਕੋਟ-ਜੈਤੋਂ ਵਿਖੇ ‘ਪੰਜਾਬ ਬਚਾਓ’ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਿਬ ਨੇ ਆਪਣੀ ਸਰਕਾਰ ਵੇਲੇ ਸੂਬੇ ‘ਚ ਤੇਜ਼ ਰਫ਼ਤਾਰ ਨਾਲ ਕੰਮ ਕੀਤੇ ਅਤੇ ਹਰ ਵਰਗ ਦੀਆਂ ਜੋ-ਜੋ ਮੁਸ਼ਕਲਾਂ ਸਨ, ਉਨ੍ਹਾਂ ਨੂੰ ਹੱਲ […]
Nishant Malyan
By : Updated On: 31 Mar 2026 14:31:PM
‘ਮੇਰੇ ਲਈ ਪੰਥ ਅਤੇ ਅਕਾਲੀ ਦਲ ਦੀ ਸ਼ਾਨ ਸਭ ਤੋਂ ਜ਼ਰੂਰੀ ਹੈ’, ਸੁਖਬੀਰ ਬਾਦਲ ਦਾ ਵੱਡਾ ਬਿਆਨ

Punjab News: ਫਰੀਦਕੋਟ-ਜੈਤੋਂ ਵਿਖੇ ‘ਪੰਜਾਬ ਬਚਾਓ’ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਿਬ ਨੇ ਆਪਣੀ ਸਰਕਾਰ ਵੇਲੇ ਸੂਬੇ ‘ਚ ਤੇਜ਼ ਰਫ਼ਤਾਰ ਨਾਲ ਕੰਮ ਕੀਤੇ ਅਤੇ ਹਰ ਵਰਗ ਦੀਆਂ ਜੋ-ਜੋ ਮੁਸ਼ਕਲਾਂ ਸਨ, ਉਨ੍ਹਾਂ ਨੂੰ ਹੱਲ ਕਰਵਾਇਆ। ਜਿੰਨਾ ਵਿਕਾਸ ਉਸ ਸਮੇਂ ਹੋਇਆ, ਉਹ ਅੱਜ ਤੱਕ ਨਹੀਂ ਹੋ ਸਕਿਆ। ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਵਾਲੀਆਂ ਪਾਰਟੀਆਂ ਸਿਰਫ ਪੰਜਾਬ ਨੂੰ ਲੁੱਟਣ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ ਹੀ ਸੂਬੇ ‘ਚ ਸੇਵਾ ਕੇਂਦਰ ਖੋਲ੍ਹੇ ਗਏ। ਪੰਜਾਬ ਆਪਣਾ ਘਰ ਹੈ ਅਤੇ ਅਸੀਂ ਸਭ ਨੇ ਰਹਿਣਾ, ਜਿਊਣਾ ਅਤੇ ਮਰਨਾ ਇੱਥੇ ਹੈ ਅਤੇ ਇਸ ਲਈ ਸਾਨੂੰ ਤਜੁਰਬੇ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ‘ਤੇ ਵੀ ਇਸ਼ਤਿਹਾਰਬਾਜ਼ੀ ‘ਚ ਜ਼ਿਆਦਾ ਪੈਸਾ ਖ਼ਰਚ ਕਰਨ ਦਾ ਦੋਸ਼ ਲਾਇਆ।

