Journalism Of Hope
BREAKING NEWS
ਵੱਡੀ ਖ਼ਬਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ.....ਮੈਡ ਸੰਧੂ ਕਤਲ ਮਾਮਲੇ ’ਚ ਪਹਿਲੀ ਗ੍ਰਿਫ਼ਤਾਰੀ, ਸ਼ੂਟਰ ਅਹਿਮਦਾਬਾਦ ਤੋਂ ਕਾਬੂ.......LPU ਹਿੰਸਾ ਮਾਮਲਾ: ਰਾਜਸਥਾਨ ਤੇ ਹਰਿਆਣਾ ਤੋਂ ਦੋ ਹੋਰ ਵਿਦਿਆਰਥੀ ਗ੍ਰਿਫ਼ਤਾਰ......CM ਭਗਵੰਤ ਮਾਨ ਦੇ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ SC ਦੀ ਸੁਣਵਾਈ ਕੱਲ੍ਹ ਤੱਕ ਮੁਲਤਵੀ......ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ SIT ਦਾ ਗਠਨ.....ਪਟਿਆਲਾ ਸਮੇਤ 3 ਸ਼ਹਿਰੀ ਸੰਸਥਾਵਾਂ ਦੇ 50 ਵਾਰਡਾਂ ਦੀ ਚੋਣ ਰੱਦ, 6 ਹਫ਼ਤਿਆਂ ’ਚ ਮੁੜ ਚੋਣ ਦੇ ਹੁਕਮ.....

ਦਿਨ ਦਿਹਾੜੇ ਠੱਗੀ: ਗੂਗਲ ਪੇਅ ਦਾ ਨਕਲੀ ਭੁਗਤਾਨ ਦਿਖਾ ਕੇ 11,500 ਦਾ ਸਮਾਨ ਲੈ ਉਡੇ ਸ਼ਾਤਿਰ

ਕਪੂਰਥਲਾ ਦੇ ਨਡਾਲਾ–ਬੇਗੋਵਾਲ ਰੋਡ ’ਤੇ ਠੱਗੀ ਦੀ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸ਼ਾਤਿਰ ਵਿਅਕਤੀ ਨੇ ਡਿਜ਼ਿਟਲ ਭੁਗਤਾਨ ਦਾ ਝਾਂਸਾ ਦੇ ਕੇ ਦੁਕਾਨਦਾਰ ਨੂੰ ਚਕਮਾ ਦਿੱਤਾ ਅਤੇ ਮਹਿੰਗਾ ਸਮਾਨ ਲੈ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ, ਇਹ ਵਾਰਦਾਤ ਸ਼ਾਮ ਕਰੀਬ 7:30 ਵਜੇ ਸੰਨੀ ਜਨਰਲ ਸਟੋਰ ’ਤੇ ਵਾਪਰੀ। ਦੁਕਾਨ ਮਾਲਕ […]
By : Updated On: 11 Apr 2026 07:50:AM
ਦਿਨ ਦਿਹਾੜੇ ਠੱਗੀ: ਗੂਗਲ ਪੇਅ ਦਾ ਨਕਲੀ ਭੁਗਤਾਨ ਦਿਖਾ ਕੇ 11,500 ਦਾ ਸਮਾਨ ਲੈ ਉਡੇ ਸ਼ਾਤਿਰ

ਕਪੂਰਥਲਾ ਦੇ ਨਡਾਲਾ–ਬੇਗੋਵਾਲ ਰੋਡ ’ਤੇ ਠੱਗੀ ਦੀ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸ਼ਾਤਿਰ ਵਿਅਕਤੀ ਨੇ ਡਿਜ਼ਿਟਲ ਭੁਗਤਾਨ ਦਾ ਝਾਂਸਾ ਦੇ ਕੇ ਦੁਕਾਨਦਾਰ ਨੂੰ ਚਕਮਾ ਦਿੱਤਾ ਅਤੇ ਮਹਿੰਗਾ ਸਮਾਨ ਲੈ ਕੇ ਫਰਾਰ ਹੋ ਗਿਆ।

