Journalism Of Hope
BREAKING NEWS
ਚੰਡੀਗੜ੍ਹ-43 IED ਮਾਮਲਾ: 3 ਮੁਲਜ਼ਮਾਂ ਦੀ ਕੋਰਟ ‘ਚ ਪੇਸ਼ੀ, ਅਦਾਲਤ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ.....CM ਮਾਨ ਦੀ ਪਤਨੀ ਨੇ ਰਿਟਾਇਰਡ ਜੱਜ ਨੂੰ ਭੇਜੇ ਨੋਟਿਸ ਦੀ ਕਾਪੀ ਆਈ ਸਾਹਮਣੇ, 5 ਕਰੋੜ ਰਿਸ਼ਵਤ ਦੇ ਦੋਸ਼ਾਂ ਨੂੰ ਦੱਸਿਆ ਝੂਠਾ.....ਵਿਦੇਸ਼ ਤੋਂ ਭਾਰਤ ਲਿਆਂਦੇ 3 ਵਾਂਟੇਡ ਗੈਂਗਸਟਰ, ਬੰਬੀਹਾ ਗੈਂਗ ਨਾਲ ਜੁੜੇ ਹੋਣ ਦਾ ਸ਼ੱਕ.... ਬੇਹੱਦ ਮੰਦਭਾਗੀ ਘਟਨਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ.....CM ਭਗਵੰਤ ਮਾਨ ਦਾ ਐਲਾਨ, ਕਬੱਡੀ ਖਿਡਾਰੀ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ, ਪਿੰਡ ‘ਚ ਬਣੇਗਾ ਆਧੁਨਿਕ ਸਟੇਡੀਅਮ.....

ਪੰਜਾਬ ਨਗਰ ਨਿਗਮ ਚੋਣਾਂ: ਮਜੀਠਾ ਵਿੱਚ ਅਕਾਲੀ ਦਲ ਅਤੇ ‘ਆਪ’ ਵਰਕਰ ਆਹਮੋ-ਸਾਹਮਣੇ ਹੋਏ, ਸਮਾਣਾ ‘ਚ ਬੂਥ ਕੈਪਚਰਿੰਗ ਨੂੰ ਲੈ ਦੇ ਤਣਾਅ

Punjab Municipal Corporation and Council Polls: ਪੰਜਾਬ ਭਰ ਵਿੱਚ 105 ਨਗਰ ਨਿਗਮਾਂ ਲਈ ਵੋਟਿੰਗ ਅੱਜ ਹੋ ਰਹੀ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਭਾਰੀ ਸੁਰੱਖਿਆ ਦੇ ਵਿਚਕਾਰ, ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗੀ, ਜਿਸ […]
Nishant Malyan
By : Updated On: 26 May 2026 15:13:PM
ਪੰਜਾਬ ਨਗਰ ਨਿਗਮ ਚੋਣਾਂ: ਮਜੀਠਾ ਵਿੱਚ ਅਕਾਲੀ ਦਲ ਅਤੇ ‘ਆਪ’ ਵਰਕਰ ਆਹਮੋ-ਸਾਹਮਣੇ ਹੋਏ, ਸਮਾਣਾ ‘ਚ ਬੂਥ ਕੈਪਚਰਿੰਗ ਨੂੰ ਲੈ ਦੇ ਤਣਾਅ

Punjab Municipal Corporation and Council Polls: ਪੰਜਾਬ ਭਰ ਵਿੱਚ 105 ਨਗਰ ਨਿਗਮਾਂ ਲਈ ਵੋਟਿੰਗ ਅੱਜ ਹੋ ਰਹੀ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਭਾਰੀ ਸੁਰੱਖਿਆ ਦੇ ਵਿਚਕਾਰ, ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗੀ, ਜਿਸ ਲਈ 32,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ।

ਇਸ਼ਤਿਹਾਰ

ਪੂਰੀ ਪ੍ਰਕਿਰਿਆ 32,000 ਚੋਣ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। ਕੁੱਲ 3,545,567 ਵੋਟਰ ਆਪਣੀ ਵੋਟ ਦੀ ਵਰਤੋਂ ਕਰਨ ਲਈ ਤਿਆਰ ਹਨ, ਜਿਨ੍ਹਾਂ ਵਿੱਚ 1,833,712 ਪੁਰਸ਼, 1,711,635 ਔਰਤਾਂ ਅਤੇ ‘ਹੋਰ’ ਸ਼੍ਰੇਣੀ ਨਾਲ ਸਬੰਧਤ 220 ਵੋਟਰ ਸ਼ਾਮਲ ਹਨ। ਸਰਕਾਰ ਨੇ 740 ਪੋਲਿੰਗ ਬੂਥਾਂ ਨੂੰ ‘ਸੰਵੇਦਨਸ਼ੀਲ’ ਅਤੇ 274 ਨੂੰ ‘ਅਤਿਸੰਵੇਦਨਸ਼ੀਲ’ ਐਲਾਨਿਆ ਹੈ, ਜਿੱਥੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਅਕਾਲੀ ਦਲ ਵੱਲੋਂ ਵੋਟਿੰਗ ਦੇ ਸਮੇਂ ਵਧਾਉਣ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਨੇ ਰਾਜ ਚੋਣ ਕਮਿਸ਼ਨ ਨੂੰ ਵੋਟਿੰਗ ਦੇ ਸਮੇਂ ਵਧਾਉਣ ਦੀ ਬੇਨਤੀ ਕੀਤੀ ਹੈ। ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵੋਟਿੰਗ ਦਾ ਸਮਾਂ ਮੌਜੂਦਾ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੋਂ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਵਧਾ ਦਿੱਤਾ ਜਾਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਰਾਜ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਵੋਟਰਾਂ ਦੀ ਵੋਟਿੰਗ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਵੋਟਿੰਗ ਦੇ ਸਮੇਂ ਨੂੰ ਦੋ ਘੰਟੇ ਵਧਾਉਣ ਨਾਲ ਸਵੇਰੇ ਤੜਕੇ ਅਤੇ ਦੇਰ ਸ਼ਾਮ ਦੇ ਸਮੇਂ ਨੂੰ ਕਵਰ ਕਰਦੇ ਹੋਏ, ਵੋਟਰਾਂ ਦੀ ਵੋਟਿੰਗ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ, ਮੌਜੂਦਾ ਸਮਾਂ-ਸਾਰਣੀ ਮਜ਼ਦੂਰਾਂ ਲਈ ਢੁਕਵੀਂ ਨਹੀਂ ਹੈ, ਕਿਉਂਕਿ ਉਨ੍ਹਾਂ ਦੀਆਂ ਕੰਮ ਦੀਆਂ ਵਚਨਬੱਧਤਾਵਾਂ ਉਨ੍ਹਾਂ ਨੂੰ ਆਪਣੀ ਵੋਟ ਪਾਉਣ ਤੋਂ ਰੋਕ ਸਕਦੀਆਂ ਹਨ।

ਵੋਟਿੰਗ ਸ਼ੁਰੂ
ਨਗਰ ਨਿਗਮਾਂ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਜਿਹੜੇ ਵੋਟਰ ਸ਼ਾਮ 5:00 ਵਜੇ ਤੱਕ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਜਾਣਗੇ, ਉਹ ਆਪਣੀ ਵੋਟ ਪਾ ਸਕਣਗੇ। ਕੁੱਲ 3,977 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਸਾਰੀ ਪ੍ਰਕਿਰਿਆ ਜ਼ਿਲ੍ਹਾ ਮੈਜਿਸਟਰੇਟ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ।

