Journalism Of Hope
BREAKING NEWS
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਝਟਕਾ, ਰਿਸ਼ਵਤ ਮਾਮਲੇ ਦੀ FIR ਰੱਦ ਕਰਨ ਦੀ ਪਟੀਸ਼ਨ ਖਾਰਜ....ਹਰਿਆਣਾ ‘ਚ ਗੁਰਸਿਮਰਨ ਸਿੰਘ ਮੰਡ ਦੀ ਕੁੱਟਮਾਰ......ਸਰਹੱਦ ਪਾਰ ਅੱਤਵਾਦੀ ਸਾਜ਼ਿਸ਼ ਮਾਮਲੇ ’ਚ NIA ਦੀ ਵੱਡੀ ਕਾਰਵਾਈ, ਦੋ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖਲ........ਅਮਰੀਕੀ ਸੈਨੇਟ ਨੇ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 100% ਤੱਕ ਟੈਰਿਫ ਵਾਲਾ ਬਿੱਲ ਪਾਸ ਕੀਤਾ, ਭਾਰਤ ਵੀ ਨਿਸ਼ਾਨੇ ’ਤੇ.......ਡਾਬਰ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ, FSSAI ਦੇ ‘100%’ ਦਾਅਵਿਆਂ ਵਾਲੇ ਹੁਕਮ ’ਤੇ ਰੋਕ......

ਕੈਨੇਡਾ ‘ਚ ਪੰਜਾਬਣ ਪੁਲਿਸ ਅਧਿਕਾਰੀ ਦੀ ਸੜਕ ਹਾਦਸੇ ‘ਚ ਮੌਤ

Punjabi police officer dies in Canada: ਜਗਰਾਓਂ: ਕੈਨੇਡਾ ਦੇ ਬਰੈਂਪਟਨ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬ ਜਗਰਾਓਂ ਦੇ ਪਿੰਡ ਗੁੜੇ ਦੀ ਰਹਿਣ ਵਾਲੀ ਪੁਲਿਸ ਅਧਿਕਾਰੀ ਰਮਨਦੀਪ ਕੌਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹਰਮੀਤ ਸਿੰਘ ਦੀ ਧੀ ਰਮਨਦੀਪ ਕੌਰ ਲਗਭਗ 8 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਦੇ ਵਿਨੀਪੈਗ ਗਈ […]
Ranjit Singh
By : Updated On: 08 Aug 2026 11:25:AM
ਕੈਨੇਡਾ ‘ਚ ਪੰਜਾਬਣ ਪੁਲਿਸ ਅਧਿਕਾਰੀ ਦੀ ਸੜਕ ਹਾਦਸੇ ‘ਚ ਮੌਤ

Punjabi police officer dies in Canada: ਜਗਰਾਓਂ: ਕੈਨੇਡਾ ਦੇ ਬਰੈਂਪਟਨ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬ ਜਗਰਾਓਂ ਦੇ ਪਿੰਡ ਗੁੜੇ ਦੀ ਰਹਿਣ ਵਾਲੀ ਪੁਲਿਸ ਅਧਿਕਾਰੀ ਰਮਨਦੀਪ ਕੌਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹਰਮੀਤ ਸਿੰਘ ਦੀ ਧੀ ਰਮਨਦੀਪ ਕੌਰ ਲਗਭਗ 8 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਦੇ ਵਿਨੀਪੈਗ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਖ਼ਤ ਮਿਹਨਤ ਕਰਦਿਆਂ ਉਸ ਨੇ ਕੈਨੇਡਾ ਪੁਲਿਸ ਵਿੱਚ ਆਪਣੀ ਜਗ੍ਹਾ ਬਣਾਈ।

ਇਸ਼ਤਿਹਾਰ

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਰਮਨਦੀਪ ਕੌਰ ਆਪਣੇ ਸਾਥੀ ਪੁਲਿਸ ਅਧਿਕਾਰੀਆਂ ਨਾਲ ਇੱਕ ਮਹਿਲਾ ਮੁਲਜ਼ਮ ਨੂੰ ਜੇਲ੍ਹ ਛੱਡਣ ਲਈ ਪੁਲਿਸ ਵਾਹਨ ਵਿੱਚ ਜਾ ਰਹੀ ਸੀ। ਰਸਤੇ ਵਿੱਚ ਪੁਲਿਸ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਭਿਆਨਕ ਹਾਦਸੇ ਵਿੱਚ ਰਮਨਦੀਪ ਕੌਰ ਦੀ ਮੌਤ ਹੋ ਗਈ। ਘਟਨਾ ਦੀ ਖ਼ਬਰ ਮਿਲਦੇ ਹੀ ਜਗਰਾਓਂ ਦੇ ਪਿੰਡ ਗੁੜੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਰਮਨਦੀਪ ਕੌਰ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News