Journalism Of Hope
BREAKING NEWS
ਪੰਜਾਬ ‘ਚ ਵਾਧੂ ਬਿਜਲੀ ਬਿੱਲ ਆਉਣ ਤੋਂ ਪ੍ਰੇਸ਼ਾਨ ਲੋਕਾਂ ਲਈ ਸਰਕਾਰ ਵੱਡਾ ਐਲਾਨ, ਕਰੀਬ 64 ਹਜ਼ਾਰ ਘਰਾਂ ਨੂੰ ਮਿਲੇਗਾ ਸਬਸਿਡੀ ਦਾ ਲਾਭ.....17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

ਪੁਣੇ ਦੇ DCP ਨੇ ਦਿਖਾਈ ਇੰਸਾਨਿਅਤ, ਸੜਕ ਹਾਦਸੇ ਮਗਰੋਂ ਦੌਰੇ ਤੋਂ ਪੀੜਤ ਵਿਅਕਤੀ ਦੀ ਬਚਾਈ ਜਾਨ

Pune DCP Sandeep Bhajibhakre: ਮਾਨਵਤਾ ਤੇ ਸਮਝਦਾਰੀ ਦੀ ਅਦਭੁਤ ਮਿਸਾਲ 24 ਦਸੰਬਰ ਨੂੰ ਪੁਣੇ ਦੇ ਵਾਨਵਾੜੀ ਇਲਾਕੇ ‘ਚ ਦੇਖਣ ਨੂੰ ਮਿਲੀ। ਦੱਸ ਦਈਏ ਕਿ ਇੱਥੇ ਜਗਤਾਪ ਡੇਅਰੀ ਚੌਕ ‘ਤੇ ਹੋਏ ਸੜਕ ਹਾਦਸੇ ਮਗਰੋਂ ਪੁਣੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP) ਡਾਕਟਰ ਸੰਦੀਪ ਭਾਜੀਭਾਕਰੇ ਨੇ ਇੱਕ ਮੋਟਰਸਾਈਕਲ ਸਵਾਰ ਦੀ ਜਾਨ ਬਚਾਈ ਜੋ ਹਾਦਸੇ ਤੋਂ ਬਾਅਦ ਮਿਰਗੀ […]
Nishant Malyan
By : Updated On: 25 Dec 2024 13:25:PM
ਪੁਣੇ ਦੇ DCP ਨੇ ਦਿਖਾਈ ਇੰਸਾਨਿਅਤ, ਸੜਕ ਹਾਦਸੇ ਮਗਰੋਂ ਦੌਰੇ ਤੋਂ ਪੀੜਤ ਵਿਅਕਤੀ ਦੀ ਬਚਾਈ ਜਾਨ

Pune DCP Sandeep Bhajibhakre: ਮਾਨਵਤਾ ਤੇ ਸਮਝਦਾਰੀ ਦੀ ਅਦਭੁਤ ਮਿਸਾਲ 24 ਦਸੰਬਰ ਨੂੰ ਪੁਣੇ ਦੇ ਵਾਨਵਾੜੀ ਇਲਾਕੇ ‘ਚ ਦੇਖਣ ਨੂੰ ਮਿਲੀ। ਦੱਸ ਦਈਏ ਕਿ ਇੱਥੇ ਜਗਤਾਪ ਡੇਅਰੀ ਚੌਕ ‘ਤੇ ਹੋਏ ਸੜਕ ਹਾਦਸੇ ਮਗਰੋਂ ਪੁਣੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP) ਡਾਕਟਰ ਸੰਦੀਪ ਭਾਜੀਭਾਕਰੇ ਨੇ ਇੱਕ ਮੋਟਰਸਾਈਕਲ ਸਵਾਰ ਦੀ ਜਾਨ ਬਚਾਈ ਜੋ ਹਾਦਸੇ ਤੋਂ ਬਾਅਦ ਮਿਰਗੀ ਦਾ ਸ਼ਿਕਾਰ ਹੋ ਗਿਆ ਸੀ। ਦੁਪਹਿਰ ਕਰੀਬ 2 ਵਜੇ ਮੋਟਰਸਾਈਕਲ ਸਵਾਰ ਬਜ਼ੁਰਗ ਔਰਤ ਨਾਲ ਟਕਰਾ ਗਿਆ, ਜਿਸ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਸੜਕ ‘ਤੇ ਡਿੱਗ ਪਿਆ ਤੇ ਉਸ ਨੂੰ ਤੁਰੰਤ ਮਿਰਗੀ ਦਾ ਦੌਰਾ ਪੈ ਗਿਆ।

ਇਸ਼ਤਿਹਾਰ

ਘਟਨਾ ਸਮੇਂ ਨੇੜੇ ਹੀ ਮੌਜੂਦ ਡੀਸੀਪੀ ਡਾਕਟਰ ਸੰਦੀਪ ਭਾਜੀਭਾਕਰੇ ਨੇ ਤੁਰੰਤ ਸਥਿਤੀ ਨੂੰ ਸੰਭਾਲ ਲਿਆ। ਉਸ ਨੇ ਨਾ ਸਿਰਫ਼ ਮੋਟਰਸਾਈਕਲ ਸਵਾਰ ਦੀ ਮਦਦ ਕੀਤੀ ਸਗੋਂ ਉਸ ਦੇ ਮਿਰਗੀ ਦੇ ਦੌਰੇ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਕਦਮ ਵੀ ਚੁੱਕੇ। ਉਸ ਦੀ ਚੌਕਸੀ ਅਤੇ ਤੁਰੰਤ ਫੈਸਲੇ ਨੇ ਮੌਕੇ ‘ਤੇ ਮੈਡੀਕਲ ਟੀਮ ਦੇ ਪਹੁੰਚਣ ਤੱਕ ਨੌਜਵਾਨ ਦੀ ਹਾਲਤ ਸਥਿਰ ਕਰ ਦਿੱਤੀ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਡੀਸੀਪੀ ਭਾਜੀਭਾਕਰੇ ਨੂੰ ਨੌਜਵਾਨਾਂ ਦੀ ਮਦਦ ਕਰਦੇ ਦੇਖਿਆ ਜਾ ਸਕਦਾ ਹੈ। ਲੋਕ ਉਸ ਦੀ ਇਸ ਪਹਿਲ ਦੀ ਸ਼ਲਾਘਾ ਕਰ ਰਹੇ ਹਨ ਅਤੇ ਉਸ ਨੂੰ ਅਸਲੀ ਹੀਰੋ ਕਹਿ ਰਹੇ ਹਨ। ਡੀਸੀਪੀ ਭਾਜੀਭਾਕਰੇ ਨੇ ਨਾ ਸਿਰਫ਼ ਆਪਣੀ ਡਿਊਟੀ ਨਿਭਾਈ ਸਗੋਂ ਸੰਕਟ ਦੀ ਘੜੀ ਵਿੱਚ ਮਨੁੱਖਤਾ ਦੀ ਮਿਸਾਲ ਵੀ ਕਾਇਮ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News