ਨਗਰ ਕੌਂਸਲ ਚੋਣਾਂ ਰਾਏਕੋਟ ਵਿੱਚ ਸੱਤਾਧਾਰੀ ਪਾਰਟੀ ਆਪ ਵੱਲੋਂ ਵੱਡੀ ਗੁੰਡਾਗਰਦੀ
ਵੋਟਿੰਗ ਟਾਈਮ ਤੋਂ ਪਹਿਲਾਂ ਵਾਰਡ ਨੰ 4 ਤੋਂ ਕਾਂਗਰਸ ਉਮੀਦਵਾਰ ਜੱਗਾ ਗਿੱਲ ਤੇ ਸਾਥੀ ਨੂੰ ਕਿਰਪਾਨਾਂ ਨਾਲ ਵੱਢਿਆ

ਜੱਗਾ ਗਿੱਲ ਦੀ ਨਾਜ਼ੁਕ ਹਾਲਤ ਵਿੱਚ ਹਸਪਤਾਲ ਵਿਚ ਦਾਖ਼ਿਲ, ਨਾਜ਼ੁਕ ਹਾਲਤ ਦੇ ਚੱਲਦਿਆਂ ਕੀਤਾ ਡੀਐਮਸੀ ਰੈਫਰ

ਜੰਡਿਆਲਾ ਗੁਰ ਵਿੱਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋਈ
ਜੰਡਿਆਲਾ ਗੁਰੂ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਾਨ ਨਾਲ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ। ਅੱਜ ਬਾਕੀ ਰਹਿਦੀਆਂ 13 ਵਾਡਾਂ ਵਿੱਚ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋ ਚੁੱਕੀ ਹੈ। ਲੋਕ ਸਵੇਰੇ ਸਵੇਰੇ ਹੀ ਕਤਾਰਾਂ ਵਿੱਚ ਆਪਣੀ ਵੋਟ ਪਾਉਣ ਲਈ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਪੁਲੀਸ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਵੇਖਣ ਨੂੰ ਮਿਲ ਰਿਹਾ ਹੈ।

ਬਰਨਾਲਾ ਨਗਰ ਨਿਗਮ ਚੋਣਾਂ ਦੇ 48 ਵਾਰਡਾਂ ਵਿੱਚ ਅੱਜ ਵੋਟਿੰਗ ਸ਼ੁਰੂ
ਬਰਨਾਲਾ: ਸ਼ਹਿਰ ਦੇ ਕੁੱਲ 50 ਵਾਰਡਾਂ ਵਿੱਚੋਂ 48 ਵਾਰਡਾਂ ਵਿੱਚ ਵੋਟਾਂ ਪੈਣਗੀਆਂ, ਜਦਕਿ ਦੋ ਵਾਰਡਾਂ ਵਿੱਚ ਉਮੀਦਵਾਰ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਹਨ। ਇਸ ਵਾਰ ਚੋਣਾਂ ਈ.ਵੀ.ਐਮ ਦੀ ਬਜਾਏ ਬੈਲਟ ਪੇਪਰ ਨਾਲ ਕਰਵਾਈਆਂ ਜਾ ਰਹੀਆਂ ਹਨ।48 ਵਾਰਡਾਂ ਵਿੱਚ 95 ਪੋਲਿੰਗ ਬੂਥ ਬਣਾਏ ਗਏ ਹਨ, 84 ਹਜ਼ਾਰ 858 ਵੋਟਰ ਫੈਸਲਾ ਕਰਨਗੇ, ਕੁੱਲ 177 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਰਨਾਲਾ ਨਗਰ ਨਿਗਮ ਦੇ ਵਾਰਡ ਨੰਬਰ 4 ਅਤੇ ਵਾਰਡ ਨੰਬਰ 31 ਵਿੱਚ ਕੋਈ ਚੋਣ ਨਹੀਂ ਹੋਵੇਗੀ ਕਿਉਂਕਿ ਇੱਥੇ ਇੱਕ-ਇੱਕ ਉਮੀਦਵਾਰ ਹੈ। ਬਾਕੀ ਰਹਿੰਦੇ 48 ਵਾਰਡਾਂ ਲਈ ਕੁੱਲ 95 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ 84,858 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਹਰ ਪੋਲਿੰਗ ਸਟੇਸ਼ਨ ਦੇ ਅੰਦਰ ਅਤੇ ਬਾਹਰ ਵੀਡੀਓ ਕੈਮਰੇ ਲਗਾਏ ਗਏ ਹਨ। ਚੋਣ ਅਮਲੇ ਨੂੰ ਬਿਹਤਰ ਸਿਖਲਾਈ ਦਿੱਤੀ ਗਈ ਹੈ ਅਤੇ ਹਰੇਕ ਸਟੇਸ਼ਨ ‘ਤੇ ਪੰਜ ਪੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪੋਲਿੰਗ ਸਟੇਸ਼ਨਾਂ ‘ਤੇ ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ

ਅੰਮ੍ਰਿਤਸਰ ਦੇ ਮਜੀਠਾ ਵਿਖੇ ਕੁੱਲ 13 ਚੋਂ 11 ਵਾਰਡਾਂ ਲਈ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਜਾਰੀ
ਦੋ ਵਾਰਡਾਂ ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਰੋਧ ਜਿੱਤ ਹਾਸਲ ਕਰ ਚੁੱਕੇ ਹਨ। ਹਾਈਕੋਰਟ ਵੱਲੋਂ ਤਾਇਨਾਤ ਕੀਤੇ ਗਏ ਦੋ ਅਬਜਰਵਰਾਂ ਵੱਲੋਂ ਦੌਰਾ ਲਗਾਤਾਰ ਕੀਤਾ ਜਾ ਰਿਹਾ ਹੈ।

ਚੋਣ ਕਮਿਸ਼ਨ ਵਲੋਂ ਕੀਤੇ ਪ੍ਰਬੰਧਾਂ ਚ ਵੱਡੀ ਖਾਮੀ ਆਈ ਸਾਹਮਣੇ
ਬੂਥਾਂ ‘ਤੇ ਨਾ ਪੀਣ ਵਾਲੇ ਪਾਣੀ ਦਾ ਅਤੇ ਨਾ ਹੀ ਵੀਲ ਚੇਅਰ ਦਾ ਕੀਤਾ ਗਿਆ ਪ੍ਰਬੰਧ
ਚੱਲਣ ਫਿਰਨ ਤੋਂ ਅਸਮਰੱਥ ਵੋਟਰਾਂ ਨੂੰ ਭਾਰੀ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਸਾਹਮਣਾ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਪੀਲ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

ਸ੍ਰੀ ਚਮਕੌਰ ਸਾਹਿਬ ਚ ਵੋਟਿੰਗ ਅਮਨ ਅਮਾਨ ਨਾਲ ਸ਼ੁਰੂ

ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਵਿਚ ਵੋਟਿੰਗ ਅਮਨ ਅਮਾਨ ਨਾਲ ਸੁਰੂ ਹੋ ਗਈ ਹੈ । ਪੋਲਿੰਗ ਬੂਥਾਂ ਤੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਭਾਜਪਾ ਦੇ ਪੰਜਾਬ ਕਾਰਜਕਾਰਨੀ ਪ੍ਰਧਾਨ ਨੇ ਭੁਗਤਾਈ ਵੋਟ
ਪਠਾਨਕੋਟ: ਭਾਜਪਾ ਦੇ ਪੰਜਾਬ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੋਟ ਹੱਕ ਦੀ ਵਰਤੋਂ ਕੀਤੀ। ਵਾਰਡ ਨਬਰ 49 ਵਿੱਚ ਆਪਣੀ ਵੋਟ ਪਾਈ।