ਇਸ਼ਤਿਹਾਰ

ਉਨ੍ਹਾਂ ਨੇ ਵੱਡੀ ਗੱਲ ਆਖਦਿਆਂ ਕਿਹਾ ਕਿ ਪੰਜਾਬ ‘ਚ ਬੇਅਦਬੀ ਦਾ ਮੁੱਦਾ ਕੇਂਦਰ ਦੀਆਂ ਏਜੰਸੀਆਂ ਨੇ ਬਣਾਇਆ ਹੈ। ਪਿਛਲੇ 10 ਸਾਲਾਂ ‘ਚ ਬੇਅਦਬੀ ਦੇ ਨਾਂ ‘ਤੇ ਸਿਆਸਤ ਖੇਡੀ ਗਈ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਜਾਣ ਤੋਂ ਬਾਅਦ 597 ਬੇਅਦਬੀਆਂ ਪੰਜਾਬ ‘ਚ ਹੋਈਆਂ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਜੋ ਵੀ ਹੈ, ਸਭ ਦੇ ਸਾਹਮਣੇ ਹੈ ਅਤੇ ਵੱਡੇ ਬਾਦਲ ਸਾਹਿਬ ਨੇ 70 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਗੁਰੂਘਰਾਂ ਦੀ ਸੇਵਾ ਲਈ ਬਣਿਆ ਹੈ ਪਰ ਦਿੱਲੀ ਵਾਲਿਆਂ ਦੀਆਂ ਗੱਲਾਂ ‘ਚ ਆ ਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਅਤੇ ਇਨ੍ਹਾਂ ਨੇ ਗੁਰੂਘਰਾਂ ‘ਤੇ ਕਬਜ਼ਾ ਕਰ ਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਕਦੇ ਜ਼ਿੰਦਗੀ ‘ਚ ਕਿਸੇ ਨੂੰ ਲਾਅਰੇ ਨਹੀਂ ਲਾਏ ਅਤੇ ਜੇਕਰ ਮੇਰੇ ਤੋਂ ਕੰਮ ਨਹੀਂ ਹੁੰਦਾ ਤਾਂ ਮੈਂ ਕਿਸੇ ਨੂੰ ਗਲਤ-ਫਹਿਮੀ ‘ਚ ਨਹੀਂ ਰੱਖਦਾ। ਉਨ੍ਹਾਂ ਵਾਅਦਾ ਕੀਤਾ ਕਿ ਜਿਵੇਂ ਵੱਡੇ ਬਾਦਲ ਸਾਹਿਬ ਨੇ ਸੇਵਾ ਕੀਤੀ, ਉਸੇ ਤਰ੍ਹਾਂ ਉਹ ਵੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ ਅਤੇ ਜਿਵੇਂ ਉਹ ਨਹੀਂ ਝੁਕੇ ਸੀ, ਇਸੇ ਤਰ੍ਹਾਂ ਮੈਂ ਵੀ ਕਿਸੇ ਅੱਗੇ ਨਹੀਂ ਝੁਕਾਂਗਾ।

ਮੇਰੇ ਲਈ ਪੰਥ ਅਤੇ ਅਕਾਲੀ ਦਲ ਦੀ ਸ਼ਾਨ ਸਭ ਤੋਂ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ। ਆਪਣੇ ਬੱਚਿਆਂ ਨੂੰ ਪੈਰਾਂ ‘ਤੇ ਇੱਥੇ ਹੀ ਖੜ੍ਹਾ ਕਰਨਾ ਪਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਇੱਥੇ ਵੱਡੀ-ਵੱਡੀ ਇੰਡਸਟਰੀ ਲਿਆਂਦੀ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਪੰਜਾਬ ‘ਚ ਇਸ ਵੇਲੇ ਡਰ ਦਾ ਮਾਹੌਲ ਹੈ ਅਤੇ ਇੰਡਸਟਰੀ ਸੂਬੇ ‘ਚ ਨਹੀਂ ਆ ਰਹੀ। ਸੁਖਬੀਰ ਬਾਦਲ ਨੇ ਗਾਰੰਟੀ ਦਿੱਤੀ ਕਿ ਸਾਡੀ ਸਰਕਾਰ ਆਉਣ ‘ਤੇ ਅਸੀਂ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਅਤੇ ਜਿਹੜੀ ਫੈਕਟਰੀ ਆਵੇਗੀ, ਉਸ ‘ਚ 75 ਫ਼ੀਸਦੀ ਨੌਕਰੀਆਂ ਪੰਜਾਬ ਦੇ ਬੱਚਿਆਂ ਲਈ ਹੋਣਗੀਆਂ ਅਤੇ ਵਰਲਡ ਸਕਿੱਲ ਯੂਨੀਵਰਸਿਟੀ ਖੋਲ੍ਹੀ ਜਾਵੇਗੀ ਤਾਂ ਜੋ ਬੱਚਿਆਂ ਨੂੰ ਹੁਨਰ ਸਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ 75 ਫ਼ੀਸਦੀ ਸਬਸਿਡੀ ਗਊਆਂ ਅਤੇ ਮੱਝਾਂ ਖ਼ਰੀਦਣ ਲਈ ਦਿੱਤੀ ਜਾਵੇਗੀ। ਸਾਡੀ ਆਉਣ ਵਾਲੀ ਸਰਕਾਰ ਦਾ ਮਕਸਦ ਹੀ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ‘ਚ ਸਾਰੀਆਂ ਜ਼ਮੀਨਾਂ ਦੀ ਤਕਸੀਮ ਮੁਫ਼ਤ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News