Journalism Of Hope
BREAKING NEWS
ਜਲਾਲਾਬਾਦ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਅਕਾਲੀ ਦਲ ਵਿੱਚ ਸ਼ਾਮਲ......ਕੈਨੇਡਾ ’ਚ ਪੰਜਾਬੀ ਮਹਿਲਾ ਕੌਂਸਲਰ ਖਿਲਾਫ ਨਫ਼ਰਤੀ ਪੋਸਟਰ ਲੱਗੇ.....ਬਠਿੰਡਾ ‘ਚ ਇੱਕ ਕਲੋਨੀ ’ਚ ਕੰਧ ’ਤੇ ਲਿਖਿਆ ‘ਚਿੱਟਾ ਹੀ ਚਿੱਟਾ’ !......ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਕੇਜਰੀਵਾਲ......ਬਿਕਰਮ ਮਜੀਠੀਆ ਦਾ ਕੇਜਰੀਵਾਲ ’ਤੇ ਜਵਾਬੀ ਹਮਲਾ, 2018 ਦੀ ਚਿੱਠੀ ਕਰਵਾਈ ਯਾਦ.....ਪੰਜਾਬ ’ਚ ਅਸਲਾ ਲਾਇਸੈਂਸ ਬਣਵਾਉਣਾ ਹੋਵੇਗਾ ਔਖਾ, ਸਰਕਾਰ ਵੱਲੋਂ ਕੀਤੀ ਜਾ ਰਹੀ ਨਿਯਮਾਂ ‘ਚ ਸਖ਼ਤੀ......ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ, ਮਾਸਟਰਮਾਈਂਡ ਗ੍ਰਿਫ਼ਤਾਰ......ਕਲਯੁਗੀ ਪੁੱਤ ਵੱਲੋਂ ਆਪਣੇ ਪਿਤਾ ਦਾ ਬੇਰਹਿਮ ਨਾਲ ਕਤਲ.....ਨਾਜਾਇਜ਼ ਸਬੰਧਾਂ ਤੋਂ ਨਾਰਾਜ਼ ਪੁੱਤ ਨੇ ਦੋਸਤ ਨਾਲ ਮਿਲ ਕੇ ਮਾਂ ਦੇ ਪ੍ਰੇਮੀ ਦਾ ਕੀਤਾ ਕਤਲ....ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲਾ: NIA ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ......

ਪੰਜਾਬ ਪੁਲਿਸ ਦਾ ਆਪਰੇਸ਼ਨ ਪ੍ਰਹਾਰ-2.0, ਵੱਖ-ਵੱਖ ਜਿਲ੍ਹਿਆਂ ‘ਚ ਵੱਡੇ ਐਕਸ਼ਨ

Punjab News: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਜੀਪੀ ਪੰਜਾਬ ਦੀ ਅਗਵਾਈ ਹੇਠ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਇਆ ਜਾ ਰਿਹਾ ‘ਆਪ੍ਰੇਸ਼ਨ ਪ੍ਰਹਾਰ-2’ ਪੂਰੇ ਸਿਖਰਾਂ ‘ਤੇ ਹੈ। ਇਸ 72 ਘੰਟੇ ਦੇ ਵਿਸ਼ੇਸ਼ ਅਭਿਆਨ ਤਹਿਤ ਬਰਨਾਲਾ, ਫਰੀਦਕੋਟ, ਕਪੂਰਥਲਾ ਅਤੇ ਬਠਿੰਡਾ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਅਪਰਾਧਿਕ ਅਨਸਰਾਂ ‘ਤੇ ਸ਼ਿਕੰਜਾ ਕੱਸਿਆ ਹੈ। ਇਸ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Punjab News: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਜੀਪੀ ਪੰਜਾਬ ਦੀ ਅਗਵਾਈ ਹੇਠ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਇਆ ਜਾ ਰਿਹਾ ‘ਆਪ੍ਰੇਸ਼ਨ ਪ੍ਰਹਾਰ-2’ ਪੂਰੇ ਸਿਖਰਾਂ ‘ਤੇ ਹੈ। ਇਸ 72 ਘੰਟੇ ਦੇ ਵਿਸ਼ੇਸ਼ ਅਭਿਆਨ ਤਹਿਤ ਬਰਨਾਲਾ, ਫਰੀਦਕੋਟ, ਕਪੂਰਥਲਾ ਅਤੇ ਬਠਿੰਡਾ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਅਪਰਾਧਿਕ ਅਨਸਰਾਂ ‘ਤੇ ਸ਼ਿਕੰਜਾ ਕੱਸਿਆ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਭਗੌੜੇ ਅਪਰਾਧੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਹੈ।