Punjab MC Elections: ਬਜ਼ੁਰਗ ਅਤੇ ਅਪਾਹਜ ਵੋਟਰਾਂ ਲਈ ਵੀਲ ਚੇਅਰ ਦਾ ਨਹੀਂ ਪ੍ਰਬੰਧ

ਸਮਰਾਲਾ ਸ਼ਹਿਰ ਦੇ 12 ਵਾਰਡਾਂ ਲਈ ਅੱਜ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਹੋਈ ਨਜ਼ਰ ਆਈ। ਜ਼ਿਆਦਾਤਰ ਪੋਲਿੰਗ ਬੂਥਾਂ ਤੇ ਆਪਣੀ ਬੋਟ ਦੇ ਹੱਕ ਦਾ ਇਸਤੇਮਾਲ ਕਰਨ ਆਏ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਨੂੰ ਭਾਰੀ ਪਰੇਸ਼ਾਨੀਆਂ ਝੱਲਣੀਆਂ ਪਈਆਂ। ਇਨ੍ਹਾਂ ਪੋਲਿੰਗ ਬੂਥਾਂ ਅੰਦਰ ਵ੍ਹੀਲ ਚੇਅਰ ਨਾ ਹੋਣ ਕਾਰਨ ਬਜ਼ੁਰਗ ਅਤੇ ਅਪਾਹਜ ਵੋਟਰਾਂ ਨੂੰ ਬੜੀ ਮੁਸ਼ਕਿਲ ਨਾਲ ਪੋਲਿੰਗ ਬੂਥ ਦੇ ਅੰਦਰ ਤੱਕ ਲਿਜਾਣਾ ਪਿਆ। ਹਾਲਾਂਕਿ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ। ਮੌਕੇ ਤੇ ਮੌਜੂਦ ਡੀਐੱਸਪੀ ਸਮਰਾਲਾ ਤੋਂ ਜਦੋਂ ਪੱਤਰਕਾਰਾਂ ਵੱਲੋਂ ਪੋਲਿੰਗ ਬੂਥਾਂ ਅੰਦਰ ਵੀਲ ਚੇਅਰ ਨਾ ਹੋਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਬਾਕੀ ਤਾਂ ਸਾਰੇ ਪ੍ਰਬੰਧ ਪੂਰੇ ਹਨ, ਪਰੰਤੂ ਵ੍ਹੀਲ ਚੇਅਰ ਬਾਰੇ ਉਹ ਹੁਣੇ ਐੱਸਡੀਐੱਮ ਕੰਮ ਰਿਟਰਨਿੰਗ ਅਫਸਰ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਇਸ ਮੁਸ਼ਕਿਲ ਦਾ ਤੁਰੰਤ ਹੱਲ ਕਰ ਰਹੇ ਹਨ। ਦੂਜੇ ਪਾਸੇ ਉੱਥੇ ਵੋਟ ਪਾਉਣ ਆਈ ਇੱਕ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ਕਿ ਉਹਨਾਂ ਦੀ ਮਾਤਾ ਬਿਰਧ ਹੋਣ ਕਾਰਨ ਤੁਰਨ ਫਿਰਨ ਤੋਂ ਅਸਮਰਥ ਹੈ ਅਤੇ ਉਹ ਬੜੀ ਮੁਸ਼ਕਿਲ ਆਪਣੀ ਬਿਰਧ ਮਾਤਾ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਏ ਪਰ ਇੱਥੇ ਵ੍ਹੀਲ ਚੇਅਰ ਨਾ ਹੋਣ ਕਾਰਨ ਉਹਨਾਂ ਨੂੰ ਆਪਣੀ ਮਾਤਾ ਨੂੰ ਚੁੱਕ ਕੇ ਪੋਲਿੰਗ ਬੂਥ ਦੇ ਅੰਦਰ ਵੋਟ ਪਾਉਣ ਲਈ ਲਿਜਾਣਾ ਪਿਆ। ਉਧਰ ਦੂਜੇ ਪਾਸੇ ਚੋਣ ਡਿਊਟੀ ਅਧਿਕਾਰੀ ਜੀਵਨ ਜੋਤ ਸਿੰਘ ਨੇ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਆਖਿਆ ਕਿ, ਵੋਟਰਾਂ ਲਈ ਪੋਲਿੰਗ ਬੂਥਾਂ ਦੇ ਅੰਦਰ ਪੀਣ ਵਾਲਾ ਪਾਣੀ ਅਤੇ ਛਾਂ ਵਿੱਚ ਬੈਠਣ ਸਮੇਤ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਪੋਲਿੰਗ ਬੂਥਾਂ ਅੰਦਰ ਵ੍ਹੀਲ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਰ ਫਿਰ ਵੀ ਜਿੱਥੇ ਕਿਤੇ ਕੋਈ ਮੁਸ਼ਕਿਲ ਆਈ ਹੈ ਉਹ ਹੁਣੇ ਦੁਬਾਰਾ ਇਸ ਗੱਲ ਦੀ ਪੜਤਾਲ ਕਰ ਰਹੇ ਹਨ।

ਬਜ਼ੁਰਗ ਮਾਤਾ ਨੂੰ ਮੋਢਿਆਂ ‘ਤੇ ਚੁੱਕ ਕੇ ਵੋਟ ਪਾਉਣ ਲਈ ਪਹੁੰਚਿਆਂ ਪੁੱਤਰ


ਬਰਨਾਲਾ: ਬਰਨਾਲਾ ਦੇ ਪੋਲਿੰਗ ਬੂਥ ਵਿੱਚ ਪੁੱਤਰ ਆਪਣੀ ਬਜ਼ੁਰਗ ਮਾਤਾ ਅਮਰਜੀਤ ਕੌਰ ਨੂੰ ਮੋਢਿਆਂ ‘ਤੇ ਚੁੱਕ ਕੇ ਵੋਟ ਪਾਉਣ ਲਈ ਪਹੁੰਚਿਆਂ।

ਸਮਾਣਾ ਦੇ ਵਾਰਡ ਨੰਬਰ 10 ‘ਚ ਵੋਟਿੰਗ ਦੌਰਾਨ ਹੋਇਆ ਜ਼ੋਰਦਾਰ ਹੰਗਾਮਾ
ਬੂਥ ਕੈਪਚਰ ਕਰਨ ਦੀ ਕੀਤੀ ਗਈ ਕੋਸ਼ਿਸ਼
ਉੱਚ ਅਧਿਕਾਰੀਆਂ ਦੇ ਦੁਆਰਾ ਪਹੁੰਚ ਕੇ ਦੁਬਾਰਾ ਤੋਂ ਕਰਵਾਈ ਗਈ ਵੋਟਿੰਗ ਸ਼ੁਰੂ
ਮੀਡੀਆ ਦੇ ਨਾਲ ਵੀ ਕੀਤੀ ਗਈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਬਦਸਲੂਕੀ

