London ’ਚ ਹਲਾਲ ਮੀਟ ’ਤੇ ਭਿੜੇ ਪੰਜਾਬੀ ਰੈਸਟੋਰੈਂਟ ਮਾਲਕ ਤੇ ਮੁਸਲਿਮ ਭਾਈਚਾਰਾ

London halal meat controversy; London ਦੇ ਹਾਈ-ਪ੍ਰੋਫ਼ਾਈਲ ਇਲਾਕੇ Hammersmith ਵਿੱਚ ਇੱਕ ਪੰਜਾਬੀ ਰੈਸਟੋਰੈਂਟ ਮਾਲਕ ਅਤੇ ਪਾਕਿਸਤਾਨੀ ਮੁਸਲਿਮਾਂ ਵਿਚਕਾਰ ਹਲਾਲ ਮੀਟ ਨੂੰ ਲੈ ਕੇ ਵਿਵਾਦ ਹੋ ਗਿਆ। 16 ਸਾਲ ਤੋਂ ਰੈਸਟੋਰੈਂਟ ਚਲਾ ਰਹੇ Harman Kapoor ਨੇ ਦੱਸਿਆ ਕਿ ਹਲਾਲ ਮੀਟ ਵੇਚਣ ਤੋਂ ਇਨਕਾਰ ਕਰਨ ’ਤੇ ਪਾਕਿਸਤਾਨੀ ਲੋਕਾਂ ਦੇ ਕਰੀਬ 100 ਮੈਂਬਰਾਂ ਦੇ ਗਰੁੱਪ ਨੇ ਰੈਸਟੋਰੈਂਟ ’ਤੇ […]
Jaspreet Singh
By : Updated On: 17 Mar 2026 08:55:AM
London ’ਚ ਹਲਾਲ ਮੀਟ ’ਤੇ ਭਿੜੇ ਪੰਜਾਬੀ ਰੈਸਟੋਰੈਂਟ ਮਾਲਕ ਤੇ ਮੁਸਲਿਮ ਭਾਈਚਾਰਾ

London halal meat controversy; London ਦੇ ਹਾਈ-ਪ੍ਰੋਫ਼ਾਈਲ ਇਲਾਕੇ Hammersmith ਵਿੱਚ ਇੱਕ ਪੰਜਾਬੀ ਰੈਸਟੋਰੈਂਟ ਮਾਲਕ ਅਤੇ ਪਾਕਿਸਤਾਨੀ ਮੁਸਲਿਮਾਂ ਵਿਚਕਾਰ ਹਲਾਲ ਮੀਟ ਨੂੰ ਲੈ ਕੇ ਵਿਵਾਦ ਹੋ ਗਿਆ। 16 ਸਾਲ ਤੋਂ ਰੈਸਟੋਰੈਂਟ ਚਲਾ ਰਹੇ Harman Kapoor ਨੇ ਦੱਸਿਆ ਕਿ ਹਲਾਲ ਮੀਟ ਵੇਚਣ ਤੋਂ ਇਨਕਾਰ ਕਰਨ ’ਤੇ ਪਾਕਿਸਤਾਨੀ ਲੋਕਾਂ ਦੇ ਕਰੀਬ 100 ਮੈਂਬਰਾਂ ਦੇ ਗਰੁੱਪ ਨੇ ਰੈਸਟੋਰੈਂਟ ’ਤੇ ਹਮਲਾ ਕਰ ਦਿੱਤਾ।

ਹਰਮਨ ਕਪੂਰ ਨੇ ਕਿਹਾ ਕਿ ਉਨ੍ਹਾਂ ’ਤੇ ਹਲਾਲ ਮੀਟ ਵੇਚਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਆਪਣੇ ਕਾਰੋਬਾਰ ਨੂੰ ਬਚਾਉਣ ਲਈ ਉਨ੍ਹਾਂ ਨੂੰ ਦੁਨੀਆ ਭਰ ਦੇ ਸਿੱਖਾਂ ਤੋਂ ਮਦਦ ਮੰਗਣੀ ਪੈ ਰਹੀ ਹੈ।

