ਪੰਜਾਬ ਸਰਕਾਰ ਦੀ ਹਲਕਾ ਭੋਆ ਦੇ ਲੋਕਾਂ ਨੂੰ ਵੱਡੀ ਸੌਗ਼ਾਤ! ਲਾਲ ਚੰਦ ਕਟਾਰੂਚੱਕ ਨੇ ਇਲਾਕੇ ਨੂੰ ਜੋੜਦੇ ਰੋਡ ਦਾ ਰੱਖਿਆ ਨੀਂਹ ਪੱਥਰ
Punjab Government Upgrade Road; ਕੈਬਨਿਟ ਮੰਤਰੀ ਪੰਜਾਬ, ਲਾਲ ਚੰਦ ਕਟਾਰੂਚੱਕ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਦੂਸਰੀ ਵਾਰ ਵਿਧਾਨ ਸਭਾ ਹਲਕਾ ਭੋਆ ਦੀ ਲਾਈਫ ਲਾਈਨ ਕਹਿ ਸਕਦੇ ਹਾਂ ਪਹਿਲਾ ਦੀਨਾਨਗਰ ਤੋਂ ਘਰੋਟਾ ਅਤੇ ਅੱਜ ਤਾਰਾਗੜ੍ਹ ਤੋਂ ਧੋਬੜਾ ਰੋਡ ਦਾ ਨਿਰਮਾਣ ਕਰਵਾਉਂਣ ਦੇ ਲਈ ਕਰੋੜਾਂ ਰੁਪਏ ਦੀ ਰਾਸ਼ੀ ਦਿੱਤੀ ਹੈ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਅੱਜ ਤਾਰਾਗੜ੍ਹ ਤੋਂ ਧੋਬੜਾ ਰੋਡ ਦੇ ਨਿਰਮਾਣ ਕਾਰਜ ਦਾ ਸ਼ੁੱਭਅਰੰਭ ਕਰਨ ਮਗਰੋਂ ਕੀਤਾ। ਇਸ ਮੋਕੇ ‘ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਤਾਰਾਗੜ੍ਹ ਤੋਂ ਰਤਨਗੜ੍ਹ-ਭਰਿਆਲ ਲਾਹੜੀ-ਧੋਬੜਾ ਨੂੰ ਜੋੜਨ ਵਾਲੇ ਰੋਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾ ਕਿਹਾ ਕਿ ਕਰੀਬ 8.45 ਕਰੋੜ ਰੁਪਏ ਦੀ ਲਾਗਤ ਨਾਲ ਇਸ ਰੋਡ ਦੀ ਅਪਗ੍ਰੇਡੇਸ਼ਨ ਕੀਤੀ ਜਾਣੀ ਹੈ ।
ਉਨ੍ਹਾਂ ਦੱਸਿਆ ਕਿ 8.97 ਕਿਲੋਮੀਟਰ ਲੰਬੀ ਅਤੇ ਹੁਣ ਇਸ ਰੋਡ ਦੀ ਚੋੜਾਈ 18 ਫੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਪਿੰਡ ਸ਼ਹਿਰ ਨੂੰ ਸੁਖ਼ਦ ਆਵਾਜਾਈ ਦੀ ਸੌਗ਼ਾਤ ਦੇ ਰਹੀ ਅਤੇ ਵਿਧਾਨ ਸਭਾ ਹਲਕਾ ਭੋਆ ਦੇ ਦੋ ਰੋਡ ਦੀਨਾਨਗਰ ਤੋਂ ਘਰੋਟਾ ਅਤੇ ਤਾਰਾਗ੍ਹੜ ਤੋਂ ਧੋਬੜਾ ਰੋਡ ਦਾ ਨਿਰਮਾਣ ਦੋ ਵੱਡੇ ਕਾਰਜ ਹਨ। ਉਨ੍ਹਾਂ ਕਿਹਾ ਕਿ ਇਸ ਰੋਡ ਤੋਂ ਪਿੰਡ ਧੋਬੜਾ ਤੋਂ ਤਾਰਾਗੜ੍ਹ (ਵਾਇਆ ਭਰਿਆਲ-ਰਤਨਗੜ੍ਹ) ਦੀ ਆਵਾਜਾਈ ਹੋਰ ਵੀ ਸੁਖਾਲੀ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਰੋਡ ਦੇ ਨਿਰਮਾਣ ਕਾਰਜ ਸੁਰੂ ਹੋਣ ਦੇ ਲਈ ਉਹ ਖੇਤਰ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹਨ । ਉਨ੍ਹਾਂ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ਨੂੰ 18-19 ਸਾਲ ਪਹਿਲਾ ਬਣਾਇਆ ਗਿਆ ਸੀ ਅਤੇ ਹੁਣ ਇਸ ਦੀ ਹਾਲਤ ਇੰਨੀ ਜਿਆਦਾ ਖਸਤਾ ਹੋ ਗਈ ਸੀ ਕਿ ਲੋਕਾਂ ਨੇ ਰਾਹ ਹੀ ਬਦਲ ਲਏ ਸਨ ਅਤੇ ਇੰਨੀ ਖਰਾਬ ਹਾਲਤ ਵਿੱਚ ਰੋਡ ਤੋਂ ਕੋਈ ਵੀ ਵਿਅਕਤੀ ਗੁਜਰਨਾ ਪਸੰਦ ਨਹੀਂ ਕਰਦਾ ਸੀ। ਉਨ੍ਹਾਂ ਕਿਹਾ ਕਿ ਖੇਤਰ ਦੇ ਲੋਕਾਂ ਦੀ ਵੱਡੀ ਮੰਗ ਸੀ ਕਿ ਇਸ ਰੋਡ ਨੂੰ ਬਣਾਇਆ ਜਾਵੈ। ਉਨ੍ਹਾਂ ਕਿਹਾ ਕਿ ਇਤਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ 10 ਫੁੱਟ ਰੋਡ ਤੋਂ ਵਧਾ ਕੇ 18 ਫੁੱਟ ਦੀ ਚੋੜਾਈ ਵਾਲਾ ਰੋਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੋਡ ਦਾ ਲਾਭ 45 ਤੋਂ 50 ਪਿੰਡਾਂ ਨੂੰ ਹੋਵੇਗਾ। ਇਸ ਮੋਕੇ ਤੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਘੋਸਣਾ ਕਰਦਿਆਂ ਕਿਹਾ ਕਿ ਤਾਰਾਗੜ੍ਹ ਚੌਂਕ ਜੋ ਕਿ ਇੱਕ ਤਰਫ ਦੀਨਾਨਗਰ ਨੂੰ, ਇੱਕ ਰਸਤਾ ਧੋਬੜਾ ਨੂੰ ਅਤੇ ਇੱਕ ਰਸਤਾ ਨਰੋਟ ਜੈਮਲ ਸਿੰਘ ਨੂੰ ਜਾਂਦਾ ਹੈ ਇਸ ਚੌਂਕ ਵਿੱਚ ਸ਼ਹੀਦ-ਏ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸਹੀਦ ਸੁਖਦੇਵ ਦੇ ਬੁੱਤ ਲਗਾ ਕੇ ਇਹ ਚੌਂਕ ਸਹੀਦਾਂ ਨੂੰ ਸਮਰਪਿਤ ਕੀਤਾ ਜਾਵੇਗਾ।