Journalism Of Hope
BREAKING NEWS
ਮਾਨਸਾ ਤੋਂ ਡਾਕਟਰਾਂ ਨਿਸ਼ਾਨ ਸਿੰਘ ਨੇ ਛੱਡੀ ਅਕਾਲੀ ਦਲ, ਕਾਂਗਰਸ ‘ਚ ਹੋਏ ਸ਼ਾਮਿਲ.....ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਭਾਰਤੀ ਰਾਸ਼ਟਰਵਾਦੀ ਪਾਰਟੀ ’ਚ ਹੋਏ ਸ਼ਾਮਲ......ਮਲਿਕਾਰਜੁਨ ਖੜਗੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ’ਤੇ ਲਾਈ ਰੋਕ......ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ 7 ਦਸੰਬਰ ਤੋਂ ਕਰਨਗੇ ਤਿੰਨ ਦਿਨ ਹੜਤਾਲ......WhatsApp ਲੈ ਕੇ ਆਇਆ ਨਵਾਂ ਫੀਚਰ: ਹੁਣ 14 ਦਿਨ ਪਹਿਲਾਂ ਤੱਕ ਸ਼ਡਿਊਲ ਕਰ ਸਕੋਗੇ ਮੈਸੇਜ......ਦੋ ਸਕੇ ਭਰਾਵਾਂ ’ਤੇ ਪਤਨੀਆਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਜੰਗਲ ’ਚ ਦੱਬਿਆ, ਪੁਲਿਸ ਨੇ ਮਿੱਟੀ ਪੱਟ ਕੇ ਕੱਢੀਆਂ ਲਾਸ਼ਾਂ......7 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ......ਨਿਵੇਸ਼ਕਾਂ ਨਾਲ ਧੋਖਾਧੜੀ ਮਾਮਲਾ: ED ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ’ਚ 8 ਥਾਵਾਂ ’ਤੇ ਛਾਪੇਮਾਰੀ......ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਪੁੱਤਰਾਂ ਨਾਲ ਜੁੜੇ ਕੁੱਟਮਾਰ ਮਾਮਲੇ ਦੀ ਜਾਂਚ CBI ਹਵਾਲੇ

Punjab News: ਭੁੱਲਥ ‘ਚ ਪੁਲਿਸ ਚੌਂਕੀ ਨੇੜੇ ਲੱਗੀ ਭਿਆਨਕ ਅੱਗ, ਝੁੱਗੀਆਂ ਸੜ ਕੇ ਸਵਾਹ, ਪੁਲਿਸ ਨੇ ਨਹੀਂ ਖੋਲ੍ਹਿਆ ਚੌਂਕੀ ਦਾ ਗੇਟ

Punjab News: ਮਜ਼ਦੂਰਾਂ ਨੇ ਰਲ ਕੇ ਝੁੱਗੀਆਂ ‘ਚ ਲੋਕਾਂ ਅਤੇ ਛੋਟੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। Fire in Kapurthala: ਬੀਤੀ ਦੇਰ ਸ਼ਾਮ ਨਡਾਲਾ-ਭੁਲੱਥ ਰੋਡ ‘ਤੇ ਅੱਗ ਨੇ ਕਹਿਰ ਵਰਸਾ ਦਿੱਤਾ। ਜਿਸ ਕਾਰਨ ਨਡਾਲਾ ਚੌਂਕੀ ਦੇ ਗੁਆਂਢ ‘ਚ ਬਣੀਆਂ ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਅੱਗ ਨੇੜਲੇ ਖੇਤਾਂ ਚੋਂ ਭੜਕ ਕੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Punjab News: ਭੁੱਲਥ ‘ਚ ਪੁਲਿਸ ਚੌਂਕੀ ਨੇੜੇ ਲੱਗੀ ਭਿਆਨਕ ਅੱਗ, ਝੁੱਗੀਆਂ ਸੜ ਕੇ ਸਵਾਹ, ਪੁਲਿਸ ਨੇ ਨਹੀਂ ਖੋਲ੍ਹਿਆ ਚੌਂਕੀ ਦਾ ਗੇਟ