ਮਜੀਠਾ ਵਿੱਚ ਅਪਾਹਜ ਅਤੇ ਬਜ਼ੁਰਗ ਪ੍ਰੇਸ਼ਾਨ

ਅੰਮ੍ਰਿਤਸਰ ਦੇ ਮਜੀਠਾ ਵਿੱਚ ਚੋਣਾਂ ਦੌਰਾਨ, ਅਪਾਹਜ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੋਲਿੰਗ ਸਟੇਸ਼ਨਾਂ ‘ਤੇ ਵ੍ਹੀਲਚੇਅਰ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਉਪਲਬਧ ਨਹੀਂ ਕਰਵਾਈਆਂ ਗਈਆਂ ਹਨ, ਜਿਸ ਕਾਰਨ ਬਜ਼ੁਰਗਾਂ ਅਤੇ ਅਪਾਹਜ ਵੋਟਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੋਲਿੰਗ ਸਟੇਸ਼ਨਾਂ ‘ਤੇ ਅਪਾਹਜ ਵੋਟਰਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਆਸਾਨੀ ਨਾਲ ਕਰ ਸਕੇ।

ਬਰਨਾਲਾ ਵਿੱਚ, ਸੰਸਦ ਮੈਂਬਰ ਮੀਤ ਹੇਅਰ ਨੇ ਆਪਣੀ ਪਤਨੀ ਸਮੇਤ ਪਾਈ ਵੋਟ

ਬਰਨਾਲਾ ਦੇ ਐਸਡੀ ਕਾਲਜ ਦੇ ਪੋਲਿੰਗ ਬੂਥ ਨੰਬਰ 49 ‘ਤੇ, ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਪਤਨੀ ਡਾ. ਗੁਰਵੀਨ ਕੌਰ ਨਾਲ ਵੋਟ ਪਾਈ। ਇਸ ਮੌਕੇ ‘ਤੇ ਸੰਸਦ ਮੈਂਬਰ ਨੇ ਨਗਰ ਨਿਗਮ ਚੋਣਾਂ ਵਿੱਚ ‘ਆਪ’ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਬਰਨਾਲਾ ਵਿੱਚ ਨਗਰ ਨਿਗਮ ਚੋਣਾਂ ਹੋ ਰਹੀਆਂ ਹਨ, ਅਤੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਆਪਣਾ ਪਹਿਲਾ ਮੇਅਰ ਚੁਣੇਗੀ।

ਇਸ ਤੋਂ ਇਲਾਵਾ, ਕੇਂਦਰ ਦੀ ਮੋਦੀ ਸਰਕਾਰ ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੇ ਪਿਛਲੇ ਕੁਝ ਸਾਲਾਂ ਵਿੱਚ ਭਿਆਨਕ ਹਾਲਾਤ ਦੇਖੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ, ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇ ਨਾਂ ‘ਤੇ ਧੋਖਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ, ਸਿਰਫ਼ ਦੋ ਸਾਲਾਂ ਦੇ ਅੰਦਰ, ਲੋਕਤੰਤਰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਹੋ ਗਿਆ ਹੈ।

ਨਗਰ ਕੌਂਸਲ ਚੋਣਾਂ- ਬਜ਼ੁਰਗਾਂ ਚ ਵੀ ਭਾਰੀ ਉਤਸ਼ਾਹ

ਨਗਰ ਕੌਂਸਲ ਬੁਢਲਾਡਾ ਦੀ ਚੱਲ ਰਹੀ ਵੋਟਿੰਗ ਦੌਰਾਨ ਜਿੱਥੇ ਹਰ ਵਰਗ ਉਤਸਾਹ ਨਾਲ ਵੋਟਾਂ ਭੁਗਤਾ ਰਿਹਾ ਹੈ ਉੱਥੇ ਬਜ਼ੁਰਗਾਂ ਦੇ ਵਿੱਚ ਵੋਟਾਂ ਪ੍ਰਤੀ ਵੱਖਰੀ ਹੀ ਭਾਵਨਾ ਵੇਖਣ ਨੂੰ ਮਿਲੀ। 91 ਸਾਲਾਂ ਬਜ਼ੁਰਗ ਲਾਲ ਸਿੰਘ, 88 ਸਾਲਾ ਪਾਲਾ ਸਿੰਘ ਅਤੇ 75 ਸਾਲਾ ਭਰਪੂਰ ਸਿੰਘ ਨੇ ਦੱਸਿਆ ਕਿ ਵੋਟ ਸਾਡਾ ਮੁਢਲਾ ਅਧਿਕਾਰ ਹੈ ਅਤੇ ਇਸ ਦਾ ਇਸਤੇਮਾਲ ਸਾਨੂੰ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਵੋਟ ਰਾਹੀਂ ਆਪਣੇ ਪਸੰਦ ਦਾ ਉਮੀਦਵਾਰ ਚੁਣੇ।

ਕਾਂਗਰਸ ਉਮੀਦਵਾਰ ਜਗਦੇਵ ਸਿੰਘ ਜੱਗਾ ਨੇ ਗੰਭੀਰ ਜ਼ਖ਼ਮੀ, ‘ਆਪ’ ਸਮਰਥਕਾਂ ਉੱਤੇ ਹਮਲਾ ਕਰਨ ਦੇ ਇਲਜ਼ਾਮ

ਰਾਏਕੋਟ ਸ਼ਹਿਰ ਦੇ ਦੋ ਵਾਰਡਾਂ ਵਿੱਚ ਨਗਰ ਕੌਂਸਲ ਦੀ ਚੋਣ ਖੂਨੀ ਝੜਪ ਦੇਖਣ ਨੂੰ ਮਿਲੀ ਹੈ। ਅੱਜ ਸਵੇਰੇ ਵਾਰਡ ਨੰਬਰ ਚਾਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਦੇਵ ਸਿੰਘ ਜੱਗਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਮਾਨ ਮਾਂਗਟ ਦੇ ਸਮਰਥਕਾਂ ਵੱਲੋਂ ਕਥਿਤ ਤੌਰ ਉੱਤੇ ਸ਼ਰੇਆਮ ਕਿਰਪਾਨਾਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੀ ਕੱਲ ਰਾਤ ਵੀ ਇਨ੍ਹਾਂ ਦੋਹਾਂ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਰਾਏਕੋਟ ਸ਼ਹਿਰ ਵਿੱਚ ਜੰਮ ਕੇ ਲੜਾਈ ਝਗੜਾ ਹੋਇਆ, ਪਰ ਨਾ ਹੀ ਪੁਲਿਸ ਨੇ ਅਤੇ ਨਾ ਹੀ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਲਿਆ। ਇਸ ਦੇ ਚੱਲਦੇ ਅੱਜ ਜਦੋਂ ਸਵੇਰੇ ਜਗਦੇਵ ਸਿੰਘ ਚੋਣ ਲਈ ਆਪਣੇ ਬੂਥ ਵੱਲ ਨੂੰ ਜਾ ਰਿਹਾ ਸੀ, ਤਾਂ ਅਮਨਦੀਪ ਮਾਂਗਟ ਦੇ ਸਮਰਥਕਾਂ ਨੇ ਉਸ ਉੱਤੇ ਕਥਿਤ ਤੌਰ ਉੱਤੇ ਸ਼ਰੇਆਮ ਕਿਰਪਾਨਾਂ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਨੂੰ ਪਹਿਲਾਂ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਦੇਖਦੇ ਹੋਏ ਡੀਐਮਸੀ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਸਮਰਥਕਾਂ ਨੇ ਜਿੱਥੇ ਅਮਨਦੀਪ ਮਾਂਗਟ ਅਤੇ ਉਸ ਦੇ ਸਮਰਥਕਾਂ ਤੇ ਇਹ ਕਾਤਲਾਨਾ ਹਮਲਾ ਕਰਨ ਦੇ ਇਲਜ਼ਾਮ ਲਾਏ। ਉੱਥੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਵਿੰਦਰ ਸਿੰਘ ਗੋਗੀ ਭੁੱਲਰ ਨੇ ਕਿਹਾ ਕਿ ਕਾਂਗਰਸ ਸਰੇਆਮ ਗੁੰਡਾਗਰਦੀ ਕਰਵਾ ਰਹੀ ਹੈ, ਪਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਖ਼ਬਰ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਸ਼ਰੇਆਮ ਸੱਤਾਧਾਰੀ ਪਾਰਟੀ ਦੀ ਮਦਦ ਕਰ ਰਹੀ ਹੈ।

