Water drainage problem; ਕੱਲ ਦੇਰ ਰਾਤ ਤੋਂ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਹਾਲਾਤ ਇਸ ਕਦਰ ਹੋ ਗਏ ਕੇ ਬਾਜ਼ਾਰਾਂ ਦੇ ਵਿੱਚ ਪਾਣੀ ਜਮ੍ਹਾਂ ਹੋ ਚੁਕਿਆ ਹੈ,ਇਸ ਤੋਂ ਇਲਾਵਾ ਨਵੇਂ ਬਣੇ ਰੇਲਵੇ ਦੇ ਅੰਡਰ ਬ੍ਰਿਜ ਦੇ ਹੇਠਾਂ ਸਕੂਲੀ ਬੱਸਾਂ ਫਸ ਗਈਆਂ। ਜਿਸ ਤੋਂ ਬਾਅਦ ਜੇਸੀਬੀ ਦੀ ਮਦਦ ਦੇ ਨਾਲ ਬੱਸ ਨੂੰ ਬਾਹਰ ਕੱਢਿਆ ਗਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੱਸ ਦੇ ਵਿੱਚ ਸਕੂਲੀ ਬੱਚੇ ਉਸ ਵਕਤ ਸਵਾਰ ਸਨ ਜਿਸ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਸੀ।
ਪਹਿਲੀ ਹੀ ਬਰਸਾਤ ਤੋਂ ਬਾਅਦ ਬਣੇ ਇਹ ਹਾਲਾਤ
ਪਾਣੀ ਦੀ ਨਿਕਾਸੀ ਦੇ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਹਾਲਾਂਕਿ ਗੁਰਦਾਸਪੁਰ ਦੇ ਵਿੱਚੋਂ ਲੰਘਣ ਵਾਲੀ ਡਰੇਨ ਨੂੰ ਵੀ ਪੱਕਾ ਕਰਨ ਦਾ ਕੰਮ ਤੇਜ਼ੀ ਦੇ ਨਾਲ
ਚੱਲ ਰਿਹਾ ਹੈ ਅਤੇ ਕਾਫੀ ਹਿੱਸਾ ਬਣ ਵੀ ਚੁੱਕਿਆ ਹੈ। ਪਰ ਇਸ ਦੇ ਬਾਵਜੂਦ ਵੀ ਪਾਣੀ ਦਾ ਅੰਡਰ ਬ੍ਰਿਜ ਦੇ ਹੇਠਾਂ ਇਕੱਠੇ ਹੋਣ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ
ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ 2 ਕਿਲੋਮੀਟਰ ਉੱਪਰ ਤੋਂ ਘੁੰਮ ਕੇ ਆਉਣਾ ਪੈਂਦਾ ਹੈ ਕਿਉਂਕਿ ਗੁਰਦਾਸਪੁਰ ਦੇ ਤਿਬੜੀ ਰੇਲਵੇ ਅੰਡਰ ਬ੍ਰਿਜ ਤੋਂ ਨਵੇਂ ਬੱਸ
ਸਟੈਂਡ ਦੀ ਦੂਰੀ ਮਾਤਰ ਕੁੱਝ ਹੀ ਮੀਟਰ ‘ਤੇ ਹੈ ਜਿਸ ਕਰਕੇ ਈ ਰਿਕਸ਼ਾ ਚਾਲਕ ਇਸ ਚੀਜ਼ ਦਾ ਫਾਇਦਾ ਉਠਾ ਕੇ ਕਈ ਗੁਣਾ ਜਿਆਦਾ ਪੈਸੇ ਵਸੂਲਦੇ ਹਨ ਅਤੇ ਆਮ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਹੈ। ਅੰਡਰ ਬ੍ਰਿਜ ਦੇ ਹੇਠਾਂ ਚਾਰ ਤੋਂ ਪੰਜ ਫੁੱਟ ਤੱਕ ਪਾਣੀ ਭਰ ਜਾਣ ਨਾਲ ਆਮ ਲੋਕਾਂ ਨੂੰ ਬਹੁਤ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਜਲਦ ਹੀ ਇਸਦਾ ਹੱਲ ਕੀਤਾ ਜਾਵੇ,ਤਾਂ ਜੋ ਫਿਰ ਤੋਂ ਬਾਰਿਸ਼ ਪੈਣ ਤੋਂ ਬਾਅਦ ਬਰਸਾਤੀ ਪਾਣੀ ਜਮ੍ਹਾਂ ਹੋਣ ਨਾਲ ਲੋਕਾਂ ਨੂੰ ਆਵਾਜਾਈ ਵਰਗੀਆਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।