ਇਟਲੀ ’ਚ ਪੰਜਾਬੀ ਨੌਜਵਾਨ ਦੀ ਮੌਤ, ਜੰਗਲਾਂ ’ਚ ਮਿਲੀ ਲਾਸ਼
Died in Italy: ਰੋਜ਼ੀ ਰੋਟੀ ਅਤੇ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਏ ਨੌਜਵਾਨਾਂ ਨਾਲ ਅਕਸਰ ਹੀ ਘਟਨਾਵਾਂ ਹੋ ਜਾਂਦੀਆਂ ਨੇ, ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਜਿੱਥੇ 30 ਸਾਲਾ ਸੰਦੀਪ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ ਰੋਟੀ ਦੇ ਲਈ ਇਟਲੀ ਗਿਆ ਸੀ। ਪਰ ਬੀਤੇ ਕੁਝ ਦਿਨ ਪਹਿਲਾਂ ਉਸ ਦੀ ਡੈਡ ਬੋਡੀ ਜੰਗਲਾਂ ਦੇ ਵਿੱਚੋਂ ਮਿਲੀ।
Dead Body in Forest: ਅੱਜ ਸੰਜੀਪ ਦੀ ਡੈਡ ਬਾਡੀ ਉਸ ਦੇ ਜੱਦੀ ਪਿੰਡ ਸਲੇਮਪੁਰ ਪਹੁੰਚੀ ਜਿੱਥੇ ਕਿ ਉਸਦਾ ਪੂਰੀਆਂ ਰਸਮਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਇਸ ਮੌਕੇ ਤੇ ਸੰਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਸੰਦੀਪ ਲਾਪਤਾ ਹੋ ਗਿਆ ਸੀ।
Action by Police: ਲਾਪਤਾ ਹੋਣ ਮਗਰੋਂ, ਪੁਲਿਸ ਨੇ ਉਸਦੀ ਭਾਲ ਕੀਤੀ ਅਤੇ ਤਿੰਨ ਦਿਨ ਬਾਅਦ ਉਸਦੀ ਡੈਡ ਬਾਡੀ ਜੰਗਲਾਂ ਦੇ ਵਿੱਚੋਂ ਮਿਲੀ, ਪੁਲਿਸ ਨੇ ਦੱਸਿਆ ਕਿ ਉਸਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਾਣਕਾਰੀ ਦਿੰਦੇ ਹੋਏ ਸੰਦੀਪ ਦੇ ਚਾਚੇ ਨੇ ਦੱਸਿਆ ਕਿ ਸੰਦੀਪ ਆਪਣੇ ਮਾਂ ਪਿਓ ਦਾ ਇਕੱਲਾ ਪੁੱਤਰ ਸੀ।

Only Son in Family: ਸੰਦੀਪ ਦੇ ਚਾਚੇ ਨੇ ਦੱਸਿਆ ਕਿ ਉਸਦੇ ਜਾਣ ਤੋਂ ਬਾਅਦ ਉਸਦੇ ਮਾਂ ਬਾਪ ਦੇ ਲਈ ਜਿਉਣਾ ਬੜਾ ਹੀ ਮੁਸ਼ਕਿਲ ਹੈ ਉਹਨਾਂ ਕਿਹਾ ਕਿ ਜੇਕਰ ਸਾਡੀਆਂ ਸਰਕਾਰਾਂ ਇਧਰ ਹੀ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤਾਂ ਸਾਡੇ ਨੌਜਵਾਨ ਵਿਦੇਸ਼ ਜਾ ਕੇ ਧੱਕੇ ਕਿਉਂ ਖਾਣ।
ਅੰਤਿਮ ਸਸਕਾਰ ਮੌਕੇ ਇੱਕ ਹੋਰ ਪਰਿਵਾਰ ਉੱਥੇ ਪਹੁੰਚਿਆ ਜਿਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਪੁੱਤਰ ਵੀ ਬੀਤੇ ਕਈ ਦਿਨਾਂ ਤੋਂ ਇਟਲੀ ਦੇ ਵਿੱਚ ਲਾਪਤਾ ਹੈ ਉਹਨਾਂ ਕਿਹਾ ਕਿ ਉਨਾਂ ਨੂੰ ਉਸ ਦੇ ਨਾਲ ਰਹਿੰਦੇ ਇੱਕ ਨੌਜਵਾਨ ’ਤੇ ਸ਼ੱਕ ਹੈ, ਉਹਨਾਂ ਨੇ ਇੰਡੀਅਨ ਐਂਮਬੈਸੀ ਅਤੇ ਇੰਡੀਆ ਦੀਆਂ ਸਰਕਾਰਾਂ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪੁੱਤਰ ਦਾ ਵੀ ਸੰਦੀਪ ਵਰਗਾ ਹਾਲ ਨਾ ਹੋਇਆ ਹੋਵੇ। ਇਸ ਲਈ ਸਮਾਂ ਰਹਿੰਦੇ ਹੀ ਉਸਨੂੰ ਲੱਭਿਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ।