ਪੰਜਾਬ ਦੀ ਧੀ ਨੇ ਜਿੱਤਿਆ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਤਾਜ
Punjab’s daughter wins ‘Mrs. Canada World: ਜਲੰਧਰ: ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਸ਼ਹਿਰ ਦੀ ਧੀ ਪੱਲਵੀ ਮੁਖੀਜਾ ਨੇ ਵਿਦੇਸ਼ ਦੀ ਧਰਤੀ ‘ਤੇ ਵੱਡੀ ਉਪਲਬਧੀ ਹਾਸਲ ਕਰਦਿਆਂ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਜਿੱਤ ਨਾਲ ਉਨ੍ਹਾਂ ਨੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੰਜਾਬ ਅਤੇ ਭਾਰਤ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਸਥਿਤ ਬੈੱਲ ਪਰਫ਼ਾਰਮਿੰਗ ਆਰਟਸ ਸੈਂਟਰ ਵਿੱਚ ਕਰਵਾਇਆ ਗਿਆ, ਜਿੱਥੇ ਦੇਸ਼ ਭਰ ਤੋਂ ਆਈਆਂ ਪ੍ਰਤੀਯੋਗੀਆਂ ਵਿਚਕਾਰ ਪੱਲਵੀ ਮੁਖੀਜਾ ਨੇ ਆਪਣੀ ਪ੍ਰਤਿਭਾ, ਆਤਮਵਿਸ਼ਵਾਸ ਅਤੇ ਸ਼ਖ਼ਸੀਅਤ ਦੇ ਆਧਾਰ ‘ਤੇ ਇਹ ਵੱਕਾਰੀ ਤਾਜ ਜਿੱਤਿਆ।
ਪੱਲਵੀ ਮੁਖੀਜਾ ਮੂਲ ਰੂਪ ਵਿੱਚ ਗੁਰਾਇਆ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਵੱਸ ਰਹੀ ਹੈ। ਉਹ ਬਾਲ ਕ੍ਰਿਸ਼ਨ ਮੁਖੀਜਾ ਅਤੇ ਡਿੰਪਲ ਮੁਖੀਜਾ ਦੀ ਵੱਡੀ ਧੀ ਹੈ। ਖ਼ਿਤਾਬ ਜਿੱਤਣ ਤੋਂ ਬਾਅਦ ਪੱਲਵੀ ਨੇ ਕਿਹਾ, “ਮੇਰੇ ਲਈ ਇਹ ਤਾਜ ਸਿਰਫ਼ ਇੱਕ ਉਪਲਬਧੀ ਨਹੀਂ, ਸਗੋਂ ਇੱਕ ਮਕਸਦ ਨਾਲ ਜੁੜਿਆ ਪਲੇਟਫ਼ਾਰਮ ਹੈ।” ਉਨ੍ਹਾਂ ਕਿਹਾ ਕਿ ਉਹ ਇਸ ਮੰਚ ਰਾਹੀਂ ਸਮਾਜ ਲਈ ਸਕਾਰਾਤਮਕ ਯੋਗਦਾਨ ਪਾਉਣਾ ਅਤੇ ਹੋਰਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹੈ।
ਪੱਲਵੀ ਦੀ ਇਸ ਕਾਮਯਾਬੀ ਨਾਲ ਗੁਰਾਇਆ ਅਤੇ ਜਲੰਧਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦੇ ਰਹੇ ਹਨ।