ਸਮਾਣਾ ‘ਚ ਬੂਥ ਕੈਪਚਰਿੰਗ ਨੂੰ ਲੈ ਕੇ ਮਾਹੌਲ ਤਣਾਅਪੂਰਨ
Punjab MC Eections : Samana ਦੇ ਵਾਰਡ ਨੰਬਰ 10 ਵਿੱਚ ਸਵੇਰੇ ਤੜਕੇ ਹੀ ਬੂਥ ਕੈਪਚਰਿੰਗ ਦੇ ਮਾਮਲੇ ਨੇ ਤਣਾਅਪੂਰਨ ਮਾਹੌਲ ਪੈਦਾ ਕਰ ਦਿੱਤਾ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਵਿਰੋਧੀ ਧਿਰ ਦੇ ਸਮਰਥਕਾਂ ਨਾਲ ਕੁੱਟਮਾਰ ਵੀ ਕੀਤੀ ਗਈ।

ਇਸ ਤੋਂ ਇਲਾਵਾ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੁਝ ਲੋਕ ਬੂਥ ਦੇ ਅੰਦਰ ਦਾਖਲ ਹੋਏ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਤੋੜਫੋੜ ਕੀਤੀ। ਮੌਕੇ ‘ਤੇ ਮੌਜੂਦ ਪੱਤਰਕਾਰਾਂ ਦੇ ਮੋਬਾਈਲ ਫੋਨ ਵੀ ਖੋਹ ਲਏ ਗਏ, ਜਿਸ ਕਾਰਨ ਹੜਕੰਪ ਮਚ ਗਿਆ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬਨੂੜ: ਬਿਮਾਰੀ ਨੂੰ ਮਾਤ ਦੇ ਕੇ ਵੋਟ ਪਾਉਣ ਪਹੁੰਚੀ ਮਹਿਲਾ, ਬਣਿਆ ਚਰਚਾ ਦਾ ਵਿਸ਼ਾ

ਲੋਕਤੰਤਰ ਦੀ ਮਜ਼ਬੂਤੀ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਦੀ ਇੱਕ ਪ੍ਰੇਰਨਾਦਾਇਕ ਤਸਵੀਰ ਅੱਜ ਬਨੂੜ ਦੇ ਵਾਰਡ ਨੰਬਰ 10 ਵਿੱਚ ਦੇਖਣ ਨੂੰ ਮਿਲੀ, ਜਿੱਥੇ ਇੱਕ ਮਹਿਲਾ ਆਪਣੀ ਖਰਾਬ ਸਿਹਤ ਦੇ ਬਾਵਜੂਦ ਹਿੰਮਤ ਨਹੀਂ ਹਾਰੀ। ਸਾਹ ਲੈਣ ਵਿੱਚ ਦਿੱਕਤ ਹੋਣ ਦੇ ਕਾਰਨ ਆਕਸੀਜਨ ਸਿਲੰਡਰ ਦੇ ਸਹਾਰੇ ਚੱਲ ਰਹੀ ਇਹ ਮਹਿਲਾ ਬੜੀ ਦ੍ਰਿੜ੍ਹਤਾ ਨਾਲ ਆਪਣੀ ਵੋਟ ਪਾਉਣ ਲਈ ਬੂਥ ਨੰਬਰ 14 ‘ਤੇ ਪਹੁੰਚੀ।

ਉਸ ਦੇ ਇਸ ਜਜ਼ਬੇ ਨੂੰ ਦੇਖ ਕੇ ਉੱਥੇ ਮੌਜੂਦ ਚੋਣ ਅਮਲਾ ਅਤੇ ਹੋਰ ਵੋਟਰ ਵੀ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ। ਮਹਿਲਾ ਨੇ ਸਾਬਤ ਕਰ ਦਿੱਤਾ ਕਿ ਜੇਕਰ ਇਨਸਾਨ ਦਾ ਇਰਾਦਾ ਪੱਕਾ ਹੋਵੇ ਤਾਂ ਕੋਈ ਵੀ ਬਿਮਾਰੀ ਜਾਂ ਮੁਸ਼ਕਲ ਉਸ ਨੂੰ ਆਪਣੇ ਜਮਹੂਰੀ ਫਰਜ਼ ਨੂੰ ਨਿਭਾਉਣ ਤੋਂ ਨਹੀਂ ਰੋਕ ਸਕਦੀ।

ਸੂਬਾ ਕਾਂਗਰਸ ਪ੍ਰਧਾਨ ਬੈਲਗੱਡੀ ‘ਤੇ ਵੋਟ ਪਾਉਣ ਗਏ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਆਪਣੀ ਪਤਨੀ ਅੰਮ੍ਰਿਤਾ ਦੇ ਨਾਲ, ਬੈਲਗੱਡੀ ‘ਤੇ ਸਵਾਰ ਹੋ ਕੇ ਵੋਟ ਪਾਉਣ ਲਈ ਨਿਕਲੇ। ਆਪਣੀ ਪੋਸਟ ਵਿੱਚ, ਉਨ੍ਹਾਂ ਲਿਖਿਆ “ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਗਈਆਂ ਹਨ। ਮੈਂ ਆਪਣੀ ਪਤਨੀ ਅੰਮ੍ਰਿਤਾ ਦੇ ਨਾਲ ਬੈਲਗੱਡੀ ‘ਤੇ ਬੈਠ ਕੇ ਵੋਟ ਪਾਉਣ ਲਈ ਜਾ ਰਿਹਾ ਹਾਂ। ਮੈਂ ਆਮ ਲੋਕਾਂ ਦਾ ਸੰਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਰਿਹਾ ਹਾਂ – ਚੰਗੇ ਦਿਨ ਲਿਆਉਣ ਦੇ ਉਨ੍ਹਾਂ ਦੇ ਯਤਨਾਂ ਦੇ ਅਸਲ ਨਤੀਜੇ ਅਤੇ ਇਨ੍ਹਾਂ ਉਪਾਵਾਂ ਦੇ ਜਨਤਾ ‘ਤੇ ਪਏ ਪ੍ਰਭਾਵ ਨੂੰ ਉਜਾਗਰ ਕਰਦਾ ਹਾਂ।”