ਇਸ਼ਤਿਹਾਰ

ਮਿਲੀ ਜਾਣਕਾਰੀ ਅਨੁਸਾਰ, ਇਹ ਵਾਰਦਾਤ ਸ਼ਾਮ ਕਰੀਬ 7:30 ਵਜੇ ਸੰਨੀ ਜਨਰਲ ਸਟੋਰ ’ਤੇ ਵਾਪਰੀ। ਦੁਕਾਨ ਮਾਲਕ ਸਨੀ ਅਰੋੜਾ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਗਾਹਕ ਬਣ ਕੇ ਦੁਕਾਨ ਵਿੱਚ ਆਇਆ ਅਤੇ ਨੋਟਾਂ ਦੇ ਹਾਰ ਸਮੇਤ ਹੋਰ ਸਮਾਨ ਖਰੀਦਣ ਲੱਗਾ।

ਉਸ ਨੇ ਕਰੀਬ 11,500 ਰੁਪਏ ਦਾ ਸਮਾਨ ਇਕੱਠਾ ਕਰਵਾਇਆ ਅਤੇ ਭੁਗਤਾਨ ਲਈ ਗੂਗਲ ਪੇਅ ਰਾਹੀਂ ਪੈਸੇ ਭੇਜਣ ਦਾ ਦਾਅਵਾ ਕੀਤਾ। ਇਸ ਦੌਰਾਨ ਦੁਕਾਨ ’ਤੇ ਭੀੜ ਹੋਣ ਦਾ ਫਾਇਦਾ ਚੁੱਕਦਿਆਂ ਉਹ ਵਿਅਕਤੀ ਸਮਾਨ ਲੈ ਕੇ ਬਾਹਰ ਨਿਕਲ ਗਿਆ ਅਤੇ ਆਪਣੇ ਸਾਥੀ ਨਾਲ ਸਕੂਟਰੀ ’ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ।

ਉਹਨਾਂ ਦੱਸਿਆ ਕਿ ਜਦੋਂ ਭੁਗਤਾਨ ਦੀ ਗੱਲ ਆਈ ਤਾਂ ਸ਼ਾਤਰ ਠੱਗ ਨੇ ਗੂਗਲ ਪੇਅ ਰਾਹੀਂ ਪੈਸੇ ਭੇਜਣ ਦਾ ਕਹਿੰਦੇ ਹੋਏ ਸਮਾਨ ਲੈ ਲਿਆ। ਇਸ ਦੌਰਾਨ ਦੁਕਾਨ ’ਤੇ ਹੋਰ ਗਾਹਕਾਂ ਦੀ ਭੀੜ ਦਾ ਫਾਇਦਾ ਚੁੱਕਦਿਆਂ ਉਹ ਬਾਹਰ ਨਿਕਲ ਗਿਆ ਅਤੇ ਉਥੇ ਮੌਜੂਦ ਆਪਣੇ ਸਾਥੀ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਢਿਲਵਾਂ ਰੋਡ ਵੱਲ ਭੱਜ ਗਿਆ।

ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਨੇ ਤੁਰੰਤ ਪਿੱਛਾ ਵੀ ਕੀਤਾ ਪਰ ਹਨੇਰੇ ਦਾ ਫਾਇਦਾ ਚੁੱਕ ਕੇ ਦੋਵੇਂ ਕਿਧਰੇ ਗਾਇਬ ਹੋ ਗਏ। ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ।

ਮਾਮਲੇ ਦੀ ਸੂਚਨਾ ਨਡਾਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

ਪਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਵਾਲ ਉੱਠਦੇ ਹਨ ਕਿ ਕੀ ਡਿਜ਼ਿਟਲ ਭੁਗਤਾਨ ਦੇ ਨਾਮ ’ਤੇ ਠੱਗੀ ਦੇ ਮਾਮਲੇ ਹੋਰ ਵੱਧਣਗੇ? ਕੀ ਆਮ ਲੋਕ ਅਤੇ ਵਪਾਰੀ ਹੁਣ ਵੀ ਇਸ ਤਰ੍ਹਾਂ ਦੇ ਝਾਂਸਿਆਂ ਤੋਂ ਸਚੇਤ ਹਨ ਜਾਂ ਨਹੀਂ?  

Read Latest News and Breaking News at Daily Post TV, Browse for more News

Ad
Ad

Punjab District News