Banner
Banner

Punjab News: ਐਸਐਸਐਫ ਟੀਮ ਨੇ ਖੁਦਕੁਸ਼ੀ ਕਰਨ ਪੁੱਜੇ ਬਜੁਰਗ ਜੋੜੇ ਨੂੰ ਨਹਿਰ ਵਿਚੋਂ ਸਰੁੱਖਿਅਤ ਕੱਢਿਆ ਬਾਹਰ

Punjab News: ਪਿੰਡ ਇਸਲਾਮ ਵਾਲਾ ਦੀ ਪੱਕੀ ਨਹਿਰ ਤੇ ਇਕ ਬਜੁਰਗ ਜੋੜੇ ਨੇ ਘਰੇਲੂ ਕਾਰਨਾਂ ਕਰਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਜਿਸ ਨੂੰ ਇਥੇ ਪੁੱਲ ਤੇ ਤੈਨਾਤ ਸੜਕ ਸਰੁੱਖਿਆ ਫੋਰਸ ਦੀ ਟੀਮ ਨੇ ਹੋਰ ਲੋਕਾਂ ਦੀ ਮੱਦਦ ਨਾਲ ਬਚਾ ਲਿਆ। ਟੀਮ ਵਲੋਂ ਇਸ ਬਜੁਰਗ ਜੋੜੇ ਨੂੰ ਸਰੁੱਖਿਅਤ ਬਾਹਰ ਕੱਖਣ ਮਗਰੋਂ […]
ਮਨਵੀਰ ਰੰਧਾਵਾ
By : Updated On: 20 May 2025 19:16:PM
Punjab News: ਐਸਐਸਐਫ ਟੀਮ ਨੇ ਖੁਦਕੁਸ਼ੀ ਕਰਨ ਪੁੱਜੇ ਬਜੁਰਗ ਜੋੜੇ ਨੂੰ ਨਹਿਰ ਵਿਚੋਂ ਸਰੁੱਖਿਅਤ ਕੱਢਿਆ ਬਾਹਰ

Punjab News: ਪਿੰਡ ਇਸਲਾਮ ਵਾਲਾ ਦੀ ਪੱਕੀ ਨਹਿਰ ਤੇ ਇਕ ਬਜੁਰਗ ਜੋੜੇ ਨੇ ਘਰੇਲੂ ਕਾਰਨਾਂ ਕਰਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਜਿਸ ਨੂੰ ਇਥੇ ਪੁੱਲ ਤੇ ਤੈਨਾਤ ਸੜਕ ਸਰੁੱਖਿਆ ਫੋਰਸ ਦੀ ਟੀਮ ਨੇ ਹੋਰ ਲੋਕਾਂ ਦੀ ਮੱਦਦ ਨਾਲ ਬਚਾ ਲਿਆ। ਟੀਮ ਵਲੋਂ ਇਸ ਬਜੁਰਗ ਜੋੜੇ ਨੂੰ ਸਰੁੱਖਿਅਤ ਬਾਹਰ ਕੱਖਣ ਮਗਰੋਂ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਦ ਵਿਚ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ।

ਟੀਮ ਵਿਚ ਏਐਸਆਈ ਚਰਨ ਸਿੰਘ , ਕਾਸਟੇਬਲ ਮਨਦੀਪ ਸਿੰਘ , ਕਾਸਟੇਬਲ ਸੁਨੀਲ ਕੁਮਾਰ, ਲੇਡੀ ਕਾਸਟੇਬਲ ਜੋਤੀ ਦੇਵੀ , ਲੇਡੀ ਕਾਸਟੇਬਲ ਕਿਰਨਦੀਪ ਕੌਰ ਸ਼ਾਮਿਲ ਸਨ। ਟੀਮ ਨੇ ਦਸਿਆ ਕਿ ਬਜੁਰਗ ਕੋਲੋਂ ਕੁਝ ਨਗਦੀ, ਸੋਨਾ , ਡਾਕੂਮੈਂਟ ਅਤੇ ਇਕ ਸਕੂਟੀ ਹਾਸਿਲ ਹੋਈ। ਟੀਮ ਇੰਚਾਰਜ ਦੇਵੀ ਦਿਆਲ ਨੇ ਦਸਿਆ ਕਿ ਇਹ ਬਜੁਰਗ ਜੋੜਾ ਸਤੰਬਰ 2024 ਵਿਚ ਵੀ ਘਰੇਲੂ ਝਗੜੇ ਕਾਰਨ ਛਾਲ ਮਾਰਨ ਲਈ ਨਹਿਰ ਦੇ ਕੋਲ ਪੁੱਜਾ ਸੀ।

ਜਿਸ ਨੂੰ ਐਸਐਸਐਫ ਟੀਮ ਨੇ ਅਜਿਹਾ ਕਰਨ ਤੋਂ ਰੋਕ ਲਿਆ ਸੀ।ਇਸ ਵਾਰ ਇਸ ਜੋੜੇ ਨੂੰ ਨਹਿਰ ਵਿਚ ਛਾਲ ਐਸਐਸਐਫ ਟੀਮ ਦੀ ਤੈਨਾਤੀ ਵਾਲੀ ਥਾਂ ਤੋਂ ਦੂਰ ਜਾ ਕੇ ਮਾਰੀ । ਪਰ ਟੀਮ ਨੂੰ ਫਿਰ ਵੀ ਪਤਾ ਲੱਗਣ ਤੇ ਇਸ ਜੋੜੇ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਬਚਾ ਲਿਆ ਗਿਆ। ਜੋੜੇ ਦੀ ਆਪਣੇ ਪੁੱਤਰ ਨਾਲ ਘਰੇਲੂ ਲੜਾਈ ਚੱਲਦੀ ਸੀ। ਜਿਸ ਕਾਰਨ ਉਨ੍ਹਾਂ ਵਲੋਂ ਅਜਿਹਾ ਕੀਤਾ ਗਿਆ।

Read Latest News and Breaking News at Daily Post TV, Browse for more News

Ad
Ad