ਬਰਨਾਲਾ: ਬੰਬੀਹਾ ਗਰੁੱਪ ਨਾਲ ਜੁੜੇ ਸ਼ੱਕੀਆਂ ਸਮੇਤ 75 ਹਿਰਾਸਤ ਵਿੱਚ
ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 350 ਪੁਲਿਸ ਮੁਲਾਜ਼ਮਾਂ ਦੀਆਂ 27 ਟੀਮਾਂ ਬਣਾ ਕੇ 75 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 75 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 35 ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਫੜੇ ਗਏ ਕਈ ਮੁਲਜ਼ਮਾਂ ਦਾ ਸਬੰਧ ਬੰਬੀਹਾ ਗਰੁੱਪ ਅਤੇ ਹੋਰ ਗੈਂਗਸਟਰਾਂ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਰਿਮਾਂਡ ਲੈ ਕੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।

ਫਰੀਦਕੋਟ: 500 ਮੁਲਾਜ਼ਮਾਂ ਦੀਆਂ 67 ਟੀਮਾਂ ਵੱਲੋਂ ਛਾਪੇਮਾਰੀ
ਫਰੀਦਕੋਟ ਵਿੱਚ ਇਸ ਮੁਹਿੰਮ ਦੀ ਅਗਵਾਈ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਕਰ ਰਹੇ ਹਨ, ਜਦਕਿ ਨਿਗਰਾਨੀ ਲਈ ਡੀ.ਆਈ.ਜੀ. ਕ੍ਰਾਈਮ ਨਵੀਨ ਸੈਣੀ ਖ਼ੁਦ ਪਹੁੰਚੇ। ਇੱਥੇ 500 ਪੁਲਿਸ ਕਰਮਚਾਰੀਆਂ ਦੀਆਂ 67 ਟੀਮਾਂ ਵੱਲੋਂ ਨਸ਼ੇ ਦੇ ਹੌਟਸਪੋਟ ਇਲਾਕਿਆਂ ਵਿੱਚ ਦਬਿਸ਼ ਦਿੱਤੀ ਗਈ ਅਤੇ 40 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਡੀ.ਆਈ.ਜੀ. ਸੈਣੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਨੂੰ ਭਾਰਤ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਵੀ ਜਾਰੀ ਹੈ।

ਕਪੂਰਥਲਾ: 15 ਮੁਲਜ਼ਮ ਗ੍ਰਿਫ਼ਤਾਰ, ਚੋਰੀ ਦੇ ਵਾਹਨ ਤੇ ਨਸ਼ਾ ਬਰਾਮਦ
ਕਪੂਰਥਲਾ ਦੇ ਐਸ.ਐਸ.ਪੀ. ਗੌਰਵ ਤੂਰਾ ਅਨੁਸਾਰ ਪੁਲਿਸ ਨੇ ਮਹਿਤਾਬਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ 45 ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ, ਜਿਨ੍ਹਾਂ ਵਿੱਚੋਂ 15 ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੇ ਮੋਟਰਸਾਈਕਲ, ਨਸ਼ੀਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਹੈ।

ਬਠਿੰਡਾ: ਸਪੈਸ਼ਲ ਡੀਜੀਪੀ ਦੀ ਅਗਵਾਈ ‘ਚ 71 ਗ੍ਰਿਫ਼ਤਾਰੀਆਂ
ਬਠਿੰਡਾ ਵਿੱਚ ਸਪੈਸ਼ਲ ਡੀਜੀਪੀ (PSPCL) ਜਤਿੰਦਰ ਕੁਮਾਰ ਜੈਨ ਦੀ ਅਗਵਾਈ ਵਿੱਚ ਵੱਡੀ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ 71 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਭਾਰੀ ਮਾਤਰਾ ਵਿੱਚ ਹੈਰੋਇਨ, ਸਮੈਕ, ਨਸ਼ੀਲੀਆਂ ਗੋਲੀਆਂ ਅਤੇ ਅਫ਼ੀਮ ਦੀ ਭੁੱਕੀ ਜ਼ਬਤ ਕੀਤੀ ਹੈ। ਡੀਜੀਪੀ ਜੈਨ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਸਿਰਫ਼ ਅਪਰਾਧੀਆਂ ਵਿਰੁੱਧ ਹੈ ਅਤੇ ਕਿਸੇ ਵੀ ਬੇਗੁਨਾਹ ਵਿਅਕਤੀ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News