Punjab News: ਮਜ਼ਦੂਰਾਂ ਨੇ ਰਲ ਕੇ ਝੁੱਗੀਆਂ ‘ਚ ਲੋਕਾਂ ਅਤੇ ਛੋਟੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
Fire in Kapurthala: ਬੀਤੀ ਦੇਰ ਸ਼ਾਮ ਨਡਾਲਾ-ਭੁਲੱਥ ਰੋਡ ‘ਤੇ ਅੱਗ ਨੇ ਕਹਿਰ ਵਰਸਾ ਦਿੱਤਾ। ਜਿਸ ਕਾਰਨ ਨਡਾਲਾ ਚੌਂਕੀ ਦੇ ਗੁਆਂਢ ‘ਚ ਬਣੀਆਂ ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਅੱਗ ਨੇੜਲੇ ਖੇਤਾਂ ਚੋਂ ਭੜਕ ਕੇ ਝੁਗੀਆਂ ਤੱਕ ਪਹੁੰਚੀ।
ਘਟਨਾ ਬਾਰੇ ਗੱਲ ਕਰਦਿਆਂ ਨੇੜੇ ਮੰਡੀ ‘ਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਨੇੜਲੇ ਖੇਤਾਂ ‘ਚ ਕਿਸਾਨ ਵੱਲੋਂ ਕਣਕ ਦੀ ਨਾੜ ਨੂੰ ਅੱਗ ਲਗਾਈ ਗਈ, ਪਰ ਜਦੋਂ ਤੇਜ਼ ਹਨੇਰ, ਝੱਖੜ ਆਇਆਂ ਤਾਂ ਅੱਗ ਨੇ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਜ਼ਦੂਰਾਂ ਨੇ ਰਲ ਕੇ ਝੁੱਗੀਆਂ ‘ਚ ਲੋਕਾਂ ਅਤੇ ਛੋਟੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
ਉਨ੍ਹਾਂ ਦੱਸਿਆ ਕਿ ਅਸੀਂ ਮਦਦ ਲਈ ਨੇੜੇ ਬਣੀ ਚੌਂਕੀ ਦਾ ਗੇਟ ਖੜਕਾਉਂਦੇ ਰਹੇ ਤੇ ਆਵਾਜ਼ਾਂ ਵੀ ਖੂਬ ਲਗਾਈਆਂ ਪਰ ਕੋਈ ਵੀ ਬਾਹਰ ਨਹੀਂ ਆਇਆ। ਝੁੱਗੀਆਂ ‘ਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਇਸ ਘਟਨਾ ਦੌਰਾਨ 7-8 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਮੌਕੇ ‘ਤੇ ਝੁੱਗੀਆਂ ਚੋ ਸਿਲੰਡਰ ਬਾਹਰ ਕੱਢੇ ਗਏ ਗਏ ਨਹੀਂ ਤਾਂ ਨੁਕਸਾਨ ਜ਼ਿਆਦਾ ਹੋਣਾ ਸੀ।
ਨਾਲ ਹੀ ਮਜ਼ਦੂਰਾਂ ਨੇ ਦੱਸਿਆ ਕਿ ਫਿਲਹਾਲ ਝੁੱਗੀਆਂ ‘ਚ ਪਏ ਕੱਪੜੇ, ਪੈਸੇ ਕਣਕ ਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਦਿਨ ਵੇਲੇ ਹੀ ਸਹੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਿਆ। ਇਸ ਦੌਰਾਨ ਮੌਕੇ ‘ਤੇ ਪੁੱਜੀ ਭੁਲੱਥ ਫਾਇਰ ਬ੍ਰਿਗੇਡ ਦੀ ਗੱਡੀ ਆਈ ਅਤੇ ਅੱਗ ‘ਤੇ ਕਾਬੂ ਪਾਇਆ।