Punjab News: ਮਜ਼ਦੂਰਾਂ ਨੇ ਰਲ ਕੇ ਝੁੱਗੀਆਂ ‘ਚ ਲੋਕਾਂ ਅਤੇ ਛੋਟੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।

Fire in Kapurthala: ਬੀਤੀ ਦੇਰ ਸ਼ਾਮ ਨਡਾਲਾ-ਭੁਲੱਥ ਰੋਡ ‘ਤੇ ਅੱਗ ਨੇ ਕਹਿਰ ਵਰਸਾ ਦਿੱਤਾ। ਜਿਸ ਕਾਰਨ ਨਡਾਲਾ ਚੌਂਕੀ ਦੇ ਗੁਆਂਢ ‘ਚ ਬਣੀਆਂ ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਅੱਗ ਨੇੜਲੇ ਖੇਤਾਂ ਚੋਂ ਭੜਕ ਕੇ ਝੁਗੀਆਂ ਤੱਕ ਪਹੁੰਚੀ।

ਘਟਨਾ ਬਾਰੇ ਗੱਲ ਕਰਦਿਆਂ ਨੇੜੇ ਮੰਡੀ ‘ਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਨੇੜਲੇ ਖੇਤਾਂ ‘ਚ ਕਿਸਾਨ ਵੱਲੋਂ ਕਣਕ ਦੀ ਨਾੜ ਨੂੰ ਅੱਗ ਲਗਾਈ ਗਈ, ਪਰ ਜਦੋਂ ਤੇਜ਼ ਹਨੇਰ, ਝੱਖੜ ਆਇਆਂ ਤਾਂ ਅੱਗ ਨੇ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਜ਼ਦੂਰਾਂ ਨੇ ਰਲ ਕੇ ਝੁੱਗੀਆਂ ‘ਚ ਲੋਕਾਂ ਅਤੇ ਛੋਟੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।

ਉਨ੍ਹਾਂ ਦੱਸਿਆ ਕਿ ਅਸੀਂ ਮਦਦ ਲਈ ਨੇੜੇ ਬਣੀ ਚੌਂਕੀ ਦਾ ਗੇਟ ਖੜਕਾਉਂਦੇ ਰਹੇ ਤੇ ਆਵਾਜ਼ਾਂ ਵੀ ਖੂਬ ਲਗਾਈਆਂ ਪਰ ਕੋਈ ਵੀ ਬਾਹਰ ਨਹੀਂ ਆਇਆ। ਝੁੱਗੀਆਂ ‘ਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਇਸ ਘਟਨਾ ਦੌਰਾਨ 7-8 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਮੌਕੇ ‘ਤੇ ਝੁੱਗੀਆਂ ਚੋ ਸਿਲੰਡਰ ਬਾਹਰ ਕੱਢੇ ਗਏ ਗਏ ਨਹੀਂ ਤਾਂ ਨੁਕਸਾਨ ਜ਼ਿਆਦਾ ਹੋਣਾ ਸੀ।

ਨਾਲ ਹੀ ਮਜ਼ਦੂਰਾਂ ਨੇ ਦੱਸਿਆ ਕਿ ਫਿਲਹਾਲ ਝੁੱਗੀਆਂ ‘ਚ ਪਏ ਕੱਪੜੇ, ਪੈਸੇ ਕਣਕ ਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਦਿਨ ਵੇਲੇ ਹੀ ਸਹੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਿਆ। ਇਸ ਦੌਰਾਨ ਮੌਕੇ ‘ਤੇ ਪੁੱਜੀ ਭੁਲੱਥ ਫਾਇਰ ਬ੍ਰਿਗੇਡ ਦੀ ਗੱਡੀ ਆਈ ਅਤੇ ਅੱਗ ‘ਤੇ ਕਾਬੂ ਪਾਇਆ।

Read Latest News and Breaking News at Daily Post TV, Browse for more News

Ad
Ad

Punjab District News