Journalism Of Hope
BREAKING NEWS
ਲੁਧਿਆਣਾ: ਔਰਤ ਨੇ ਡਾ. ਅੰਬੇਡਕਰ ਦੇ ਬੁੱਤ ‘ਤੇ ਲੱਗਿਆ ਸ਼ੀਸ਼ਾ ਪੱਥਰ ਮਾਰ ਕੇ ਤੋੜਿਆ: ਘਟਨਾ CCTV ’ਚ ਕੈਦ.....ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ: ਨੋਡਲ ਅਫ਼ਸਰ ਤਾਲਮੇਲ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸਕੱਤਰੇਤ ਨੂੰ ਪੱਤਰ ਲਿਖਿਆ...ਪਤਨੀ ਦਾ ਕਤਲ ਕਰਕੇ ਲਾਸ਼ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਪਤੀ ਨੂੰ ਉਮਰ ਕੈਦ.....ਤਰਨਤਾਰਨ ’ਚ ਪਰਾਲੀ ਸਾੜਨ ਤੋਂ ਰੋਕਣ ਗਏ ਕਲੱਸਟਰ ਅਧਿਕਾਰੀ ’ਤੇ ਹਮਲਾ.....ਪੰਜਾਬ ਸਰਕਾਰ ਨੇ DA ਬਕਾਏ ਦੀ ਅਦਾਇਗੀ ਸਬੰਧੀ ਸ਼ੁਰੂ ਕੀਤੀ ਵਿੱਤੀ ਸਮੀਖਿਆ.....ਦਿਲਜੀਤ ਦੋਸਾਂਝ ਦਾ ਦਿੱਲੀ ’ਚ ਅੱਜ ਹੋਵੇਗਾ ਲਾਈਵ ਕੰਸਰਟ, JLN ਸਟੇਡੀਅਮ ’ਚ ਜੁਟਣਗੇ ਹਜ਼ਾਰਾਂ ਪ੍ਰਸ਼ੰਸਕ....

ਪੰਜਾਬ ਪੁਲਿਸ ਦਾ ASI ਚਿੱਟਾ ਪੀਂਦਾ ਫੜਿਆ, ਡੋਪ ਟੈਸਟ ਰਿਪੋਰਟ ਆਈ ਪਾਜ਼ੀਟਿਵ

Punjab Police ASI Drug Addiction; ਮਾਨਸਾ ਦੇ ਬੁਢਲਾਡਾ ਵਿੱਚ ਲੋਕਾਂ ਨੇ ਪੰਜਾਬ ਪੁਲਿਸ ਦੇ ਇੱਕ ASI ਨੂੰ ਕਥਿਤ ਤੌਰ ‘ਤੇ ਚਿੱਟਾ ਪੀਂਦਿਆਂ ਫੜ ਲਿਆ। ਇਸ ਦੌਰਾਨ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਵਿਚ ਬਾਜ਼ਾਰ ਘੇਰ ਲਿਆ। ASI ਦੀ ਪਛਾਣ ਸਹਿਜਪ੍ਰੀਤ ਸਿੰਘ (50) ਵਜੋਂ ਹੋਈ ਹੈ। ਮੌਕੇ ‘ਤੇ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਇੱਥੇ ਸਿਖਲਾਈ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ਪੁਲਿਸ ਦਾ ASI ਚਿੱਟਾ ਪੀਂਦਾ ਫੜਿਆ, ਡੋਪ ਟੈਸਟ ਰਿਪੋਰਟ ਆਈ ਪਾਜ਼ੀਟਿਵ

Punjab Police ASI Drug Addiction; ਮਾਨਸਾ ਦੇ ਬੁਢਲਾਡਾ ਵਿੱਚ ਲੋਕਾਂ ਨੇ ਪੰਜਾਬ ਪੁਲਿਸ ਦੇ ਇੱਕ ASI ਨੂੰ ਕਥਿਤ ਤੌਰ ‘ਤੇ ਚਿੱਟਾ ਪੀਂਦਿਆਂ ਫੜ ਲਿਆ। ਇਸ ਦੌਰਾਨ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਵਿਚ ਬਾਜ਼ਾਰ ਘੇਰ ਲਿਆ। ASI ਦੀ ਪਛਾਣ ਸਹਿਜਪ੍ਰੀਤ ਸਿੰਘ (50) ਵਜੋਂ ਹੋਈ ਹੈ। ਮੌਕੇ ‘ਤੇ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਇੱਥੇ ਸਿਖਲਾਈ ਲਈ ਆਇਆ ਹੈ ਅਤੇ ਉਸ ਨੇ ਕੋਈ ਨਸ਼ਾ ਨਹੀਂ ਕੀਤਾ।

ਲੋਕਾਂ ਨੇ ਦਾਅਵਾ ਕੀਤਾ ਕਿ ASI ਦੀ ਜੇਬ ਵਿੱਚੋਂ ਨਸ਼ੇ ਦੀ ਪੁੜੀ ਵੀ ਮਿਲੀ ਹੈ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੜਕ ਵਿਚਾਲੇ ਬਿਠਾ ਦਿੱਤਾ ਅਤੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਲੋਕਾਂ ਨੇ ਧਰਨਾ ਲਾ ਕੇ ਪੁਲਿਸ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਧਰਨੇ ਮਗਰੋਂ ਕਰਵਾਇਆ ਡੋਪ ਟੈਸਟ

ਲੋਕਾਂ ਦੇ ਵਿਰੋਧ ਤੋਂ ਬਾਅਦ ਬੁਢਲਾਡਾ ਪੁਲਿਸ ਨੇ ASI ਸਹਿਜਪ੍ਰੀਤ ਸਿੰਘ ਦਾ ਡੋਪ ਟੈਸਟ ਕਰਵਾਇਆ। ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਥਾਣਾ ਬੁਢਲਾਡਾ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਹਾਨ ਖੇਲਾਂ ਵਿੱਚ ਚੱਲ ਰਹੀ ਸੀ ਸਿਖਲਾਈ: SP

ਇਸ ਮਾਮਲੇ ਬਾਰੇ SP ਨਰਿੰਦਰ ਸਿੰਘ ਨੇ ਦੱਸਿਆ ਕਿ ਸਹਿਜਪ੍ਰੀਤ ਸਿੰਘ ਜਹਾਨ ਖੇਲਾਂ ਵਿੱਚ ਸਿਖਲਾਈ ਲੈ ਰਿਹਾ ਸੀ ਅਤੇ ਉਸ ਦੀ ਡਿਊਟੀ ਬੁਢਲਾਡਾ ਵਿੱਚ ਲਗਾਈ ਗਈ ਸੀ। ਇਸੇ ਦੌਰਾਨ ਲੋਕਾਂ ਨੇ ਉਸ ਨੂੰ ਨਸ਼ਾ ਕਰਦਿਆਂ ਫੜ ਲਿਆ। SP ਮੁਤਾਬਕ ਡੋਪ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਥਾਣਾ ਬੁਢਲਾਡਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News