ਰੂਸ-ਯੂਕਰੇਨ ਜੰਗ ‘ਚ ਫਸਿਆ ਪੰਜਾਬੀ ਨੌਜਵਾਨ: ਭਾਰਤ ਸਰਕਾਰ ਤੋਂ ਮਦਦ ਦੀ ਅਪੀਲ

ਪੰਜਾਬ ਦੇ ਪਿੰਡ ਝਨੇਰ ਦਾ ਇੱਕ ਨੌਜਵਾਨ ਵਿਦੇਸ਼ ਵਿੱਚ ਪੜ੍ਹਾਈ ਲਈ ਗਿਆ ਸੀ, ਪਰ ਹੁਣ ਰੂਸ-ਯੂਕਰੇਨ ਜੰਗ ਦੌਰਾਨ ਗੰਭੀਰ ਹਾਲਾਤਾਂ ਵਿੱਚ ਫਸ ਗਿਆ ਹੈ। ਨੌਜਵਾਨ ਨੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਕੋਲੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ, ਗਗਨਦੀਪ ਸਿੰਘ (34) ਕਰੀਬ 10 ਮਹੀਨੇ ਪਹਿਲਾਂ ਉਚੇਰੀ ਪੜ੍ਹਾਈ ਲਈ ਰੂਸ ਗਿਆ ਸੀ। ਉਸ ਦੀ […]
Khushi
By : Updated On: 06 Apr 2026 07:54:AM
ਰੂਸ-ਯੂਕਰੇਨ ਜੰਗ ‘ਚ ਫਸਿਆ ਪੰਜਾਬੀ ਨੌਜਵਾਨ: ਭਾਰਤ ਸਰਕਾਰ ਤੋਂ ਮਦਦ ਦੀ ਅਪੀਲ

ਪੰਜਾਬ ਦੇ ਪਿੰਡ ਝਨੇਰ ਦਾ ਇੱਕ ਨੌਜਵਾਨ ਵਿਦੇਸ਼ ਵਿੱਚ ਪੜ੍ਹਾਈ ਲਈ ਗਿਆ ਸੀ, ਪਰ ਹੁਣ ਰੂਸ-ਯੂਕਰੇਨ ਜੰਗ ਦੌਰਾਨ ਗੰਭੀਰ ਹਾਲਾਤਾਂ ਵਿੱਚ ਫਸ ਗਿਆ ਹੈ। ਨੌਜਵਾਨ ਨੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਕੋਲੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ।

ਜਾਣਕਾਰੀ ਮੁਤਾਬਕ, ਗਗਨਦੀਪ ਸਿੰਘ (34) ਕਰੀਬ 10 ਮਹੀਨੇ ਪਹਿਲਾਂ ਉਚੇਰੀ ਪੜ੍ਹਾਈ ਲਈ ਰੂਸ ਗਿਆ ਸੀ। ਉਸ ਦੀ ਭੈਣ ਬਲਵਿੰਦਰ ਕੌਰ ਦੇ ਅਨੁਸਾਰ, ਉਹ ਕਿਸੇ ਦੇ ਝਾਂਸੇ ਵਿੱਚ ਆ ਕੇ ਰੂਸ ਦੀ ਫੌਜ ਵਿੱਚ ਭਰਤੀ ਹੋ ਗਿਆ ਅਤੇ ਯੂਕਰੇਨ ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਭੇਜ ਦਿੱਤਾ ਗਿਆ।

ਪਰਿਵਾਰ ਨੇ ਦੱਸਿਆ ਕਿ 15 ਫਰਵਰੀ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ ਸੀ। ਹੁਣ ਗਗਨਦੀਪ ਨੇ ਦੁਬਾਰਾ ਇੱਕ ਵੀਡੀਓ ਭੇਜੀ ਹੈ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਉਹ ਯੂਕਰੇਨ ਵਿੱਚ ਫਸਿਆ ਹੋਇਆ ਹੈ। ਉਸਦੇ ਮੁਤਾਬਕ, ਉਸਦੀ ਟੀਮ ਅਤੇ ਕਮਾਂਡਰ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀ ਵੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਲਵਿੰਦਰ ਕੌਰ ਨੇ ਦੱਸਿਆ ਕਿ ਗਗਨਦੀਪ ਨੂੰ ਵਾਪਸ ਲਿਆਉਣ ਲਈ ਪਹਿਲਾਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਅਤੇ ਹੁਣ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਮਿਲ ਕੇ ਨੌਜਵਾਨ ਦੀ ਵਾਪਸੀ ਲਈ ਰੂਸ ਸਰਕਾਰ ਨਾਲ ਸੰਪਰਕ ਦੀ ਅਪੀਲ ਕੀਤੀ ਹੈ।

ਇਸ ਸਬੰਧੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਦਫ਼ਤਰੀ ਅਮਲੇ ਨੇ ਦਾਅਵਾ ਕੀਤਾ ਕਿ ਇਸ ਸਬੰਧੀ ਰੂਸ ਦੀ ਅੰਬੈਸੀ ਨਾਲ ਸੰਪਰਕ ਹੋ ਚੁੱਕਿਆ ਹੈ। ਸ੍ਰੀ ਗਾਂਧੀ ਜਲਦੀ ਹੀ ਨੌਜਵਾਨ ਨੂੰ ਪੰਜਾਬ ਵਾਪਸ ਲਿਆਉਣਗੇ।

Read Latest News and Breaking News at Daily Post TV, Browse for more News

Ad
Ad