ਪੰਜਾਬੀ ਗਾਇਕ ਆਰ.ਨੇਤ, ਗੁਰਲੇਜ਼ ਅਖਤਰ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ ! ਜਲੰਧਰ ਪੁਲਿਸ ਸਾਹਮਣੇ ਨਹੀਂ ਹੋਈ ਪੇਸ਼
Punjabi Song Controversy: ਭਾਨਾ ਸਿੱਧੂ ਦੇ ਗੀਤਾਂ ਵਿੱਚ ਹਥਿਆਰਾਂ ਦਾ ਕੀਤਾ ਗਿਆ ਪ੍ਰਚਾਰ , ਦੁਬਾਰਾ ਜਾਰੀ ਹੋਵੇਗਾ ਨੋਟਿਸ
ਪੰਜਾਬੀ ਗਾਇਕ ਆਰ.ਨੇਤ, ਮਸ਼ਹੂਰ ਗਾਇਕਾ ਗੁਰਲੇਜ ਅਖਤਰ ਅਤੇ ਵਿਵਾਦਪੂਰਨ ਅਦਾਕਾਰ ਮਾਡਲ ਭਾਨਾ ਸਿੱਧੂ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ ਸੀ। ਅੱਜ ਦੁਪਹਿਰ 12 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਪਰ ਕੋਈ ਵੀ ਗਾਇਕ-ਮਾਡਲ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ।
ਇਹ ਪੇਸ਼ੀ ਵਿਵਾਦਪੂਰਨ ਗੀਤ ‘315’ ਦੇ ਮਾਮਲੇ ਵਿੱਚ ਹੋਣੀ ਸੀ। ਜਾਣਕਾਰੀ ਅਨੁਸਾਰ, ਤਿੰਨਾਂ ਨੂੰ ਪੁਲਿਸ ਨੇ ਅੱਜ ਦੁਪਹਿਰ 12 ਵਜੇ ਪੇਸ਼ੀ ਲਈ ਬੁਲਾਇਆ ਸੀ। ਦੁਪਹਿਰ 1.15 ਵਜੇ ਤੱਕ ਕੋਈ ਵੀ ਪੇਸ਼ ਹੋਣ ਲਈ ਨਹੀਂ ਪਹੁੰਚਿਆ ਸੀ।
ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਵਪਾਰ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਅਤੇ ਜਲੰਧਰ ਦੇ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਤਿੰਨਾਂ ਨੂੰ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਤੋਂ ਗੀਤ ਦੇ ਬੋਲ ਅਤੇ ਵੀਡੀਓ ਬਾਰੇ ਪੁੱਛਗਿੱਛ ਕੀਤੀ ਜਾਣੀ ਸੀ, ਪਰ ਤਿੰਨੋਂ ਨਹੀਂ ਆਏ। ਹੁਣ ਪੁਲਿਸ ਜਲਦੀ ਹੀ ਤਿੰਨਾਂ ਨੂੰ ਦੁਬਾਰਾ ਨੋਟਿਸ ਜਾਰੀ ਕਰੇਗੀ।
ਗਾਣੇ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਸ਼ਿਕਾਇਤ ਕਰਵਾਈ ਗਈ ਸੀ ਦਰਜ
ਇਹ ਗਾਣਾ ਲਗਭਗ 3 ਮਿੰਟ 7 ਸਕਿੰਟ ਲੰਬਾ ਹੈ, ਜਿਸ ਵਿੱਚ ਭਾਨਾ ਸਿੱਧੂ ਨੂੰ ਹਥਿਆਰਾਂ ਨਾਲ ਅਦਾਕਾਰੀ ਕਰਦੇ ਦਿਖਾਇਆ ਗਿਆ ਹੈ। ਇਸ ਗਾਣੇ ਨੂੰ ਹੁਣ ਤੱਕ ਯੂਟਿਊਬ ‘ਤੇ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।