ਪੰਜਾਬ ਪੁਲਿਸ ਦਾ ‘ਨਸ਼ਾ ਵਿਰੋਧੀ’ ਮੁਹਿੰਮ ‘ਤੇ ਸਖਤ ਐਕਸ਼ਨ, ਨਸ਼ਾ ਤਸਕਰ ਦੇ ਘਰ ‘ਤੇ ਚਲਿਆ ‘ਪੀਲਾ ਪੰਜਾ’

Amritsar drug bust action; ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਸੁਲਤਾਨਵਿੰਡ ਰੋਡ ’ਤੇ ਅੱਜ ਪੁਲਿਸ ਅਤੇ ਨਗਰ ਨਿਗਮ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਇੱਕ ਚਰਚਿਤ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ। ਇਸ ਦੌਰਾਨ ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਖੁਦ ਮੌਕੇ ’ਤੇ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 2026 ਦੇ […]
Jaspreet Singh
By : Published: 23 Feb 2026 15:45:PM
ਪੰਜਾਬ ਪੁਲਿਸ ਦਾ ‘ਨਸ਼ਾ ਵਿਰੋਧੀ’ ਮੁਹਿੰਮ ‘ਤੇ ਸਖਤ ਐਕਸ਼ਨ, ਨਸ਼ਾ ਤਸਕਰ ਦੇ ਘਰ ‘ਤੇ ਚਲਿਆ ‘ਪੀਲਾ ਪੰਜਾ’

Amritsar drug bust action; ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਸੁਲਤਾਨਵਿੰਡ ਰੋਡ ’ਤੇ ਅੱਜ ਪੁਲਿਸ ਅਤੇ ਨਗਰ ਨਿਗਮ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਇੱਕ ਚਰਚਿਤ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ। ਇਸ ਦੌਰਾਨ ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਖੁਦ ਮੌਕੇ ’ਤੇ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕੀਤੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 2026 ਦੇ ਦੂਜੇ ਮਹੀਨੇ ਦੇ ਅੰਤ ਤੱਕ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਤੱਕ 281 ਕੇਸ ਦਰਜ ਕਰਕੇ 494 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਡਰੱਗ ਪੈਡਲਰਾਂ, ਸਪਲਾਇਰਾਂ ਅਤੇ ਸਮਗਲਰਾਂ ਤੋਂ 13 ਕਿਲੋ ਤੋਂ ਵੱਧ ਹੀਰੋਇਨ, ਅਫੀਮ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਨਾਲ ਹੀ ਕਰੀਬ 15 ਲੱਖ 62 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 13 ਵਾਹਨ ਵੀ ਜ਼ਬਤ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਇਹ ਕਾਰਵਾਈ ਕੋਰਟ ਆਤਮਾ ਰਾਮ, ਸੁਲਤਾਨਵਿੰਡ ਰੋਡ ਸਥਿਤ ਕਲੀ ਨੰਬਰ-4 ਵਿੱਚ ਕੀਤੀ ਗਈ ਹੈ। ਇਹ ਘਰ ਦੋ ਸਕੇ ਭਰਾਵਾਂ ਕੁਲਜੀਤ ਉਰਫ਼ ਹੈਪੀ ਪੈਂਚਰ ਅਤੇ ਜਤਿੰਦਰ ਉਰਫ਼ ਸੋਨੂ ਦਾ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ। ਦੋਹਾਂ ਖ਼ਿਲਾਫ਼ ਕੁੱਲ ਛੇ ਤੋਂ ਅੱਠ ਗੰਭੀਰ ਮੁਕਦਮੇ ਦਰਜ ਹਨ, ਜਿਨ੍ਹਾਂ ਵਿੱਚ 2014 ਤੋਂ ਲੈ ਕੇ 307, 302, ਲੜਾਈ-ਝਗੜੇ, ਡਰੱਗ ਟਰੇਡ, ਨਸ਼ੀਲਾ ਪਾਊਡਰ, ਹੀਰੋਇਨ, ਡਰੱਗ ਮਨੀ ਅਤੇ ਸਨੈਚਿੰਗ ਵਰਗੇ ਹੇਨਸ ਕ੍ਰਾਈਮ ਸ਼ਾਮਲ ਹਨ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਨਾਲ ਕਮਾਈ ਗਈ ਗੈਰਕਾਨੂੰਨੀ ਦੌਲਤ ’ਤੇ ਬੁਲਡੋਜ਼ਰ ਚਲਾਉਣਾ ਇੱਕ ਸਿੰਬੋਲਿਕ ਪਰ ਸਖ਼ਤ ਸੰਦੇਸ਼ ਹੈ। ਲੋਕ ਅਕਸਰ ਵੇਖਦੇ ਹਨ ਕਿ ਨਸ਼ਾ ਤਸਕਰ ਮਹਿੰਗੇ ਘਰ, ਏਸੀ ਅਤੇ ਸ਼ਾਨਦਾਰ ਜੀਵਨ ਜੀ ਰਹੇ ਹਨ, ਪਰ ਹੁਣ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਅਜਿਹੀ ਕਮਾਈ ਕਦੇ ਵੀ ਕਾਨੂੰਨ ਦੀ ਨਜ਼ਰ ਤੋਂ ਨਹੀਂ ਬਚੇਗੀ।

ਉਹਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਜਿੱਥੇ ਵੀ ਗੈਰਕਾਨੂੰਨੀ ਤਾਮੀਰ ਦੀ ਪਛਾਣ ਕੀਤੀ ਜਾਂਦੀ ਹੈ, ਉੱਥੇ ਪੁਲਿਸ ਪੂਰੀ ਤਰ੍ਹਾਂ ਸਹਿਯੋਗ ਕਰਦੀ ਹੈ। ਇਹ ਅੰਮ੍ਰਿਤਸਰ ਪੁਲਿਸ ਵੱਲੋਂ 20ਵੀਂ ਡੈਮੋਲਿਸ਼ਨ ਕਾਰਵਾਈ ਹੈ, ਜਿਸ ਨਾਲ ਲੋਕਾਂ ਵਿੱਚ ਚੰਗਾ ਅਤੇ ਸਪਸ਼ਟ ਸੰਦੇਸ਼ ਜਾ ਰਿਹਾ ਹੈ। ਮੌਕੇ ’ਤੇ ਵੱਡੀ ਗਿਣਤੀ ਵਿੱਚ ਲੋਕ ਛੱਤਾਂ ’ਤੇ ਖੜ੍ਹ ਕੇ ਇਸ ਕਾਰਵਾਈ ਨੂੰ ਦੇਖਦੇ ਨਜ਼ਰ ਆਏ। ਪੁਲਿਸ ਕਮਿਸ਼ਨਰ ਨੇ ਅਖੀਰ ’ਚ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਸ ਮੁਹਿੰਮ ਵਿੱਚ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਅੰਮ੍ਰਿਤਸਰ ਪੁਲਿਸ ਦੀ ਨੀਤੀ ਪੂਰੀ ਤਰ੍ਹਾਂ ਜ਼ੀਰੋ ਟੋਲਰੈਂਸ ਦੀ ਹੈ।

Read Latest News and Breaking News at Daily Post TV, Browse for more News

Ad
Ad