Journalism Of Hope
BREAKING NEWS
ਜਲਾਲਾਬਾਦ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਅਕਾਲੀ ਦਲ ਵਿੱਚ ਸ਼ਾਮਲ......ਕੈਨੇਡਾ ’ਚ ਪੰਜਾਬੀ ਮਹਿਲਾ ਕੌਂਸਲਰ ਖਿਲਾਫ ਨਫ਼ਰਤੀ ਪੋਸਟਰ ਲੱਗੇ.....ਬਠਿੰਡਾ ‘ਚ ਇੱਕ ਕਲੋਨੀ ’ਚ ਕੰਧ ’ਤੇ ਲਿਖਿਆ ‘ਚਿੱਟਾ ਹੀ ਚਿੱਟਾ’ !......ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਕੇਜਰੀਵਾਲ......ਬਿਕਰਮ ਮਜੀਠੀਆ ਦਾ ਕੇਜਰੀਵਾਲ ’ਤੇ ਜਵਾਬੀ ਹਮਲਾ, 2018 ਦੀ ਚਿੱਠੀ ਕਰਵਾਈ ਯਾਦ.....ਪੰਜਾਬ ’ਚ ਅਸਲਾ ਲਾਇਸੈਂਸ ਬਣਵਾਉਣਾ ਹੋਵੇਗਾ ਔਖਾ, ਸਰਕਾਰ ਵੱਲੋਂ ਕੀਤੀ ਜਾ ਰਹੀ ਨਿਯਮਾਂ ‘ਚ ਸਖ਼ਤੀ......ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ, ਮਾਸਟਰਮਾਈਂਡ ਗ੍ਰਿਫ਼ਤਾਰ......ਕਲਯੁਗੀ ਪੁੱਤ ਵੱਲੋਂ ਆਪਣੇ ਪਿਤਾ ਦਾ ਬੇਰਹਿਮ ਨਾਲ ਕਤਲ.....ਨਾਜਾਇਜ਼ ਸਬੰਧਾਂ ਤੋਂ ਨਾਰਾਜ਼ ਪੁੱਤ ਨੇ ਦੋਸਤ ਨਾਲ ਮਿਲ ਕੇ ਮਾਂ ਦੇ ਪ੍ਰੇਮੀ ਦਾ ਕੀਤਾ ਕਤਲ....ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲਾ: NIA ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ......

ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਦੀ ਨਵੀਂ ਪਰਤ, BSF ਵੱਲੋਂ ਤਿਆਰ ਕੀਤੇ ਖੋਜੀ ਕੁੱਤੇ ਤਾਇਨਾਤ, ਰਹੇਗੀ ਪੈਨੀ ਨਜ਼ਰ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਮੋਬਾਈਲ ਫੋਨਾਂ ਦੀ ਤਸਕਰੀ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਹੁਣ ਬੀਐਸਐਫ ਵੱਲੋਂ ਪ੍ਰਸ਼ਿਕਸ਼ਿਤ ਖੋਜੀ ਕੁੱਤਿਆਂ ਨੂੰ ਜੇਲ੍ਹਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਪਹਿਲੇ ਚਰਨ ਵਿੱਚ ਜੇਲ੍ਹ ਵਿਭਾਗ ਨੂੰ ਛੇ ਖੋਜੀ ਕੁੱਤੇ ਮਿਲਣਗੇ, ਜਿਨ੍ਹਾਂ ਨੂੰ ਉੱਚ ਸੁਰੱਖਿਆ ਵਾਲੀਆਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਦੀ ਨਵੀਂ ਪਰਤ, BSF ਵੱਲੋਂ ਤਿਆਰ ਕੀਤੇ ਖੋਜੀ ਕੁੱਤੇ ਤਾਇਨਾਤ, ਰਹੇਗੀ ਪੈਨੀ ਨਜ਼ਰ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਮੋਬਾਈਲ ਫੋਨਾਂ ਦੀ ਤਸਕਰੀ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਹੁਣ ਬੀਐਸਐਫ ਵੱਲੋਂ ਪ੍ਰਸ਼ਿਕਸ਼ਿਤ ਖੋਜੀ ਕੁੱਤਿਆਂ ਨੂੰ ਜੇਲ੍ਹਾਂ ਵਿੱਚ ਤਾਇਨਾਤ ਕੀਤਾ ਜਾਵੇਗਾ।

