Increase storage capacity: ਵੱਖ-ਵੱਖ ਕੰਪਨੀਆਂ ਨੇ ਕਵਰਡ ਐਂਡ ਪਲਿੰਥ (CAP) ਦੇ ਨਿਰਮਾਣ ਵਿੱਚ ਦਿਲਚਸਪੀ ਦਿਖਾਈ ਹੈ। ਇਨ੍ਹਾਂ ਕੇਂਦਰਾਂ ਦੀ ਸਥਾਪਨਾ ਦੀ ਪ੍ਰਕਿਰਿਆ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ।
Rabi Storage crisis in Punjab: ਪੰਜਾਬ ਵਿੱਚ ਭੰਡਾਰਨ ਦਾ ਸੰਕਟ ਹੁਣ ਸਾਉਣੀ ਦੇ ਝੋਨੇ ਤੋਂ ਅੱਗੇ ਹਾੜੀ ਸੀਜ਼ਨ ਦੀ ਕਣਕ ਤੱਕ ਪਹੁੰਚ ਗਿਆ ਹੈ। ਸੂਬੇ ਦੇ ਗੁਦਾਮਾਂ ਵਿੱਚ ਚੌਲਾਂ ਦੇ ਭੰਡਾਰਨ ਲਈ ਥਾਂ ਦੀ ਵੱਡੀ ਘਾਟ ਹੈ। ਇਸ ਸਥਿਤੀ ਦੇ ਮੱਦੇਨਜ਼ਰ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਸੂਬੇ ਵਿੱਚ ਭੰਡਾਰਨ ਸਮਰੱਥਾ ਵਧਾਉਣ ਦੀ ਯੋਜਨਾ ਬਣਾਈ ਹੈ।
ਖੁੱਲ੍ਹੀ ਸਟੋਰੇਜ਼ ਲਈ ਇਜਾਜ਼ਤ
ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਖੁੱਲ੍ਹੇ ਵਿੱਚ ਕਣਕ ਸਟੋਰ ਕਰਨ ਦੀ ਇਜਾਜ਼ਤ ਦਿੱਤੀ ਹੈ, ਜਿਸ ‘ਤੇ ਪਹਿਲਾਂ ਪਾਬੰਦੀ ਲਗਾਈ ਗਈ ਸੀ। ਇਸ ਤੋਂ ਬਾਅਦ ਭਾਰਤੀ ਖੁਰਾਕ ਨਿਗਮ (FCI) ਨੇ 30 ਥਾਵਾਂ ‘ਤੇ ਕਵਰਡ ਏਰੀਆ ਪਲਿੰਥ (CAP) ਤਿਆਰ ਕਰਨ ਲਈ ਟੈਂਡਰ ਜਾਰੀ ਕੀਤੇ ਹਨ। ਜਿੱਥੇ ਅਸਥਾਈ ਭੰਡਾਰਨ ਕੇਂਦਰ ਬਣਾਏ ਜਾਣਗੇ।
ਅਸਥਾਈ ਕੇਂਦਰਾਂ ਲਈ ਪ੍ਰਕਿਰਿਆ ਸ਼ੁਰੂ
ਵੱਖ-ਵੱਖ ਕੰਪਨੀਆਂ ਨੇ ਕਵਰਡ ਐਂਡ ਪਲਿੰਥ (CAP) ਦੇ ਨਿਰਮਾਣ ਵਿੱਚ ਦਿਲਚਸਪੀ ਦਿਖਾਈ ਹੈ। ਇਨ੍ਹਾਂ ਕੇਂਦਰਾਂ ਦੀ ਸਥਾਪਨਾ ਦੀ ਪ੍ਰਕਿਰਿਆ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਇਨ੍ਹਾਂ ਕੇਂਦਰਾਂ ਵਿੱਚ ਹਾੜੀ ਸੀਜ਼ਨ ਦੀ ਕਣਕ ਦੀ ਫ਼ਸਲ ਸਟੋਰ ਕੀਤੀ ਜਾਵੇਗੀ। ਹਾਲਾਂਕਿ ਖੁੱਲ੍ਹੇ ‘ਚ ਸਟੋਰ ਕੀਤੇ ਜਾਣ ‘ਤੇ ਮੀਂਹ ਅਤੇ ਖਰਾਬ ਮੌਸਮ ਕਾਰਨ ਅਨਾਜ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਸਟੋਰੇਜ ਸਮਰੱਥਾ ਤੇ ਸਥਿਤੀ
ਸੂਬੇ ਦੀ ਕੁੱਲ ਭੰਡਾਰਨ ਸਮਰੱਥਾ 174 ਲੱਖ ਮੀਟ੍ਰਿਕ ਟਨ ਹੈ, ਪਰ ਇਸ ਚੋਂ 80 ਫੀਸਦੀ ਪਹਿਲਾਂ ਹੀ ਭਰ ਚੁੱਕੀ ਹੈ। ਸਾਉਣੀ ਸੀਜ਼ਨ ਦੇ ਚੌਲਾਂ ਦੀ ਮਿਲਿੰਗ ਤੋਂ ਬਾਅਦ 110 ਲੱਖ ਮੀਟ੍ਰਿਕ ਟਨ ਚੌਲਾਂ ਦੀ ਆਮਦ ਦਾ ਅਨੁਮਾਨ ਹੈ। ਇਸ ਕਾਰਨ ਹਾੜੀ ਸੀਜ਼ਨ ਦੀ ਫ਼ਸਲ ਲਈ ਗੋਦਾਮਾਂ ਵਿੱਚ ਥਾਂ ਨਹੀਂ ਬਚੀ ਹੈ ਅਤੇ ਕਣਕ ਨੂੰ ਆਰਜ਼ੀ ਕੇਂਦਰਾਂ ਵਿੱਚ ਸਟੋਰ ਕਰਨ ਦੀ ਲੋੜ ਹੈ।