ਹੁਸ਼ਿਆਰਪੁਰ ‘ਚ ਵੋਟਾਂ ਸ਼ਾਂਤੀ ਨਾਲ, ਪਰ ਨਹੀਂ ਪੁਖਤਾ ਪ੍ਰਬੰਧ

ਪੰਜਾਬ ਭਰ ਦੇ ਵਿੱਚ ਹੋ ਰਹੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਸਵੇਰ ਤੋਂ ਲੈ ਕੇ ਹੁਣ ਤੱਕ ਅਮਨ ਅਮਾਨ ਦੇ ਨਾਲ ਭਾਵੇਂ ਹੋ ਰਹੀਆਂ ਹਨ ਪਰ ਜੇਕਰ ਗੱਲ ਕਰੀਏ ਤਾਂ ਕੁਝ ਥਾਵਾਂ ਦੇ ਵਿੱਚ ਲੋਕਾਂ ਨੇ ਇਲਜ਼ਾਮ ਲਗਾਇਆ ਹਨ ਕਿ ਚੋਣਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਈ ਢੁਕਮੇ ਕਦਮ ਨਹੀਂ ਉਠਾਏ ਗਏ ਨਾ ਤੇ ਬਾਥਰੂਮਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਨਾ ਹੀ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਗਰਮੀ ਹੋਣ ਦੇ ਕਾਰਨ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੈ ਪਰ ਲੋਕ ਫਿਰ ਵੀ ਘਰਾਂ ਦੇ ਵਿੱਚੋਂ ਨਿਕਲ ਕੇ ਵੋਟਿੰਗ ਕਰਨ ਵਾਸਤੇ ਆ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਦੇ ਵਿਰੋਧੀ ਘਰ ਜਿਹੜੇ ਹੈਗੇ ਨੇ ਉਹ ਕਿਹੜੇ ਕਿਹੜੇ ਸਵਾਲ ਜਿਹੜੇ ਚੁੱਕਦੇ ਨੇ ਪਰ ਜੇਕਰ ਗੱਲ ਕਰੀਏ ਪ੍ਰਬੰਧਕ ਪ੍ਰਬੰਧ ਜਿਹੜੇ ਹੈਗੇ ਨੇ ਨਾਮਾਤਰ ਦਿਖਾਈ ਦੇ ਰਹੇ ਹਨ।

ਕੁਲਤਾਰ ਸਿੰਘ ਸੰਧਵਾਂ ਦੀ ਸੱਸ ਵਲੋਂ ਵੋਟਰਾਂ ਨੂੰ ਅਪੀਲ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਨੇ ਕਿਹਾ ਕਿ, “ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕਰਦੀ ਹਾਂ ਅਤੇ ਹੋਰਨਾਂ ਨੂੰ ਵੀ ਇਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੀ ਹਾਂ।”

ਮਜੀਠਾ ’ਚ ਹੁਣ ਤੱਕ 18 ਫ਼ੀਸਦੀ ਵੋਟਿੰਗ

ਨਗਰ ਕੌਂਸਲ ਮਜੀਠਾ ਦੀ ਵਾਰਡ ਨੰਬਰ ਤਿੰਨ ਤੇ ਚਾਰ ਵਿੱਚ ਵੱਡੀ ਗਿਣਤੀ ਵਿੱਚ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਦੇਖੇ ਗਏ ਲੰਬੀਆਂ ਕਤਾਰਾਂ ਵਿੱਚ ਮਰਦ ਤੇ ਔਰਤ ਵੋਟਰ ਆਪਣੀ ਵਾਰੀ ਦੀ ਇੰਤਜ਼ਾਰ ਕਰਦੇ ਦੇਖੇ ਗਏ, ਪਰ ਪੋਲਿੰਗ ਬੂਥ ਵਾਲੀ ਬਿਲਡਿੰਗ ਬਹੁਤ ਖਸਤਾ ਹਾਲ ਵਿੱਚ ਹੈ, ਬਿਜਲੀ ਦਾ ਕੋਈ ਪ੍ਰਬੰਧ ਨਹੀਂ ਚਾਰ ਦੀਵਾਰੀ ਨਹੀਂ ਵੋਟਰਾਂ ਦੇ ਬੈਠਣ ਵਾਸਤੇ ਪ੍ਰਬੰਧ ਨਹੀਂ ਬਾਹਰ ਖੁੱਲ੍ਹੇ ਵਿੱਚ ਵੋਟਰ ਤੇਜ ਧੁੱਪ ਵਿੱਚ ਖੜੇ ਹੋਣ ਤੇ ਮਜਬੂਰ ਹਨ ।ਜਾਣਕਾਰੀ ਅਨੁਸਾਰ ਗਿਆਰਾਂ ਵਜੇ ਤੱਕ ਕਰੀਬ 18 ਫ਼ੀਸਦੀ ਵੋਟ ਪੋਲ ਹੋਈ ਹੈ।

ਮੁਹਾਲੀ ਵਿੱਚ ਸਵੇਰੇ 10 ਵਜੇ ਤੱਕ 13.9 ਫ਼ੀਸਦ ਵੋਟਿੰਗ

ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਇਲਾਕਿਆਂ ਵਿੱਚ ਅੱਜ ਹੋ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦਾ ਅਮਲ ਪੂਰੇ ਜੋਸ਼ ਨਾਲ ਚੱਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਸਵੇਰੇ 10 ਵਜੇ ਤੱਕ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਮਤਦਾਨ ਦੀ ਪ੍ਰਤੀਸ਼ਤਤਾ ਇਸ ਪ੍ਰਕਾਰ ਰਹੀ: ਮੁਹਾਲੀ ਨਗਰ ਨਿਗਮ (ਵਾਰਡ 26-50) ਵਿੱਚ 13.9 ਫ਼ੀਸਦ, ਡੇਰਾਬੱਸੀ ਨਗਰ ਕੌਂਸਲ ਵਿੱਚ 13.9 ਫ਼ੀਸਦ, ਕੁਰਾਲੀ ਨਗਰ ਕੌਂਸਲ ਵਿੱਚ 16.30 ਫ਼ੀਸਦ, ਬਨੂੜ ਨਗਰ ਕੌਂਸਲ ਵਿੱਚ 19.4 ਫ਼ੀਸਦ ਅਤੇ ਜ਼ੀਰਕਪੁਰ ਨਗਰ ਕੌਂਸਲ ਵਿੱਚ 9 ਫ਼ੀਸਦ ਵੋਟਾਂ ਪਈਆਂ ਹਨ। ਵੋਟਰਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਚੋਣ ਅਮਲ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਜਾਰੀ ਹੈ।

ਮਾਨਸਾ ਜ਼ਿਲ੍ਹੇ ਵਿੱਚ ਸਵੇਰੇ 10 ਵਜੇ ਤੱਕ 19.2 ਫ਼ੀਸਦ ਵੋਟਾਂ ਪਈਆਂ

ਜ਼ਿਲ੍ਹਾ ਮਾਨਸਾ ਵਿੱਚ ਚੱਲ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਵੋਟਿੰਗ ਪ੍ਰਕਿਰਿਆ ਨਿਰੰਤਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਸਵੇਰੇ 10 ਵਜੇ ਤੱਕ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 19.2 ਫ਼ੀਸਦ ਵੋਟਿੰਗ ਦਰਜ ਕੀਤੀ ਗਈ ਹੈ। ਵੱਖ-ਵੱਖ ਇਲਾਕਿਆਂ ਦੀ ਗੱਲ ਕਰੀਏ ਤਾਂ ਮਾਨਸਾ ਵਿੱਚ 16.89 ਫ਼ੀਸਦ, ਬਰੇਟਾ ਵਿੱਚ 17.80 ਫ਼ੀਸਦ, ਬੁਢਲਾਡਾ ਵਿੱਚ 20.51 ਫ਼ੀਸਦ, ਬੋਹਾ ਵਿੱਚ 24.26 ਫ਼ੀਸਦ ਅਤੇ ਜੋਗਾ ਵਿੱਚ ਸਭ ਤੋਂ ਵੱਧ 31.56 ਫ਼ੀਸਦ ਵੋਟਾਂ ਪੈ ਚੁੱਕੀਆਂ ਹਨ। ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਚੋਣ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ OSD ਪ੍ਰੋ: ਓਂਕਾਰ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ
ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਹੋਏ ਸਨ ਬੀਜੇਪੀ ਵਿੱਚ ਸ਼ਾਮਿਲ
ਧੂਰੀ ਵਿੱਚ ਚੱਲ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਗਿਰਫਤਾਰ ਕੀਤਾ ਪ੍ਰੋਫੈਸਰ ਓਂਕਾਰ ਸਿੰਘ

