Banner
Banner

Punjab News: ਜਲੰਧਰ ਕੇਸ ਵਿੱਚ ASI ਨੌਕਰੀ ਤੋਂ ਬਰਖਾਸਤ

ਜਲੰਧਰ ਵਿਚ ਇਕ 14 ਸਾਲਾ ਲੜਕੀ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਏਐਸਆਈ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਬੱਚੀ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਏਐਸਆਈ ਅਤੇ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ। ਜਲੰਧਰ ਕੇਸ ਵਿੱਚ ਏਐਸਆਈ ਮੰਗਤ ਰਾਮ ਨੂੰ ਬਰਖਾਸਤ ਕਰ ਦਿੱਤਾ […]
Amritpal Singh
By : Updated On: 27 Nov 2025 17:05:PM
Punjab News: ਜਲੰਧਰ ਕੇਸ ਵਿੱਚ ASI ਨੌਕਰੀ ਤੋਂ ਬਰਖਾਸਤ

ਜਲੰਧਰ ਵਿਚ ਇਕ 14 ਸਾਲਾ ਲੜਕੀ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਏਐਸਆਈ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਬੱਚੀ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਏਐਸਆਈ ਅਤੇ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ। ਜਲੰਧਰ ਕੇਸ ਵਿੱਚ ਏਐਸਆਈ ਮੰਗਤ ਰਾਮ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।


ਦੱਸ ਦਈਏ ਕਿ ਇਥੇ ਲੈਦਰ ਕੰਪਲੈਕਸ ਰੋਡ ’ਤੇ ਪਾਰਸ ਅਸਟੇਟ ਵਿਚ ਇਕ 14 ਸਾਲਾ ਲੜਕੀ ਦੀ ਉਸ ਦੇ ਗੁਆਂਢੀ ਦੇ ਗੁਸਲਖਾਨੇ ਵਿਚੋਂ ਲਾਸ਼ ਮਿਲਣ ਨਾਲ ਸ਼ਨਿੱਚਰਵਾਰ ਅੱਧੀ ਰਾਤ ਨੂੰ ਇਲਾਕੇ ਵਿਚ ਤਣਾਅ ਵਾਲਾ ਮਾਹੌਲ ਬਣ ਗਿਆ। ਪੀੜਤਾ ਦੇ ਪਰਿਵਾਰ ਨੇ ਪੁਲਿਸ ਕੋਲ ਲੜਕੀ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕੀਤੀ ਸੀ।


ਇਸ ਮਗਰੋਂ ਇਕ ਸੀਸੀਟੀਵੀ ਫੁਟੇਜ ਸਾਹਮਣੀ ਆਈ, ਜਿਸ ਵਿਚ ਲੜਕੀ ਆਪਣੇ ਗੁਆਂਢੀ ਦੇ ਘਰ ਵਿਚ ਦਾਖ਼ਲ ਹੁੰਦੀ ਨਜ਼ਰ ਆਈ ਸੀ। ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਗੁਆਂਢੀ ਦੇ ਘਰ ਦੀ ਕਾਹਲੀ ਵਿਚ ਤਲਾਸ਼ੀ ਲੈ ਕੇ ਉਥੋਂ ਚਲੀ ਗਈ। ਮਗਰੋਂ ਗੁਆਂਢੀ ਦੇ ਘਰ ਵਿਚਲੇ ਗੁਸਲਖਾਨੇ ’ਚੋਂ ਲੜਕੀ ਦੀ ਲਾਸ਼ ਬਰਾਮਦ ਹੋਈ।


ਲੜਕੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਅਣਗਹਿਲੀ ਵਰਤੀ। ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਦੋਸ਼ ਲਗਾਇਆ ਕਿ ਜੇਕਰ ਪੁਲਿਸ ਸਹੀ ਢੰਗ ਨਾਲ ਕਾਰਵਾਈ ਕਰਦੀ ਤਾਂ ਲੜਕੀ ਨੂੰ ਸੁਰੱਖਿਅਤ ਬਚਾਇਆ ਜਾ ਸਕਦਾ ਸੀ।

Read Latest News and Breaking News at Daily Post TV, Browse for more News

Ad
Ad