Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

Thailand ‘ਚ ਭਾਰਤੀ ਨਾਲ ਨਸਲੀ ਵਿਤਕਰਾ: ਰੈਸਟੋਰੈਂਟ ਸਟਾਫ ਨੇ ਕਿਹਾ- “ਇੰਡੀਆ ਬਹੁਤ ਬੁਰਾ ਹੈ”

Racism Against Indians: ਵਿਦੇਸ਼ਾਂ ਵਿੱਚ ਭਾਰਤੀ ਸੈਲਾਨੀਆਂ ਨਾਲ ਹੋਣ ਵਾਲੇ ਦੁਰਵਿਵਹਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮਸ਼ਹੂਰ ਭਾਰਤੀ ਯਾਤਰਾ ਵਲੌਗਰ ਸੁਮੋ (Sumo) ਨੂੰ ਥਾਈਲੈਂਡ ਦੇ ਆਓ ਨੰਗ ਸ਼ਹਿਰ ਵਿੱਚ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਵਲੌਗਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਰੈਸਟੋਰੈਂਟ ਦੀ ਇੱਕ ਮਹਿਲਾ ਸਟਾਫ ਮੈਂਬਰ ਭਾਰਤ ਬਾਰੇ ਅਪਮਾਨਜਨਕ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Thailand ‘ਚ ਭਾਰਤੀ ਨਾਲ ਨਸਲੀ ਵਿਤਕਰਾ: ਰੈਸਟੋਰੈਂਟ ਸਟਾਫ ਨੇ ਕਿਹਾ- “ਇੰਡੀਆ ਬਹੁਤ ਬੁਰਾ ਹੈ”

Racism Against Indians: ਵਿਦੇਸ਼ਾਂ ਵਿੱਚ ਭਾਰਤੀ ਸੈਲਾਨੀਆਂ ਨਾਲ ਹੋਣ ਵਾਲੇ ਦੁਰਵਿਵਹਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮਸ਼ਹੂਰ ਭਾਰਤੀ ਯਾਤਰਾ ਵਲੌਗਰ ਸੁਮੋ (Sumo) ਨੂੰ ਥਾਈਲੈਂਡ ਦੇ ਆਓ ਨੰਗ ਸ਼ਹਿਰ ਵਿੱਚ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਵਲੌਗਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਰੈਸਟੋਰੈਂਟ ਦੀ ਇੱਕ ਮਹਿਲਾ ਸਟਾਫ ਮੈਂਬਰ ਭਾਰਤ ਬਾਰੇ ਅਪਮਾਨਜਨਕ ਸ਼ਬਦ ਬੋਲਦੀ ਦਿਖਾਈ ਦੇ ਰਹੀ ਹੈ।

ਮਾਮੂਲੀ ਬਿੱਲ ਪਿੱਛੇ ਵਧਿਆ ਵਿਵਾਦ

ਘਟਨਾ ਉਦੋਂ ਵਾਪਰੀ ਜਦੋਂ ਸੁਮੋ ਨਾਸ਼ਤਾ ਕਰਨ ਇੱਕ ਰੈਸਟੋਰੈਂਟ ਵਿੱਚ ਗਿਆ ਸੀ। ਬਿੱਲ ਵਿੱਚ ਸਿਰਫ਼ 120 ਥਾਈ ਬਾਹਟ (ਲਗਭਗ ₹349) ਦਾ ਮਾਮੂਲੀ ਅੰਤਰ ਸੀ। ਜਦੋਂ ਵਲੌਗਰ ਨੇ ਇਸ ਬਾਰੇ ਗੱਲ ਕਰਨੀ ਚਾਹੀ, ਤਾਂ ਭਾਸ਼ਾ ਦੀ ਸਮੱਸਿਆ ਕਾਰਨ ਇੱਕ ਹੋਰ ਮਹਿਲਾ ਸਟਾਫ ਨੂੰ ਬੁਲਾਇਆ ਗਿਆ। ਵਲੌਗਰ ਮੁਤਾਬਕ, ਜਿਵੇਂ ਹੀ ਉਸ ਨੇ ਪਤਾ ਲੱਗਾ ਕਿ ਉਹ ‘ਭਾਰਤੀ’ ਹੈ, ਉਸ ਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਗਿਆ।

