ਰਾਜਪੁਰਾ ਪੁਲਿਸ ਨੇ ਸੁਲਝਾਇਆ 26 ਲੱਖ ਦੀ ਲੁੱਟ ਦਾ ਮਾਮਲਾ
Punjab Crime News: ਜਿਨ੍ਹਾਂ ਨੇ ਇਹ ਕਿਹਾ ਸੀ ਕਿ ਤੁਸੀਂ 27 ਲੱਖ ਰੁਪਏ ਦੇ ਫੰਡ ਸ਼ੋਅ ਕਰੋ ਅਤੇ ਪੀੜਤ ਵਿਅਕਤੀ ਵਾਰਦਾਤ ਵਾਲੀ ਰਾਤ ਇਕੱਲਾ ਜਸ਼ਨ ਰੈਜੀਡੈਂਸੀ ਦੇ ਬਾਹਰ ਪਾਰਕਿੰਗ ‘ਚ ਪੈਸੇ ਲੈ ਕੇ ਆਇਆ।
Rajpura Police Solve Robbery Case: ਰਾਜਪੁਰਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 26 ਲੱਖ ਰੁਪਏ ਦੀ ਲੁੱਟ ਖੋਹ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਦੀ ਜਾਣਕਾਰੀ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਦਿੱਤੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ 30 ਤਰੀਕ ਨੂੰ 100 ਨੰਬਰ ‘ਤੇ ਇੱਕ ਦੀਪਕ ਸੈਣੀ ਨਾਂਅ ਦੇ ਬੰਦੇ ਨੇ ਕਾਲ ਕੀਤੀ ਗਈ ਸੀ ਅਤੇ ਉਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜਸ਼ਨ ਹੋਟਲ ਨੇੜੇ ਉਸਦੇ ਕੋਲੋਂ 26 ਲੱਖ ਰੁਪਏ ਦੀ ਲੁੱਟ ਹੋਈ ਹੈ।
ਡੀਐਸਪੀ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧੀ ਵੱਖ-ਵੱਖ ਟੀਮਾਂ ਲਗਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚਾਰ ਵਿਅਕਤੀਆਂ ਵਲੋਂ ਇਸ ਲੁੱਟ ਖੋਹ ਨੂੰ ਅੰਜਾਮ ਦਿੱਤਾ ਗਿਆ ਸੀ। ਦਰਅਸਲ ਬੂਟਾ ਰਠੌਰ, ਸਤਵੀਰ ਸਿੰਘ, ਦਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਨ੍ਹਾਂ ਵਲੋਂ ਵੀਜ਼ਾ ਹਬ ਨਾਮਕ ਇੱਕ ਇਮੀਗ੍ਰੇਸ਼ਨ ਦਫਤਰ ਗੋਵਿੰਦਗੜ ਵਿਖੇ ਚਲਾਇਆ ਜਾ ਰਿਹਾ ਸੀ ਅਤੇ ਪੀੜਤ ਵਿਅਕਤੀ ਵਲੋਂ ਇਨ੍ਹਾਂ ਕੋਲ ਆਪਣੀ ਫਾਈਲ ਲਗਾਈ ਗਈ ਸੀ। ਜਿਨ੍ਹਾਂ ਨੇ ਇਹ ਕਿਹਾ ਸੀ ਕਿ ਤੁਸੀਂ 27 ਲੱਖ ਰੁਪਏ ਦੇ ਫੰਡ ਸ਼ੋਅ ਕਰੋ ਅਤੇ ਪੀੜਤ ਵਿਅਕਤੀ ਵਾਰਦਾਤ ਵਾਲੀ ਰਾਤ ਇਕੱਲਾ ਜਸ਼ਨ ਰੈਜੀਡੈਂਸੀ ਦੇ ਬਾਹਰ ਪਾਰਕਿੰਗ ‘ਚ ਪੈਸੇ ਲੈ ਕੇ ਆਇਆ। ਜਿਸ ਨਾਲ ਡਮੀ ਪਿਸਟਲ ਦਿਖਾ ਕੇ ਦੀਪਕ ਕੋਲੋਂ 26 ਲੱਖ ਰੁਪਏ ਦੀ ਲੁੱਟਖੋਹ ਕੀਤੀ ਗਈ।
ਇਸ ਸਬੰਧੀ ਸਾਰੇ ਪੈਸੇ ਰਿਕਵਰ ਕਰਵਾ ਲਏ ਗਏ ਹਨ ਅਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ ਡੰਮੀ ਪਿਸਟਲ ਵੀ ਰਿਕਵਰ ਕਰ ਲਿਆ ਗਿਆ ਹੈ। ਚੋਰੀ ਦੀ ਇੱਕ ਸਵਿਫਟ ਕਾਰ ਵੀ ਇਹਨਾਂ ਵਿਅਕਤੀਆਂ ਦੇ ਕੋਲੋਂ ਰਿਕਵਰ ਕਰਨ ਲਈ ਗਈ ਹੈ।