Health Minister Balbir Singh; ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵਲੋਂ ਫਤਿਹਗੜ੍ਹ ਸਾਹਿਬ ਦੇ ਨਸ਼ਾ ਮੁਕਤੀ ਕੇਂਦਰ ਬ੍ਰਾਹਮਣ ਮਾਜਰਾ ਸਰਹਿੰਦ ਦਾ ਅਚਨਚੇਤ ਦੌਰਾ ਚੈਕਿੰਗ ਕੀਤੀ ਗਈ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਗਿਆ ਹੈ, ਜਿਸ ਦੌਰਾਨ ਜਿੱਥੇ ਪ੍ਰਬੰਧਾਂ ਪ੍ਰਤੀ ਤਸੱਲੀ ਪ੍ਰਗਟਾਈ ਗਈ ਉੱਥੇ ਹੀ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਪ੍ਰਤੀ ਵੀ ਤਸੱਲੀ ਦੇਖਣ ਨੂੰ ਮਿਲੀ । ਉਹਨਾਂ ਦੱਸਿਆ ਕਿ ਮੁਕਤੀ ਕੇਂਦਰ ਬ੍ਰਾਹਮਣ ਮਾਜਰਾ ਵਿਖੇ ਜਿੱਥੇ ਪਹਿਲਾ 50 ਬੈੱਡ ਦਾ ਪ੍ਰਬੰਧ ਸੀ ਹੁਣ ਵਿਭਾਗ ਵੱਲੋਂ 101 ਬੈਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਨਸ਼ਾ ਛਡਣ ਆਏ ਲੋਕਾਂ ਨੂੰ ਕੇਂਦਰ ਵਿੱਚ ਰੋਟੀ ਪਾਣੀ ਮਿਲਦਾ ਹੈ ਉਥੇ ਹੀ ਯੋਗਾ ਵੀ ਕਰਵਾਇਆ ਜਾਂਦਾ ਹੈ।

ਪੰਜਾਬ ਵਿੱਚ ਦਿਨ ਦਿਹਾੜੇ ਚੋਰੀ, ਲਗਭਗ 25 ਤੋਲੇ ਸੋਨਾ, ਚਾਂਦੀ ਅਤੇ ਨਕਦ ਰਕਮ ਲੈ ਚੋਰ ਹੋਏ ਰਫੂਚੱਕਰ
DaylightRobbery in Patiala – ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਗੁਰੂ ਨਾਨਕ ਨਗਰ 'ਚ ਕੱਲ੍ਹ ਦਿਨ ਦਿਹਾੜੇ ਹੋਈ ਇੱਕ ਵੱਡੀ ਚੋਰੀ ਦੀ ਵਾਰਦਾਤ ਨੇ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਮਾਲਕ ਤਰਸੇਮ ਬੰਸਲ ਦੇ ਘਰ ਵਿੱਚ ਚੋਰ ਨੇ ਘੁੱਸ ਕੇ ਲਗਭਗ 25 ਤੋਲੇ ਸੋਨਾ, 5 ਲੱਖ ਰੁਪਏ ਮੁੱਲ ਦੀ ਚਾਂਦੀ ਅਤੇ...