ਬੋਰਡ ਲਗਾਉਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ

ਹਰਮਨ ਕਪੂਰ ਦੇ ਮੁਤਾਬਕ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ 14 ਮਾਰਚ ਨੂੰ ਆਪਣੇ ਰੈਸਟੋਰੈਂਟ ’ਤੇ ਇੱਕ ਬੋਰਡ ਲਗਾ ਦਿੱਤਾ। ਇਸ ਬੋਰਡ ’ਤੇ ਸਾਫ਼ ਲਿਖਿਆ ਸੀ ਕਿ ਉਨ੍ਹਾਂ ਦੇ Rangrez Restaurant ਵਿੱਚ ਹਲਾਲ ਮੀਟ ਨਹੀਂ ਮਿਲੇਗਾ।

ਬੋਰਡ ਲੱਗਣ ਤੋਂ ਬਾਅਦ ਰੈਸਟੋਰੈਂਟ ਦੇ ਬਾਹਰ ਪਾਕਿਸਤਾਨੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਰੈਸਟੋਰੈਂਟ ’ਚ ਤੋੜਫੋੜ ਦੀ ਕੋਸ਼ਿਸ਼ ਵੀ ਕੀਤੀ ਗਈ। ਹਰਮਨ ਕਪੂਰ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੇ ਆਪਣੀ ਰੱਖਿਆ ਲਈ ਗਾਤਰੇ ਨਾਲ ਡਿਫੈਂਸ ਕੀਤਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਟੜਪੰਥੀਆਂ ਨੇ ਉਨ੍ਹਾਂ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ।

ਪੁਲਿਸ ਕਾਰਵਾਈ ’ਤੇ ਵੀ ਲਗੇ ਦੋਸ਼

ਹਰਮਨ ਕਪੂਰ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਹਮਲਾਵਰਾਂ ’ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 2010 ਵਿੱਚ ਖੋਲ੍ਹਿਆ ਗਿਆ ਉਨ੍ਹਾਂ ਦਾ ਰੈਸਟੋਰੈਂਟ ਹੁਣ ਬੰਦ ਹੋਣ ਦੇ ਕਿਨਾਰੇ ’ਤੇ ਹੈ।

ਸੋਸ਼ਲ ਮੀਡੀਆ ਪੋਸਟ ਤੋਂ ਵਧਿਆ ਮਾਮਲਾ

14 ਮਾਰਚ 2026 ਨੂੰ ਹਰਮਨ ਕਪੂਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕਰਕੇ “ਨਾਨ-ਹਲਾਲ ਮੀਟਅੱਪ” ਦੀ ਅਪੀਲ ਕੀਤੀ। ਉਨ੍ਹਾਂ ਨੇ ਲਿਖਿਆ ਕਿ ਦੁਪਹਿਰ 2 ਵਜੇ ਰੰਗਰੇਜ਼ ਆਓ ਅਤੇ ਵਿਵਾਦ ਕਰਨ ਵਾਲਿਆਂ ਨੂੰ ਬੇਨਕਾਬ ਕਰਾਂਗੇ।

ਪੋਸਟ ਵਾਇਰਲ ਹੋਣ ਤੋਂ ਬਾਅਦ 100 ਤੋਂ ਵੱਧ ਲੋਕ ਰੈਸਟੋਰੈਂਟ ਦੇ ਬਾਹਰ ਇਕੱਠੇ ਹੋ ਗਏ ਅਤੇ ਨਾਰੇਬਾਜ਼ੀ ਕਰਨ ਲੱਗੇ। ਹਰਮਨ ਨੇ ਇਸ ਦਾ ਵੀਡੀਓ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ।

ਹੰਗਾਮੇ ਦੌਰਾਨ ਗ੍ਰਿਫ਼ਤਾਰੀ

ਹੰਗਾਮਾ ਵਧਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਭੀੜ ਨੂੰ ਹਟਾਇਆ। ਇਸ ਦੌਰਾਨ ਪੁਲਿਸ ਨੇ ਹਰਮਨ ਸਿੰਘ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਸੀ ਕਿ ਲੰਡਨ ਵਿੱਚ ਹਥਿਆਰ ਦਿਖਾਉਣਾ ਕਾਨੂੰਨੀ ਅਪਰਾਧ ਹੈ। ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

Read Latest News and Breaking News at Daily Post TV, Browse for more News

Ad
Ad