ਪਹਿਲੇ ਚਰਨ ਵਿੱਚ ਜੇਲ੍ਹ ਵਿਭਾਗ ਨੂੰ ਛੇ ਖੋਜੀ ਕੁੱਤੇ ਮਿਲਣਗੇ, ਜਿਨ੍ਹਾਂ ਨੂੰ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਇਹ ਖੋਜੀ ਕੁੱਤੇ ਖਾਸ ਤੌਰ ’ਤੇ ਇਸ ਤਰ੍ਹਾਂ ਤਿਆਰ ਕੀਤੇ ਗਏ ਹਨ ਕਿ ਇਹ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਮੋਬਾਈਲ ਫੋਨਾਂ ਦੀ ਗੰਧ ਵੀ ਪਛਾਣ ਸਕਣ। ਖਾਸ ਗੱਲ ਇਹ ਹੈ ਕਿ ਇਹ ਕੁੱਤੇ ਛੋਟੇ ਆਕਾਰ ਦੇ ਕੀ-ਪੈਡ ਮੋਬਾਈਲ ਫੋਨ ਵੀ ਲੱਭਣ ਵਿੱਚ ਸਮਰੱਥ ਹਨ, ਜਿਨ੍ਹਾਂ ਨੂੰ ਅਕਸਰ ਜੇਲ੍ਹਾਂ ਵਿੱਚ ਛੁਪਾ ਕੇ ਪਹੁੰਚਾਇਆ ਜਾਂਦਾ ਹੈ।

ਇਸਦੇ ਨਾਲ ਹੀ ਜੇਲ੍ਹਾਂ ਦੀ ਸੁਰੱਖਿਆ ਨੂੰ ਪੱਕਾ ਕਰਨ ਲਈ ਆਧੁਨਿਕ ਇਲੈਕਟ੍ਰਾਨਿਕ ਉਪਕਰਣਾਂ ਦੀ ਖਰੀਦ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀ ਮਨਜ਼ੂਰੀ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ।

ਇਸ ਤਰ੍ਹਾਂ ਹੋਵੇਗੀ ਜੇਲ੍ਹਾਂ ਦੀ ਸੁਰੱਖਿਆ ਹੋਰ ਮਜ਼ਬੂਤ
ਜੇਲ੍ਹਾਂ ਦੀ ਸੁਰੱਖਿਆ ਲਈ ਲਗਭਗ 126 ਕਰੋੜ ਰੁਪਏ ਦੀ ਲਾਗਤ ਨਾਲ ਏਆਈ ਆਧਾਰਿਤ ਸੀਸੀਟੀਵੀ ਕੈਮਰੇ, ਐਕਸ-ਰੇ ਬੈਗੇਜ ਸਕੈਨਰ ਵਰਗੇ ਆਧੁਨਿਕ ਉਪਕਰਣ ਖਰੀਦੇ ਜਾ ਰਹੇ ਹਨ। ਇਸ ਤੋਂ ਇਲਾਵਾ 5ਜੀ ਤਕਨੀਕ ਵਾਲੇ ਮੋਬਾਈਲ ਫੋਨ ਅਤੇ ਸਿਮ ਕਾਰਡਾਂ ਨੂੰ ਜਾਮ ਕਰਨ ਲਈ ਨਵੇਂ ਜੈਮਰ ਲਗਾਏ ਜਾਣਗੇ, ਕਿਉਂਕਿ ਮੌਜੂਦਾ ਜੈਮਰ ਨਵੀਂ ਪੀੜ੍ਹੀ ਦੇ ਮੋਬਾਈਲ ਫੋਨਾਂ ਨੂੰ ਰੋਕਣ ਵਿੱਚ ਅਸਮਰੱਥ ਹਨ। ਇਹ ਜੈਮਰ 13 ਸੰਵੇਦਨਸ਼ੀਲ ਜੇਲ੍ਹਾਂ ਵਿੱਚ ਲਗਾਏ ਜਾਣਗੇ।