ਰਮਦਾਸ ‘ਚ ਜਾਅਲੀ ਵੋਟਾਂ ਭੁਗਤਾਉਣ ਨੂੰ ਲੈ ਕੇ ਹੰਗਾਮਾ
Punjab MC Eections: ਰਮਦਾਸ ਦੇ ਵਾਰਡ ਨੰਬਰ 11 ‘ਚ ਫਿਰ ਹੋਈ ਧੱਕਾ ਮੁੱਕੀ ਹੋਈ ਹੈ। ਵਾਰਡ ਨੰਬਰ 11 ਵਿੱਚ ਜਾਲੀ ਵੋਟਾਂ ਭਗਤਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਬੀਜੇਪੀ ਨੇ ਵਿਰੋਧ ਕੀਤਾ ਹੈ।

ਬਿਕਰਮ ਸਿੰਘ ਮਜੀਠੀਆ ਤੇ ਵਿਧਾਇਕ ਗਨੀਵ ਮਜੀਠੀਆ ਨੇ ਪਾਈ ਵੋਟ

ਮਜੀਠਾ ਨਗਰ ਕੌਸਲ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 5 ਦੇ ਬਿਜਲੀ ਘਰ ਮਜੀਠਾ ਕੰਪਲੈਕਸ ਵਿੱਚ ਬਣੇ ਪੋਲਿੰਗ ਬੂਥ ਉੱਪਰ ਬਿਕਰਮ ਸਿੰਘ ਮਜੀਠੀਆ ਤੇ ਪਹਿਲੀ ਵਾਰ ਵਿਧਾਇਕ ਗਨੀਵ ਮਜੀਠੀਆ ਨੇ ਆਪਣੇ ਵੋਟ ਮੱਤ ਦਾ ਇਸਤੇਮਾਲ ਕੀਤਾ।

Punjab MC Election: ਬਰਨਾਲਾ ‘ਚ ਵਾਰਡ ਨੰਬਰ 15 ਵਿੱਚ ਭਾਜਪਾ ਉਮੀਦਵਾਰ ਦੇ ਪਤੀ ‘ਤੇ ਹਮਲਾ; ‘ਆਪ’ ਦੇ ਬਾਹਰੀ ਸਮਰਥਕ ‘ਤੇ ਦੋਸ਼
ਬਰਨਾਲਾ ਨਗਰ ਨਿਗਮ ਦੇ ਵਾਰਡ ਨੰਬਰ 15 ਵਿੱਚ ਚੱਲ ਰਹੀ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਭਿਆਨਕ ਝੜਪ ਹੋ ਗਈ।

ਇਸ ਝਗੜੇ ਦੌਰਾਨ, ਭਾਜਪਾ ਉਮੀਦਵਾਰ ਦੀਪਿੰਦਰ ਕੌਰ ਦੇ ਪਤੀ ਜਸਵੀਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ।

ਜ਼ਖਮੀ ਵਿਅਕਤੀ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਘਟਨਾ ‘ਤੇ ਬੋਲਦਿਆਂ, ਭਾਜਪਾ ਉਮੀਦਵਾਰ ਦੇ ਪਤੀ ਜਸਵੀਰ ਸਿੰਘ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਵਾਰਡ ਨੰਬਰ 15 ਤੋਂ ਚੋਣ ਲੜ ਰਿਹਾ ਹੈ।

ਉਸਨੇ ਦੋਸ਼ ਲਗਾਇਆ ਕਿ ਅੱਜ ਸਵੇਰ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਬਾਹਰੀ ਲੋਕ ਉਸਦੇ ਵਾਰਡ ਵਿੱਚ ਘੁੰਮ ਰਹੇ ਸਨ; ਹਾਲਾਂਕਿ ਉਸਨੇ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਆਪਣੀ ਮੌਜੂਦਗੀ ਬਾਰੇ ਸੂਚਿਤ ਕੀਤਾ, ਪਰ ਉਸਦੀ ਸ਼ਿਕਾਇਤ ‘ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਹ ਬਾਹਰੀ ਲੋਕ ਵਾਰਡ ਦੇ ਅੰਦਰ ਜਾਅਲੀ ਵੋਟਾਂ ਪਾ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਸਮਾਣਾ ਦੇ ਵਾਰਡ ਨੰਬਰ 19 ਦੇ ਪੋਲਿੰਗ ਬੂਥ ਦੇ ਬਾਹਰ ਹੋਇਆ ਹੰਗਾਮਾ

ਸਮਾਣਾ ਦੇ ਵਾਰਡ ਨੰਬਰ 19 ਦੇ ਪੋਲਿੰਗ ਬੂਥ ਦੇ ਬਾਹਰ ਹੋਇਆ ਹੰਗਾਮਾ, ਇੱਟਾਂ ਰੋੜੇ ਚੱਲੇ ਇੱਕ ਨੌਜਵਾਨ ਨੂੰ ਲੱਗਿਆ ਕਰੰਟ , ਸਮਾਣਾ ਹਸਪਤਾਲ ਦੇ ਡਾਕਟਰਾਂ ਨੇ ਹਾਲਤ ਗੰਭੀਰ ਦੇਖਦੇ ਪਟਿਆਲਾ ਕੀਤਾ ਰੈਫਰ

ਜਸਵੀਰ ਸਿੰਘ ਗੜ੍ਹੀ ਨੇ ਪੋਸਟ ਕੀਤੀ ਸ਼ੇਅਰ, ਲਿਖਿਆ –
ਰਾਜਾ ਵਾੜਿੰਗ ਦੇ ਫਿਰ ਵਿਗੜੇ ਬੋਲ, ਵੀਡੀਓ ਵਾਇਰਲ, ਹਜ਼ਾਰ ‘ਚ ਢੇਡ, ਦੋ ਹਜ਼ਾਰ ‘ਚ ਭੇਡ
ਅਨੁਸੂਚਿਤ ਜਾਤੀਆ ਕਮਿਸ਼ਨ ਨੇ ਲਿਆ ਸੂ ਮੋਟੋ
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕੀਤੀ ਐੱਸਐੱਸਪੀ ਮੁਕਤਸਰ ਤੋਂ ਰਿਪੋਰਟ ਤਲਬ , 29 ਤਾਰੀਖ਼ ਨੂੰ ਪੇਸ਼ੀ
ਰਾਜਾ ਵਾੜਿੰਗ ਦੀਆਂ ਆਵਾਜ਼ ਸੈਂਪਲ ਚੈੱਕ ਕਰਨ ਦੀ ਹਦਾਇਤ
ਭਲਾਈ ਮੰਤਰੀ ਡਾ ਬਲਜੀਤ ਕੌਰ ਵਲੋਂ ਲਿਆਂਦਾ ਮਾਮਲਾ ਕਮਿਸ਼ਨ ਦੇ ਧਿਆਨ ਵਿਚ

