PSEB ਦੀ ਪ੍ਰਿੰਸੀਪਲਾਂ ‘ਤੇ ਵੱਡੀ ਕਾਰਵਾਈ: ਸਿਖਲਾਈ ਸੈਸ਼ਨਾਂ ‘ਚੋਂ ਗੈਰਹਾਜ਼ਰ ਰਹਿਣ ‘ਤੇ ਲੱਗਿਆ 1,100 ਰੁਪਏ ਜੁਰਮਾਨਾ; ਅੱਜ ਦੀ ਵਰਕਸ਼ਾਪ ਤੋਂ ਗੈਰਹਾਜ਼ਰ ਰਹਿਣ ‘ਤੇ ਮਾਨਤਾ ਰੱਦ ਹੋਣ ਦੇ ਆਸਾਰ
PSEB Principal Fine: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਦੇ ਚੇਅਰਮੈਨ ਡਾ. ਅਮਰ ਪਾਲ ਨੇ ਬੋਰਡ ਦੇ ਲਾਜ਼ਮੀ ਸਿਖਲਾਈ ਸੈਸ਼ਨਾਂ (Training Sessions) ਤੋਂ ਲਗਾਤਾਰ ਗੈਰਹਾਜ਼ਰ ਰਹਿਣ ਵਾਲੇ ਐਫੀਲੀਏਟਿਡ (ਮਾਨਤਾ ਪ੍ਰਾਪਤ) ਸਕੂਲਾਂ ਦੇ ਪ੍ਰਿੰਸੀਪਲਾਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਬੋਰਡ ਵੱਲੋਂ ਅਜਿਹੇ ਸਾਰੇ ਗੈਰਹਾਜ਼ਰ ਪ੍ਰਿੰਸੀਪਲਾਂ ‘ਤੇ 1,100 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਬੋਰਡ ਅਧਿਕਾਰੀਆਂ ਨੇ ਪਿਛਲੇ ਸੈਸ਼ਨਾਂ ਵਿੱਚ ਪ੍ਰਿੰਸੀਪਲਾਂ ਦੀ ਗੈਰ-ਭਾਗਦਾਰੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਬੋਰਡ ਨੇ ਅੱਜ ਮੋਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਇੱਕ ਹੋਰ ਵਿਸ਼ੇਸ਼ ਸਿਖਲਾਈ ਸੈਸ਼ਨ ਤਹਿ ਕੀਤਾ ਹੈ। ਪ੍ਰਿੰਸੀਪਲਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਅੱਜ ਦੇ ਸੈਸ਼ਨ ਵਿੱਚ ਵੀ ਸ਼ਾਮਲ ਨਹੀਂ ਹੁੰਦੇ, ਤਾਂ ਉਨ੍ਹਾਂ ਦਾ ਮਾਮਲਾ ਐਫੀਲੀਏਸ਼ਨ (ਮਾਨਤਾ) ਨਿਯਮਾਂ ਅਨੁਸਾਰ ਢੁਕਵੀਂ ਸਜ਼ਾਯੋਗ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ।
ਬੋਰਡ ਅਧਿਕਾਰੀਆਂ ਨੇ ਪਿਛਲੇ ਸੈਸ਼ਨਾਂ ਵਿੱਚ ਪ੍ਰਿੰਸੀਪਲਾਂ ਦੀ ਗੈਰ-ਭਾਗਦਾਰੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਬੋਰਡ ਨੇ ਅੱਜ ਮੋਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਇੱਕ ਹੋਰ ਵਿਸ਼ੇਸ਼ ਸਿਖਲਾਈ ਸੈਸ਼ਨ ਤਹਿ ਕੀਤਾ ਹੈ। ਪ੍ਰਿੰਸੀਪਲਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਅੱਜ ਦੇ ਸੈਸ਼ਨ ਵਿੱਚ ਵੀ ਸ਼ਾਮਲ ਨਹੀਂ ਹੁੰਦੇ, ਤਾਂ ਉਨ੍ਹਾਂ ਦਾ ਸ਼ਾਮਲ ਐਫੀਲੀਸ਼ਨ (ਮਾਨਤਾ) ਨਿਯਮਾਂ ਅਨੁਸਾਰ ਢੁੱਕਵੀਣ ਸਜ਼ਾਯੋਗ ਕਾਰਵਾਈ
