Banner
Banner

Punjab News: ਦਬਾਅ ਦੇ ਚਲਦੇ, ਵਿਅਕਤੀ ਨੇ ਨਹਿਰ ‘ਚ ਮਾਰੀ ਛਾਲ

ਪਰਿਵਾਰ ਵੱਲੋਂ ਪਿੰਡ ਦੇ ਸਰਪੰਚ ਦੇ ਪਿਤਾ ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ Punjab News ; ਫਰੀਦਕੋਟ ਅੰਦਰੋਂ ਲੰਘਦੀ ਸਰਹੰਦ ਨਹਿਰ ‘ਚ ਇੱਕ ਵਿਅਕਤੀ ਨੇ ਛਾਲ ਮਾਰੀ । ਆਸਪਾਸ ਦੇ ਲੋਕਾਂ ਵੱਲੋਂ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ਼ ਵਹਾਅ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੂੰ ਸੂਚਨਾ ਮਿਲਣ ਤੇ ਲਾਸ਼ […]
ਮਨਵੀਰ ਰੰਧਾਵਾ
By : Updated On: 16 May 2025 13:06:PM
Punjab News: ਦਬਾਅ ਦੇ ਚਲਦੇ, ਵਿਅਕਤੀ ਨੇ ਨਹਿਰ ‘ਚ ਮਾਰੀ ਛਾਲ

ਪਰਿਵਾਰ ਵੱਲੋਂ ਪਿੰਡ ਦੇ ਸਰਪੰਚ ਦੇ ਪਿਤਾ ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼

Punjab News ; ਫਰੀਦਕੋਟ ਅੰਦਰੋਂ ਲੰਘਦੀ ਸਰਹੰਦ ਨਹਿਰ ‘ਚ ਇੱਕ ਵਿਅਕਤੀ ਨੇ ਛਾਲ ਮਾਰੀ । ਆਸਪਾਸ ਦੇ ਲੋਕਾਂ ਵੱਲੋਂ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ਼ ਵਹਾਅ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੂੰ ਸੂਚਨਾ ਮਿਲਣ ਤੇ ਲਾਸ਼ ਨੂੰ ਨਹਿਰ ਚੋ ਕੱਢ ਲਿਆ ਗਿਆ ਤੇ ਮੈਡੀਕਲ ਹਸਪਤਾਲ ਲਿਆਂਦਾ ਗਿਆ । ਜਿੱਥੇ ਉਸਦੀ ਪਹਿਚਾਣ ਹੋਣ ਤੋਂ ਬਾਅਦ ਉਸਦਾ ਪਰਿਵਾਰ ਵੀ ਹਸਪਤਾਲ ਪੁੱਜ ਗਿਆ । ਪਰਿਵਾਰ ਚ ਮ੍ਰਿਤਕ ਦੀ ਧੀ ਅਤੇ ਉਸਦੀ ਭਾਬੀ ਨੇ ਦੱਸਿਆ ਕਿ ਮ੍ਰਿਤਕ ਕੇਵਲ ਕ੍ਰਿਸ਼ਨ ਜੋ ਮੁਕਤਸਰ ਜ਼ਿਲੇ ਦੇ ਪਿੰਡ ਭੰਗੇਂ ਵਾਲਾ ਦਾ ਰਹਿਣ ਵਾਲਾ ਸੀ ।

ਪਿੰਡ ਦੇ ਸਰਪੰਚ ਅਮਨਦੀਪ ਸਿੰਘ ਦੇ ਪਿਤਾ ਤੋਂ ਪੰਜਾਹ ਹਜ਼ਾਰ ਰੁਪਏ ਉਧਾਰ ਲਏ ਸਨ ,ਜਿਸ ਚੋ ਉਹ ਵਿਆਜ ਸਮੇਤ 80 ਹਜ਼ਾਰ ਰੁਪਏ ਵਾਪਿਸ ਵੀ ਕਰ ਚੁਕੇ ਹਨ । ਫਿਰ ਵੀ ਉਨ੍ਹਾਂ ਦੇ ਵੱਲੀ ਦੋ ਲੱਖ ਰੁਪਏ ਹੋਰ ਬਣਾ ਕੇ ਮੰਗ ਰਹੇ ਸਨ ਨਾਲ ਹੀ ਮ੍ਰਿਤਕ ਦਾ ਟਰੈਕਟਰ ਖੋਂਹਨ ਅਤੇ ਉਸਦੀ ਚੱਕੀ ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇ ਰਹੇ ਸਨ । ਜਿਸ ਤੋਂ ਪ੍ਰੇਸ਼ਾਨ ਹੋਕੇ ਕੇਵਲ ਕ੍ਰਿਸ਼ਨ ਵੱਲੋਂ ਅੱਜ ਆਤਮਹੱਤਿਆ ਕਰ ਲਈ।ਉਨ੍ਹਾਂ ਦੱਸਿਆ ਕਿ ਅੱਜ ਵੀ ਉਸਦੇ ਪਿਤਾ ਤੇ ਕਈ ਫੋਨ ਕਾਲ ਕਰ ਧਮਕੀ ਦਿੱਤੀ ਜਾ ਰਹੀ ਸੀ।ਉਨ੍ਹਾਂ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਮ੍ਰਿਤਕ ਨੂੰ ਤੰਗ ਪ੍ਰੇਸ਼ਾਨ ਕਰ ਉਸਨੂੰ ਆਤਮਹੱਤਿਆ ਕਰਨ ਲਈ ਮਜ਼ਬੂਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

Read Latest News and Breaking News at Daily Post TV, Browse for more News

Ad
Ad