1556340142529227?ref=embed_post

ਪਠਾਨਕੋਟ ਵਿੱਚ ਕਾਂਗਰਸ ਅਤੇ ਭਾਜਪਾ ਵਰਕਰਾਂ ਵਿੱਚ ਹੋਈ ਝੜਪ

ਪਠਾਨਕੋਟ ਦੇ ਆਨੰਦਪੁਰ ਰਾੜਾ ਵਿੱਚ ਸਥਿਤ ਪੋਲਿੰਗ ਬੂਥ ਨੰਬਰ 2 ‘ਤੇ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਕਾਰ ਝੜਪ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਬਾਅਦ, ਮੌਕੇ ‘ਤੇ ਮੌਜੂਦ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਪਾਸਿਆਂ ਦੇ ਵਰਕਰਾਂ ਨੂੰ ਸ਼ਾਂਤ ਕਰਨ ਲਈ ਦਖਲ ਦਿੱਤਾ, ਉਨ੍ਹਾਂ ਨੂੰ ਪੁਲਿਸ ਕਾਰਵਾਈ ਦੀ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।

ਪੋਲਿੰਗ ਬੂਥ ‘ਤੇ ਤਣਾਅ ਇੱਕ ਬਜ਼ੁਰਗ ਔਰਤ ਨਾਲ ਹੋਈ ਇੱਕ ਘਟਨਾ ਤੋਂ ਪੈਦਾ ਹੋਇਆ ਜਿਸ ਦੇ ਨਾਲ ਇੱਕ ਪਰਿਵਾਰਕ ਮੈਂਬਰ ਪੋਲਿੰਗ ਸਟੇਸ਼ਨ ਵਿੱਚ ਗਿਆ ਸੀ। ਦੋਵਾਂ ਪਾਸਿਆਂ ਦੇ ਵਰਕਰਾਂ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਭਾਜਪਾ ਵਰਕਰਾਂ ਨੇ ਦੋਸ਼ ਲਗਾਇਆ ਕਿ ਇੱਕ ਵਿਅਕਤੀ ਨੂੰ ਸਿਰਫ਼ ਆਪਣੇ ਆਪ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ, ਅਤੇ ਕਾਂਗਰਸ ਪਾਰਟੀ ‘ਤੇ ਵਾਧੂ ਲੋਕਾਂ ਨੂੰ ਅੰਦਰ ਭੇਜ ਕੇ ਵੋਟਿੰਗ ਪ੍ਰਕਿਰਿਆ ਵਿੱਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

ਇਸਦੇ ਉਲਟ, ਕਾਂਗਰਸੀ ਵਰਕਰਾਂ ਨੇ ਕਿਹਾ ਕਿ ਬਜ਼ੁਰਗ ਔਰਤ ਦੇ ਨਾਲ ਇੱਕੋ ਇੱਕ ਵਿਅਕਤੀ ਜੋ ਤੁਰਨ ਲਈ ਸੰਘਰਸ਼ ਕਰ ਰਹੀ ਸੀ, ਇੱਕ ਪਰਿਵਾਰਕ ਮੈਂਬਰ ਸੀ ਜੋ ਉਸਨੂੰ ਵੋਟ ਪਾਉਣ ਵਿੱਚ ਸਹਾਇਤਾ ਕਰ ਰਿਹਾ ਸੀ; ਉਨ੍ਹਾਂ ਨੇ ਦਲੀਲ ਦਿੱਤੀ ਕਿ ਭਾਜਪਾ ਵਰਕਰਾਂ ਨੇ ਇਸ ਖਾਸ ਘਟਨਾ ਨੂੰ ਆਪਣੇ ਹੀ ਵਰਕਰਾਂ ਨਾਲ ਝਗੜਾ ਕਰਨ ਦੇ ਬਹਾਨੇ ਵਜੋਂ ਵਰਤਿਆ ਸੀ। ਇਸ ਝੜਪ ਕਾਰਨ ਹੋਏ ਹੰਗਾਮੇ ਨੇ ਜਨਤਾ ਵਿੱਚ ਇੱਕ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਕਰ ਦਿੱਤੀ, ਜਿਸਦੇ ਨਤੀਜੇ ਵਜੋਂ ਵੋਟਿੰਗ ਪ੍ਰਕਿਰਿਆ ਵਿੱਚ ਅਸਥਾਈ ਤੌਰ ‘ਤੇ ਵਿਘਨ ਪਿਆ।

ਹੁਸ਼ਿਆਰਪੁਰ ਨਗਰ ਕੌਂਸਲਾਂ ਦੀ ਕੁੱਲ ਪ੍ਰਤੀਸ਼ਤਤਾ (ਦੁਪਹਿਰ 2:00 ਵਜੇ ਤੱਕ)
ਮੁਕੇਰੀਆਂ—44.37%
ਦਸੂਹਾ…… 45.51%
ਉੜਮੁੜ ਟਾਂਡਾ—46.01%
ਹਰਿਆਣਾ………………..50.57%
ਗੜ੍ਹਦੀਵਾਲਾ……….58.98%
ਗੜ੍ਹਸ਼ੰਕਰ….44.92%
ਕੁੱਲ…46.48%…ਦੁਪਿਹਰ 2:00 ਵਜੇ ਤੱਕ

ਫਤਿਹਗੜ੍ਹ ਚੂੜੀਆਂ ਵਿਖੇ 2 ਵਜੇ ਤੱਕ 45% ਵੋਟਾਂ ਪੋਲਿੰਗ ਹੋਈਆਂ

ਫਤਿਹਗੜ੍ਹ ਚੂੜੀਆਂ ਵਿਖੇ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਮੌਕੇ, ਨਵੀਂ ਮਿਲੀ ਅਪਡੇਟ ਅਨੁਸਾਰ ਇੱਕ ਵਜੇ ਤੱਕ 45% ਵੋਟਾਂ ਪੋਲ ਹੋਈਆਂ ਹਨ । ਇਸ ਮੌਕੇ ਨਿਰੰਤਰ ਵੋਟਰਾਂ ਦੀ ਆਵਾਜਾਈ ਬਣੀ ਹੋਈ ਹੈ ਅਤੇ ਸ਼ਾਂਤਮਈ ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਹੈ ।

ਮਜੀਠਾ ਵਿੱਚ ਅਕਾਲੀ ਦਲ ਅਤੇ ‘ਆਪ’ ਵਰਕਰ ਆਹਮੋ-ਸਾਹਮਣੇ ਹੋਏ

ਅੰਮ੍ਰਿਤਸਰ ਦੇ ਮਜੀਠਾ ਵਿੱਚ, ਅਕਾਲੀ ਦਲ ਅਤੇ ‘ਆਪ’ ਦੇ ਵਰਕਰ ਵੀ ਆਹਮੋ-ਸਾਹਮਣੇ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਿਕਰਮ ਮਜੀਠੀਆ ਵਾਰਡ-2 ਵਿੱਚ ਨਿਰੀਖਣ ਕਰਨ ਲਈ ਪਹੁੰਚੇ। ਟਕਰਾਅ ਦੇਖ ਕੇ, ਪੁਲਿਸ ਨੇ ਤੁਰੰਤ ਦਖਲ ਦਿੱਤਾ ਅਤੇ ਦੋਵਾਂ ਧਿਰਾਂ ਦੇ ਵਰਕਰਾਂ ਨੂੰ ਘਟਨਾ ਸਥਾਨ ਤੋਂ ਹਟਾ ਦਿੱਤਾ।

Read Latest News and Breaking News at Daily Post TV, Browse for more News

Ad
Ad

Punjab District News