Banner
Banner

ਪੰਜਾਬ ਦੇ ਹੜ੍ਹ ਪੀੜਤਾਂ ਲਈ ਨਿਊਜ਼ੀਲੈਂਡ ਤੋਂ ਪੰਜਾਬੀ ਮੂਲ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਵੱਡਾ ਉਪਰਾਲਾ, ਹੜ੍ਹ ਪੀੜਤਾਂ ਲਈ ਭੇਜੀ ਮਦਦ

Punjab Floods: ਪੰਜਾਬ ਦੀ ਮਦਦ ਲਈ ਜਿੱਥੇ ਵੱਖੋ-ਵੱਖ ਸਮਾਜ ਸੇਵੀ ਆਗੂਆਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਵਿਦੇਸ਼ਾਂ ‘ਚ ਵਸਦੇ ਪੰਜਾਬ ਮੂਲ ਦੇ ਲੋਕ ਵੀ ਅੱਗੇ ਆ ਰਹੇ ਹਨ। Effort for Flood Victims in Punjab: ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ […]
Amritpal Singh
By : Updated On: 18 Sep 2025 14:51:PM
ਪੰਜਾਬ ਦੇ ਹੜ੍ਹ ਪੀੜਤਾਂ ਲਈ ਨਿਊਜ਼ੀਲੈਂਡ ਤੋਂ ਪੰਜਾਬੀ ਮੂਲ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਵੱਡਾ ਉਪਰਾਲਾ, ਹੜ੍ਹ ਪੀੜਤਾਂ ਲਈ ਭੇਜੀ ਮਦਦ

Punjab Floods: ਪੰਜਾਬ ਦੀ ਮਦਦ ਲਈ ਜਿੱਥੇ ਵੱਖੋ-ਵੱਖ ਸਮਾਜ ਸੇਵੀ ਆਗੂਆਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਵਿਦੇਸ਼ਾਂ ‘ਚ ਵਸਦੇ ਪੰਜਾਬ ਮੂਲ ਦੇ ਲੋਕ ਵੀ ਅੱਗੇ ਆ ਰਹੇ ਹਨ।

Effort for Flood Victims in Punjab: ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਮਦਦ ਦੇ ਨਾਲ-ਨਾਲ ਹੁਣ ਪੰਜਾਬ ਲਈ ਵਿਦੇਸ਼ਾਂ ਤੋਂ ਵੀ ਮਦਦ ਸਾਹਮਣੇ ਆਉਣ ਲੱਗੀ ਹੈ। ਇਸ ਮਦਦ ਦੇ ਨਾਲ ਹੀ ਇੱਕ ਹੋਰ ਮਿਸਾਲ ਕਾਈਮ ਹੋਈ ਹੈ ਕਿ ਪੰਜਾਬੀ ਕਿਤੇ ਵੀ ਹੋਣ ਆਪਣਿਆਂ ‘ਤੇ ਜਦੋਂ ਮੁਸਿਬੱਤ ਆਉਂਦੀ ਹੈ ਤਾਂ ਪੰਜਾਬੀ ਕਿਤੇ ਵੀ ਵੱਸਦਾ ਹੋਵੇ ਆਣ ਖੜ੍ਹਾ ਹੁੰਦਾ ਹੈ।

ਪਹਾੜਾਂ ‘ਚ ਹੋਈ ਹੱਦ ਤੋਂ ਵੱਧ ਬਰਸਾਤ ਕਾਰਨ ਕੁਦਰਤੀ ਹੜ੍ਹਾਂ ਕਾਰਨ ਪੰਜਾਬ ਨੂੰ ਕਾਫੀ ਨੁਕਸਾਨ ਹੋਇਆ। ਪੰਜਾਬ ਦੀ ਮਦਦ ਲਈ ਜਿੱਥੇ ਵੱਖੋ-ਵੱਖ ਸਮਾਜ ਸੇਵੀ ਆਗੂਆਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਵਿਦੇਸ਼ਾਂ ‘ਚ ਵਸਦੇ ਪੰਜਾਬ ਮੂਲ ਦੇ ਲੋਕ ਵੀ ਅੱਗੇ ਆ ਰਹੇ ਹਨ।

ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੁਆ ਦੇ ਪਲੇਟੋਪਿਆ ਚਾਇਲਡ ਕੇਅਰ ਸੈਂਟਰ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਆਪਣੀ ਪੋਕਟ ਮੰਨੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਭੇਜੀ ਜਾ ਰਹੀ ਹੈ, ਉੱਥੇ ਹੀ ਟੀਚਰ ਵਿੰਡੀ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਹੋਰਨਾਂ ਲੋਕਾਂ ਨੂੰ ਵੀ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਇਸ ਕਾਰਜ ਲਈ ਇਨ੍ਹਾਂ ਬੱਚਿਆਂ ਦੇ ਅਧਿਆਪਕਾਂ ਵੱਲੋਂ ਵੀ ਮਦਦ ਲਈ ਹੱਥ ਅੱਗੇ ਵਧਾਇਆ ਗਿਆ ਹੈ।

ਛੋਟੇ-ਛੋਟੇ ਬੱਚਿਆਂ ਵੱਲੋਂ ਆਪਣੇ ਹੱਥਾਂ ਵਿੱਚ ਹੱਥਾਂ ‘ਚ ਤਕਤੀਆਂ ਫੜ੍ਹ ਕੇ ਲਿਖਿਆ ਕਿ “ਪੰਜਾਬ ਸਾਡੇ ਦਿਲ ਵਿੱਚ”, “ਬਹੁਤ ਜਿਆਦਾ ਮੀਂਹ ਕਰਕੇ ਹੜ੍ਹ ਆਏ ਹਨ”, “ਨਿਊਜ਼ੀਲੈਂਡ ਤੋਂ ਪੰਜਾਬ”, “ਅਸੀਂ ਪੰਜਾਬ ਦੀ ਮਦਦ ਕਰਨਾ ਚਾਹੁੰਦੇ ਹਾਂ” ਦੇ ਵੱਖੋ ਵੱਖ ਸਲੋਗਨ ਲਗਾਏ ਜਾ ਰਹੇ ਹਨ। ਨਾਲ ਹੀ ਪੰਜਾਬ ਦੀ ਮਦਦ ਕਰਨ ਦੀ ਅਪੀਲ ਨਾਲ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਹਨ।

Read Latest News and Breaking News at Daily Post TV, Browse for more News

Ad
Ad