3 ਜ਼ਿਲ੍ਹਿਆਂ ਨੂੰ ਛੁੱਟ, ਬਾਕੀਆਂ ਲਈ ਜੁਰਮਾਨਾ ਲਾਜ਼ਮੀ:
ਇਸ ਵਿਸ਼ੇਸ਼ ਵਰਕਸ਼ਾਪ ਵਿੱਚ ਪੰਜਾਬ ਦੇ ਅੰਮ੍ਰਿਤਸਰ,ਬਠਿੰਡਾ ਅਤੇ ਬਰਨਾਲਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਉਹ ਪ੍ਰਿੰਸੀਪਲ ਸ਼ਾਮਲ ਹੋਣਗੇ, ਜੋ ਪਿਛਲੇ ਸੈਸ਼ਨਾਂ ਦੌਰਾਨ ਗੈਰਹਾਜ਼ਰ ਰਹੇ ਸਨ। ਇਨ੍ਹਾਂ ਪ੍ਰਿੰਸੀਪਲਾਂ ਨੂੰ ਹੁਣ 1,100 ਰੁਪਏ ਦਾ ਜੁਰਮਾਨਾ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਆਡੀਟੋਰੀਅਮ ਵਿੱਚ ਦਾਖ਼ਲ ਹੋਣ ਅਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਸਿਖਲਾਈ ਸੈਸ਼ਨ ਦਾ ਸ਼ਡਿਊਲ (Training Schedule)
- ਸਥਾਨ: ਪੰਜਾਬ ਸਕੂਲ ਸਿੱਖਿਆ ਬੋਰਡ ਆਡੀਟੋਰੀਅਮ, ਮੋਹਾਲੀ।
- ਸਮਾਂ: ਅੱਜ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ।
- ਰਜਿਸਟ੍ਰੇਸ਼ਨ: ਪ੍ਰਿੰਸੀਪਲਾਂ ਲਈ ਸਵੇਰੇ 9:30 ਵਜੇ ਤੱਕ ਆਪਣੀ ਰਜਿਸਟ੍ਰੇਸ਼ਨ ਪੂਰੀ ਕਰਨੀ ਲਾਜ਼ਮੀ ਕੀਤੀ ਗਈ ਹੈ।
ਨਿਯਮ ਕੀ ਕਹਿੰਦਾ ਹੈ? ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਐਫੀਲੀਏਸ਼ਨ ਨਿਯਮਾਂ ਦੇ ਤਹਿਤ, ਸਕੂਲ ਮੁਖੀਆਂ ਲਈ 50 ਘੰਟੇ ਦੀ ਨਿਰੰਤਰ ਪੇਸ਼ੇਵਰ ਵਿਕਾਸ (CPD) ਸਿਖਲਾਈ ਲੈਣੀ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ, ਜਿਸ ਤੋਂ ਕੋਈ ਵੀ ਪਿੱਛੇ ਨਹੀਂ ਹੱਟ ਸਕਦਾ।
ਵਰਕਸ਼ਾਪ ਦੌਰਾਨ ਦਿੱਤੀ ਜਾ ਰਹੀ ਮੁੱਖ ਜਾਣਕਾਰੀ
ਇਸ ਵਿਸ਼ੇਸ਼ ਸਿਖਲਾਈ ਦੌਰਾਨ ਪ੍ਰਿੰਸੀਪਲਾਂ ਨੂੰ ਸਕੂਲ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਹੇਠ ਲਿਖੇ ਨੁਕਤਿਆਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ:
1. ਡਿਜੀਟਲ ਗਵਰਨੈਂਸ ਅਤੇ ਸਕੂਲ ਡਿਜੀਟਾਈਜ਼ੇਸ਼ਨ
ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਕੂਲ ਦੇ ਸਾਰੇ ਕਾਰਜਾਂ ਨੂੰ ਡਿਜੀਟਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਤਹਿਤ ਸਕੂਲ ਦੇ ਰਿਕਾਰਡ, ਦਾਖਲੇ ਅਤੇ ਵਿੱਤੀ ਲੈਣ-ਦੇਣ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਪਾਰਦਰਸ਼ੀ ਬਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲ ਬਜਟ, ਕਲਾਸਰੂਮ, ਪ੍ਰਯੋਗਸ਼ਾਲਾਵਾਂ (Labs) ਅਤੇ ਖੇਡ ਮੈਦਾਨਾਂ ਦੀ ਸਹੀ ਵਰਤੋਂ ਕਰਨ ਦੇ ਨਾਲ-ਨਾਲ ਸਟਾਫ਼ ਦੇ ਕੰਮ ਦੀ ਨਿਗਰਾਨੀ ਅਤੇ ਪ੍ਰਦਰਸ਼ਨ ਦੇ ਮੁਲਾਂਕਣ ਬਾਰੇ ਦੱਸਿਆ ਜਾ ਰਿਹਾ ਹੈ।
2. ਬੋਰਡ ਨਿਯਮਾਂ ਅਤੇ ਬੁਨਿਆਦੀ ਢਾਂਚੇ ਦੀ ਜਾਣਕਾਰੀ
ਪ੍ਰਿੰਸੀਪਲਾਂ ਨੂੰ PSEB ਦੇ ਨਿਯਮਾਂ ਅਤੇ ਸਰਕਾਰੀ ਪ੍ਰਕਿਰਿਆਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਸਕੂਲ ਦਾ ਬੁਨਿਆਦੀ ਢਾਂਚਾ (Infrastructure) ਅਤੇ ਅਧਿਆਪਕਾਂ ਦੀ ਭਰਤੀ ਬੋਰਡ ਦੇ ਤੈਅ ਨਿਯਮਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ।
3. ਪ੍ਰੀਖਿਆ ਅਤੇ ਮੁਲਾਂਕਣ ਪ੍ਰਕਿਰਿਆ (Exams & Evaluation)
ਬੋਰਡ ਪ੍ਰੀਖਿਆਵਾਂ ਦੌਰਾਨ ਪੂਰੀ ਪਾਰਦਰਸ਼ਤਾ ਬਣਾਈ ਰੱਖਣ, ਨਕਲ ਰੋਕਣ, ਉੱਤਰ ਪੱਤਰੀਆਂ (Answer Sheets) ਦੇ ਸਹੀ ਮੁਲਾਂਕਣ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਯੋਜਨਾਬੱਧ ਢੰਗ ਨਾਲ ਕਰਵਾਉਣ ਲਈ ਵਿਸ਼ੇਸ਼ ਪ੍ਰੋਟੋਕੋਲ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।
4. ਆਰਟੀਈ (RTE) ਅਤੇ ਵਿਦਿਆਰਥੀ ਭਲਾਈ ਸਕੀਮਾਂ
ਸਿੱਖਿਆ ਅਧਿਕਾਰ (RTE) ਐਕਟ ਤਹਿਤ ਆਰਥਿਕ ਤੌਰ ‘ਤੇ ਕਮਜ਼ੋਰ (EWS) ਵਿਦਿਆਰਥੀਆਂ ਨੂੰ ਦਾਖਲ ਕਰਨ ਅਤੇ ਸਰਕਾਰੀ ਸਕਾਲਰਸ਼ਿਪਾਂ (ਵਜ਼ੀਫ਼ੇ) ਨੂੰ ਅਸਲ ਲਾਭਪਾਤਰੀਆਂ ਤੱਕ ਪਹੁੰਚਾਉਣ ਬਾਰੇ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਨਾਲ ਹੀ, ਮਾਪਿਆਂ ਅਤੇ ਸਟਾਫ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਪਾਰਦਰਸ਼ੀ ਅਤੇ ਕਾਨੂੰਨੀ ਤੌਰ ‘ਤੇ ਮਜ਼ਬੂਤ ਵਿਧੀ ਸਥਾਪਤ ਕਰਨ ਲਈ ਕਿਹਾ ਗਿਆ ਹੈ।