ਸੁਰੱਖਿਆ ਕਰਮਚਾਰੀਆਂ ਲਈ ਬਾਡੀ-ਵੋਰਨ ਕੈਮਰੇ ਵੀ ਖਰੀਦੇ ਜਾ ਰਹੇ ਹਨ, ਜਿਸ ਨਾਲ ਡਿਊਟੀ ਦੌਰਾਨ ਨਿਗਰਾਨੀ ਅਤੇ ਪਾਰਦਰਸ਼ਤਾ ਵਧੇਗੀ। ਇਸਦੇ ਨਾਲ ਹੀ ਜੇਲ੍ਹਾਂ ਵਿੱਚ ਫੁੱਲ ਬਾਡੀ ਸਕੈਨਰ ਮਸ਼ੀਨਾਂ ਵੀ ਸਥਾਪਤ ਕੀਤੀਆਂ ਜਾਣਗੀਆਂ।

ਜੇਲ੍ਹ ਤੋਂ ਹੀ ਦਿੱਤੀਆਂ ਜਾਂਦੀਆਂ ਹਨ ਧਮਕੀਆਂ
ਜੇਲ੍ਹ ਵਿਭਾਗ ਨਾਲ ਜੁੜੇ ਸੂਤਰਾਂ ਅਨੁਸਾਰ, ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਐਸੇ ਕੈਦੀ ਹਨ, ਜਿਨ੍ਹਾਂ ’ਤੇ ਨਸ਼ਾ ਤਸਕਰੀ ਅਤੇ ਗੈਂਗਸਟਰ ਗਤੀਵਿਧੀਆਂ ਨਾਲ ਸਬੰਧਤ ਦੋਸ਼ ਹਨ। ਇਨ੍ਹਾਂ ਦੇ ਬਾਹਰੀ ਸੰਪਰਕ ਜੇਲ੍ਹਾਂ ਦੇ ਅੰਦਰ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

ਕਈ ਮਾਮਲਿਆਂ ਵਿੱਚ ਇਹ ਸਾਮਾਨ ਸ਼ਰੀਰ ਦੇ ਗੁਪਤ ਅੰਗਾਂ ਵਿੱਚ ਛੁਪਾ ਕੇ ਜੇਲ੍ਹ ਤੱਕ ਲਿਆਂਦਾ ਜਾਂਦਾ ਹੈ। ਇਸ ਤੋਂ ਇਲਾਵਾ ਪੈਰੋਲ ’ਤੇ ਬਾਹਰ ਜਾਣ ਵਾਲੇ ਕੁਝ ਕੈਦੀ ਵੀ ਵਾਪਸੀ ਸਮੇਂ ਇਸ ਤਰ੍ਹਾਂ ਦੀਆਂ ਮਨਾਹੀਸ਼ੁਦਾ ਵਸਤੂਆਂ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਜੇਲ੍ਹਾਂ ਵਿੱਚ ਮੋਬਾਈਲ ਪਹੁੰਚਣ ਤੋਂ ਬਾਅਦ ਅਪਰਾਧੀ ਬਾਹਰ ਬੈਠੇ ਸਾਥੀਆਂ ਰਾਹੀਂ ਵਪਾਰੀਆਂ ਨੂੰ ਧਮਕੀਆਂ ਦੇਣ ਅਤੇ ਰੰਗਦਾਰੀ ਵਸੂਲਣ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਇਨ੍ਹਾਂ ਗਤੀਵਿਧੀਆਂ ’ਤੇ ਨਕਲ ਪਾਉਣ ਲਈ ਖੋਜੀ ਕੁੱਤਿਆਂ ਦੀ ਮਦਦ ਨਾਲ ਨਿਯਮਤ ਤੌਰ ’ਤੇ ਬੈਰਕਾਂ ਅਤੇ ਜੇਲ੍ਹ ਪਰਿਸਰਾਂ ਦੀ ਤਲਾਸ਼ੀ ਲਈ ਜਾਵੇਗੀ। ਛੇ ਨਵੇਂ ਖੋਜੀ ਕੁੱਤਿਆਂ ਦੇ ਸ਼ਾਮਲ ਹੋਣ ਨਾਲ ਜੇਲ੍ਹਾਂ ਵਿੱਚ ਤਾਇਨਾਤ ਖੋਜੀ ਕੁੱਤਿਆਂ ਦੀ ਗਿਣਤੀ 11 ਹੋ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News