“ਭਾਰਤ ਬਹੁਤ ਬੁਰਾ ਹੈ”

ਵੀਡੀਓ ਵਿੱਚ ਔਰਤ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ “ਇੰਡੀਆ ਬਹੁਤ ਬੁਰਾ ਹੈ।” ਉਸ ਨੇ ਵਲੌਗਰ ‘ਤੇ ਦੋਸ਼ ਲਗਾਇਆ ਕਿ ਭਾਰਤੀ ਲੋਕ ਭੁਗਤਾਨ ਨਹੀਂ ਕਰਨਾ ਚਾਹੁੰਦੇ ਅਤੇ ਬਹਿਸ ਕਰਦੇ ਹਨ। ਵਲੌਗਰ ਸੁਮੋ ਨੇ ਦੱਸਿਆ ਕਿ ਇਹ ਵਿਵਾਦ ਪੈਸਿਆਂ ਬਾਰੇ ਨਹੀਂ, ਬਲਕਿ ਗਲਤ ਧਾਰਨਾਵਾਂ (Stereotypes) ਬਾਰੇ ਸੀ।

ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਮਿਲੀ ਮੁਆਫ਼ੀ
ਸਥਿਤੀ ਨੂੰ ਵਿਗੜਦਾ ਦੇਖ ਵਲੌਗਰ ਨੇ ਬਹਿਸ ਕਰਨ ਦੀ ਬਜਾਏ ਥਾਈ ਸੈਲਾਨੀ ਪੁਲਿਸ ਨੂੰ ਬੁਲਾਉਣਾ ਬਿਹਤਰ ਸਮਝਿਆ। ਪੁਲਿਸ ਦੇ ਆਉਣ ‘ਤੇ ਰੈਸਟੋਰੈਂਟ ਪ੍ਰਬੰਧਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਰੈਸਟੋਰੈਂਟ ਮੈਨੇਜਰ ਨੇ ਭਾਰਤੀ ਵਲੌਗਰ ਤੋਂ ਲਿਖਤੀ ਮੁਆਫ਼ੀ ਮੰਗੀ।

ਭਾਰਤੀਆਂ ਪ੍ਰਤੀ ਨਕਾਰਾਤਮਕ ਧਾਰਨਾਵਾਂ
ਸੁਮੋ ਨੇ ਬਾਅਦ ਵਿੱਚ ਇੱਕ ਹੋਰ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਭਾਈਚਾਰੇ ਬਾਰੇ ਪਹਿਲਾਂ ਤੋਂ ਗਲਤ ਧਾਰਨਾਵਾਂ ਬਣਾਉਣਾ ਗਲਤ ਹੈ। ਉਸ ਨੇ ਮੰਨਿਆ ਕਿ ਭਾਵੇਂ ਕੁਝ ਲੋਕਾਂ ਕਾਰਨ ਅਜਿਹੀ ਸੋਚ ਬਣਦੀ ਹੈ, ਪਰ ਇਹ ਹਰ ਸੈਲਾਨੀ ਨਾਲ ਦੁਰਵਿਵਹਾਰ ਕਰਨ ਦਾ ਬਹਾਨਾ ਨਹੀਂ ਹੋ ਸਕਦੀ।

ਕਈ ਵਾਰ ਹੋਇਆ ਵਿਤਕਰਾ

ਵਿਦੇਸ਼ਾਂ ਵਿੱਚ ਭਾਰਤੀਆਂ ਨਾਲ ਵਿਤਕਰੇ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। 2022 ਵਿੱਚ ਦੁਬਈ ਦੇ ਇੱਕ ਰੈਸਟੋਰੈਂਟ ਨੇ ਭਾਰਤੀਆਂ ਨੂੰ ‘ਜ਼ਿਆਦਾ ਸੌਦੇਬਾਜ਼ੀ’ ਕਰਨ ਦੇ ਨਾਮ ‘ਤੇ ਸੇਵਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਦਕਿ ਬਾਲੀ (ਇੰਡੋਨੇਸ਼ੀਆ) ਵਿੱਚ ਵੀ ਭਾਰਤੀ ਸੈਲਾਨੀਆਂ ਦੇ ਵਿਵਹਾਰ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।

Read Latest News and Breaking News at Daily Post TV, Browse for more News

Ad
Ad

Punjab District News